ਪੰਨਾ:Sariran de vatandre.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਏ ਹਨ ਉਦੋਂ ਦੇ ਹੀ ਉੱਚੀ ਉੱਚੀ ਬੋਲ ਰਹੇ ਹਨ। ਨੌਕਰਾਂ ਆਂਢੀਆਂ ਗਵਾਂਢੀਆਂ ਨੂੰ ਮਾਰ ਕੁਟ ਕਰਨ ਲਈ ਨੱਠ ਭਜ ਕਰ ਰਹੇ ਹਨ । | ਮੈਨੂੰ ਤਾਂ ਆਪਣੀ ਧਰਮ ਪਤਨੀ ਹੀ ਨਹੀਂ ਸਵੀਕਾਰ ਕਰ ਰਹੇ - ਬਚਿਆਂ ਨੂੰ ਪਛਾਣਦੇ ਹੀ ਨਹੀਂ। ਅਸਾਂ ਤਾਂ ਬੜੇ ਹੀ ਯਤਨਾਂ ਨਾਲ ਏਹਨਾਂ ਨੂੰ ਬੰਦ ਕੀਤਾ ਹੈ ਹੁਣ ਅੰਦਰ ਹੇਠਲੀ ਉਤੇ ਲਿਆਂਦੀ ਹੋਈ ਹੈ । ਰੌਲਾ ਪਾ ਰਹੇ ਹਨ | ਹਰ ਇਕ ਨੂੰ ਮੰਦੇ ਬੋਲ ਤੇ ਗਾਹਲਾਂ ਕੱਢ ਰਹੇ ਹਨ। ਮੇਜ਼ ਕੁਰਸੀਆਂ ਭੰਨ ਤੋੜ ਰਹੇ ਹਨ। ਗਲੀਚੇ ਤੇ ਦਰੀਆਂ ਉਲਟ ਪੁਲਟ ਕਰ ਦਿਤੇ ਹੋਏ ਹਨ । ਕਿਤਾਬਾਂ ਤੇ ਹੋਰ ਛੋਟੀਆਂ ਮੋਟੀਆਂ ਚੀਜ਼ਾਂ ਬਾਰੀਆਂ ਵਿਚੋਂ ਬਾਹਰ ਆਏ ਗਏ ਨੂੰ ਅੰਦਰੋਂ ਚਲਾ ਚਲਾ ਕੇ ਮਾਰ ਰਹੇ ਹਨ। ਅਤੇ ਉੱਚੀ ਉੱਚੀ ਬੋਲ ਰਹੇ ਹਨ ਕਿ 'ਮੈਂ ਚੀਫ਼ ਮਨਿਸਟਰ ਹਾਂ ਮੈਨੂੰ ਬਾਹਰ ਜਾਣ ਦਿਓ।ਮੈਨੂੰ ਕਿਸ ਦੇ ਹੁਕਮ ਨਾਲ ਅੰਦਰ ਡਕਿਆ ਹੋਇਆ ਹੈ । ਡਾਕਦਾਰਨੀ ਨੇ ਕਿਹਾ।

"ਕੀ ਮੈਂ ਜੋ ਦੋ ਬਚੇ ਜਣ ਚੁਕੀ ਹਾਂ ਅਜੇ ਤਕ ਏਹਨਾਂ ਨੂੰ " ਵੀ ਨਹੀਂ ਪਛਾਣ ਸਕਦੀ। ਇੰਹਨਾਂ ਦੇ ਸਰੀਰ ਦੇ ਕੱਪੜੇ ਤੇ ਬੋਲੀ ਵੀ ਨਹੀਂ ਮੈਂ ਪਛਾਣ ਸਕਦੀ । ਪਰ ਇਹ ਮੈਨੂੰ ਪਛਾਣਦੇ ਹੀ ਨਹੀਂ। ਨਹੀਂ ਜੀ ਇਹਨਾਂ ਦਾ ਸਿਰ ਫਿਰ ਗਿਆ ਹੋਇਆ ਹੈ ਅਤੇ ਪਾਗ਼ਲ ਹੋ ਗਏ ਹੋਏ ਹਨ । ਉਹਨੇ ਰੋਣੀ , ਹੀ ਬੋਲੀ ਵਿਚ ਕਿਹਾ |

"ਪਰ ਬੈਠਕ ਵਿਚ ਹਨੇਰਾ ਕਿਉਂ ਹੈ । ਮੈਂ ਪੁਛਿਆ ।

ਸਾਨੂੰ ਕੀ ਪਤਾ ਹੈ | ਅਜੇ ਕੋਈ ਪੰਜ ਕੁ ਮਿੰਟ ਹੀ ਹੋਏ ਹਨ ਕਿ ਅੰਦਰ ਚੰਗਾ ਚਾਨਣ ਸੀ । ਡਾਕਦਾਰਨੀ ਨੇ ਕਿਹਾ | ਅਤੇ ਨਾਲ ਹੀ ਉਹ ਆਪਣੇ ਦੋਵਾਂ ਬਚਿਆਂ ਨੂੰ ਨਾਲ ਲੈ ਕੇ ਸੌਣ ਵਾਲੇ ਕਮਰੇ ਵਲ ਚਲੀ ਗਈ ਤੇ ਮੈਂ ਇਕੱਲਾ ਹੀ ਉਥੇ ਖਲੋਤਾ ਰਹਿ ਗਿਆ |


੮੫