ਪੰਨਾ:Sariran de vatandre.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ





ਕੁਝ ਕੁ ਘਰੋਗੀ ਕੰਮਾਂ ਦੇ ਰੁਝੇਵੇਂ ਕਰ ਕੇ ਅਸੀਂ ਚਾਲਬਾਜ਼ ਸਿੰਘ ਹੋਰਾਂ ਦੇ ਬਾਰੇ ਕਿੰਨਾ ਚਿਰ ਹੀ ਭੁਲੇ ਰਹੇ । ਇਕ ਦਿਨ ਅਚਨਚੇਤ ਹੀ ਸਾਡਾ ਉਹੋ ਮਿਤ੍ਰ, ਜਿਸ ਨੇ ਚਾਲਬਾਜ਼ ਸਿੰਘ ਦੇ ਦਮੱਸ਼ਕ ਵਾਲੇ ਘਰ ਦੇ ਹਾਲ ਦਸੇ ਸਨ, ਫੇਰ ਬਾਜ਼ਾਰ ਵਿਚ ਟੱਕਰ ਪਿਆ । ਸਾਨੂੰ ਵੇਖ ਕੇ ਉਹਨੇ ਕੁਝ ਹਨੋਰੇ ਜਹੇ ਨਾਲ ਕਿਹਾ ਕਿ ਸਰਦਾਰ ਸਾਹਿਬ ਜੀਉ ! ਆਪ ਜੀ ਅਜ ਤਕ ਕਿਥੇ ਲੁਕ ਛੁਪ ਕੇ ਬੈਠੇ ਰਹੇ ਹੋ ! ਮੈਂ ਤਾਂ ਕਈ ਚਿਠੀਆਂ ਆਪ ਜੀ ਦੀ ਸੇਵਾ ਵਿਖੇ ਭੇਜੀਆਂ ਹਨ ਪਰ ਆਪ ਜੀ ਵਲੋਂ ਕੋਈ ਉੱਤਰ ਹੀ ਨਹੀਂ ਪੁਜ ਰਿਹਾ। ਹਾਰ ਕੇ ਮੈਂ ਤਾਂ ਏਸ ਹੀ ਸਿਟੇ ਤੇ ਪੁਜਿਆ ਸਾਂ ਕਿ ਆਪ ਜੀ ਚਾਲਬਾਜ਼ ਸਿੰਘ ਤੋਂ ਪੰਜਾਬ ਕਲੱਬ ਵਿਚ ਉਸ ਦੀਆਂ ਗੁਪਤ ਸ਼ਕਤੀਆਂ ਨੂੰ ਉੱਚ ਦਰਜੇ ਦਾ ਸਵੀਕਾਰ ਕਰ ਕੇ ਆਪਣੀ ਹਾਰ ਸਵੀਕਾਰ ਕਰ ਚੁਕੇ ਹੋ ਅਤੇ ਏਸ ਲਈ ਇਹਨਾਂ ਗੁਪਤ ਸ਼ਕਤੀਆਂ ਦੇ ਬਾਰੇ ਖੋਜ ਕਰਨੀ ਛਡ ਦਿਤੀ ਹੋਈ ਹੋਣੀ ਹੈ ।”

"ਨਹੀਂ ਮਿਤ੍ਰ ਜੀਉ ! ਇਹ ਨਹੀਂ ਸਗੋਂ ਮੈਂ ਤਾਂ ਇਨ੍ਹਾਂ ਗੁਪਤ ਸ਼ਕਤੀਆਂ ਲਈ ਅਗੇ ਨਾਲੋਂ ਵੀ ਬਹੁਤਾ ਉਤਾਵਲਾ ਹੋ ਗਿਆ ਹੋਇਆ ਹਾਂ। ਪਰ ਘਰਾਂ ਦੇ ਕੰਮਾਂ ਧੰਦਿਆਂ ਵਲ ਵੀ ਵੇਖਣਾ ਹੀ ਪੈਂਦਾ ਹੈ। ਏਸ ਲਈ ਆਪ ਜੀ ਦੀਆਂ ਚਿੱਠੀਆਂ ਦੇ ਉੱਤਰ ਨਹੀਂ ਦੇ ਸਕਿਆ, ਖਿਮਾਂ ਦਾ ਯਾਚਕ ਹਾਂ | ਕੀ ਆਪ ਜੀ ਨੇ ਚਾਲਬਾਜ਼ ਸਿੰਘ ਹੋਰਾਂ ਦੇ ਬਾਰੇ ਕੁਝ ਸੁਣਿਆ ਹੈ ਕਿ ਉਹ ਕਿਥੇ ਹਨ । ਉਹਨਾਂ ਮੈਨੂੰ