ਪੰਨਾ:Sariran de vatandre.pdf/77

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁਝ ਮਿੰਟਾਂ ਬਾਦ ਮੈਂ ਵੀ ਹੌਲੀ ਜਹੀ ਖਿਸਕ ਕੇ ਬੈਠਕ ਦੀ ਖੁਲੀ ਬਾਰੀ ਦੇ ਨੇੜੇ ਜਹੇ ਹੋ ਕੇ ਅੰਦਰ ਝਾਤੀ ਪਾਈ ਅੰਦਰ ਹਨੇਰੇ ਵਿਚ ਕਿਸੇ ਦੇ ਤੁਰਨ ਫਿਰਨ ਦੀ ਦੌੜ ਆਈ ਅਤੇ ਨਾਲ ਹੀ ਕਿਸੇ ਨੇ ਅੰਦਰੋਂ ਪੁਛਿਆ ਕਿ ਮੇਜਰ ਮਾਨ ਸਾਹਿਬ ਜੀਉ ਸਤਿ ਸ੍ਰੀ ਅਕਾਲ ! ਉਮੈਦ ਹੈ ਆਪ ਜੀ ਹੁਣ ਤਾਂ ਮੈਨੂੰ ਜ਼ਰੂਰ ਹੈ ਹੀ ਪਛਾਣ ਗਏ ਹੋਵੋਗੇ । ਕੀ ਆਪ ਜੀ ਵੀ ਮੈਨੂੰ ਬੋਲਦਿਆਂ ਨੂੰ ਨਹੀਂ ਪਛਾਣ ਸਕਦੇ । ਕੀ ਆਪ ਜੀ ਵੀ ਮੈਨੂੰ ਪਾਗਲ ਹੀ ਸਮਝਦੇ ਹੋ। ਮੈਂ ਡਾਕਟਰ ਹੁਸ਼ਿਆਰ ਸਿੰਘ ਨਹੀਂ ਹਾਂ ਸਗੋਂ ਆਪ ਜੀ ਦੇ ਪਰਾਂਤ ਦਾ ਚੀਫ਼ ਮਨਿਸਟਰ ਹਾਂ । ਮੈਨੂੰ ਕਲ ਬੜੇ ਜ਼ਰੂਰੀ ਕੰਮ ਹਨ । ਸਵੇਰੇ ਨੌਂ ਵਜੇ ਬੰਗਾ ਚਰਖਾ ਸੰਗ ਦੇ ਨਵੇਂ ਭਵਨ ਦੇ ਖੋਹਲਣ ਦੀ ਰਸਮ ਕਰਨੀ ਹੈ। ਤਰਕਾਲਾਂ ਦੇ ਵੇਲੇ ਆਸਾਮ ਚੈਂਬਰ ਆਫ਼ ਕਾਮਰਸ ਸ਼ਲਾਂਗ ਦੀ ਸਾਲਾਨਾ ਸਮਾਗਮ ਦੀ ਰਸਮ ਪੂਰੀ ਕਰਨੀ ਹੈ। ਅਗਲੇ ਦਿਨ ਸਵੇਰੇ ਬੈਰਕਪੁਰ ਵਿਚ ਸਰਕਾਰ ਦੀ ਅਜਕਲ ਦੀ ਪਾਲਸੀ ਦੇ ਵਿਰੁਧ ਹੋ ਰਹੀ ਵਿਰੋਧਤਾ ਨੂੰ ਰੋਕਣ ਲਈ ਕਈ ਪਾਏ ਜਾ ਰਹੇ ਭੁਲੇਖੇ ਪਬਲਕ ਸਮਾਂਗਿਮ ਵਿਚ ਦੱਸ ਕੇ ਉਹਨਾਂ ਨੂੰ ਰੋਕਣਾ ਹੈ । ਤੀਜੇ ਦਿਨ ਪਰਾਂਤ ਦੀ ਅਸੈਂਬਲੀ ਦੇ ਸਮਾਗਮ ਵਿਚ ਬਜਟ ਦੀ ਬਹਿਸ ਦੇ ਉੱਤਰ ਦੇਣੇ ਹਨ । ਸ਼ਾਇਦ ਆਪ ਜੀ ਨੂੰ ਪਤਾ ਹੀ ਹੋਣਾ ਹੈ ਕਿ ਏਸ ਬਜਟ ਦੀ ਬਹਿਸ ਤੇ ਹੀ ਮੇਰੀ ਪਾਰਟੀ ਦੇ ਉਲਟ ਬੇਪਰਤੀਤੀ ਦਾ ਮਤਾ ਪੇਸ਼ ਹੋ ਕੇ ਬਹਿਸ ਹੋਣੀ ਹੈ ਅਤੇ ਜੇ ਮੈਂ ਉਸ ਸਮੇਂ ਉਥੇ ਨਾ ਹੋਇਆ ਤਾਂ ਮਤਾ ਪਾਸ ਹੋ ਜਾਵੇਗਾ ਤੇ ਮੇਰੀ ਪਾਰਟੀ ਹਾਰ ਜਾਵੇਗੀ ਅਤੇ ਮੇਰੀ ਵਜ਼ਾਰਤ ਟੁਟ ਜਾਵੇਗੀ ਜਿਸ ਨਾਲ ਮੇਰੀ ਤੇ ਮੇਰੀ ਪਾਰਟੀ ਦੀ ਇਜ਼ਤ ਮਿਟੀ ਵਿਚ ਮਿਲ ਜਾਵੇਗੀ। ਮੈਂ ਬਰਬਾਦ ਹੋ ਜਾਵਾਂਗਾ । ਜੇਕਰ ਖਬਰ ਕਾਗਜ ਵਾਲਿਆਂ ਨੂੰ ਕਿਤਿਓਂ ਪਤਾ ਲਗ ਗਿਆ ਕਿ ਇਕ ਰਾਤ ਮੈਂ ਡਾਕਟਰ ਹੁਸ਼ਿਆਰ ਸਿੰਘ ਦੇ ਘਰ ਸ਼ਰਾਬ ਨਾਲ ਬੇਸੁਰਤ ਪਿਆ


੮੬