ਪੰਨਾ:Sariran de vatandre.pdf/79

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪ ਜੀ ਨੇ ਅਜ ਜੀ ਰਾਤੀ ਆਰਾਮ ਨਾ ਕੀਤਾ ਤਾਂ ਕਲ ਦੀਆਂ ਰਸਮਾਂ ਕਿਦਾਂ ਪੂਰੀਆਂ ਕਰ ਸਕੋਗੇ । ਹੁਣ ਮੈਂ ਡਾਕਟਰ ਹੁਸ਼ਿਆਰ ਸਿੰਘ ਜੀ ਹੋਰਾਂ ਨੂੰ ਕਿਤਿਓਂ ਲਭ ਭਾਲ ਕਰਕੇ ਲਿਆਉਂਦਾ ਹਾਂ। ਉਹ ਭਲਾ ਲੋਕ ਪਤਾ ਨਹੀਂ ਕਿਥੇ ਤੇ ਕਿਸ ਗੰਦੀ ਨਾਲੀ ਵਿਚ ਸ਼ਰਾਬੀ ਹੋਇਆ ਹੋਇਆ ਡਿਗਾ ਪਿਆ ਹੋਣਾ ਹੈ। ਜਦੋਂ ਘਰ ਵਾਲਾ ਘਰ ਹੀ ਨਹੀਂ ਹੈ ਤਾਂ ਆਪ ਜੀ ਦਾ ਨੌਕਰਾਂ ਤੇ ਆਂਢੀਆਂ ਗਵਾਂਢੀਆਂ ਨਾਲ ਗੁਸੇ ਹੋਣਾ ਚੰਗਾ ਨਹੀਂ ਲਗ ਰਿਹਾ | ਅਸਾਂ ਇਹ ਨਰਮੀ ਤੇ ਅਧੀਨਗੀ ਜਹੀ ਨਾਲ ਕਿਹਾ ਅਤੇ ਨਾਲ ਹੀ ਆਪਣੀ ਕਾਰ ਵਲ ਤੁਰ ਕੇ ਆ ਗਏ ।

“ਮੈਂ ਭਗਵਾਨ ਨੂੰ ਹਾਜ਼ਰ ਨਾਜ਼ਰ ਜਾਣ ਕੇ ਬੇਨਤੀ ਕਰਦਾ ਹਾਂ ਕਿ ਜੇ ਮੇਜਰ ਮਾਨ ਸਾਹਿਬ ਜੀਉ ਆਪ ਜੀ ਮੈਨੂੰ ਏਸ ਕੈਦ ਵਿਚੋਂ ਛੁਡਾ ਦੇਵੋਗੇ ਤਾਂ ਮੈਂ ਜਿੰਨਾ ਚਿਰ ਜੀਉਂਦਾ ਰਹਾਂਗਾ ਆਪ ਜੀ ਦਾ ਇਹ ਪਰਉਪਕਾਰ ਨਹੀਂ ਭੁਲਾਵਾਂਗਾ। ਇਸ ਦੇ ਬਦਲੇ ਸ: ਸੁੰਦਰ ਸਿੰਘ ਜੀ ਮਾਨ ਦੀ ਬਿਹਾਰ ਵਾਲੀ ਸਰਦਾਰ ਨਗਰ ਵਾਲੀ ਜ਼ਮੀਨ ਤੇ ਖੰਡ ਦੇ ਬਣੇ ਬਣਾਏ ਕਾਰਖਾਨੇ ਆਪ ਦੇ ਨਾਮ ਰਜਿਸਟਰੀ ਕਰਾ ਕੇ ਇਕ ਹਫਤੇ ਦੇ ਅੰਦਰ ਦੇ ਦੇਵਾਂਗਾ । ਅਤੇ ਜੇ ਇਹ ਸਵੀਕਾਰ ਨਹੀਂ ਕਰਨਾ ਚਾਹੁੰਦੇ ਤਾਂ ਜਮਸ਼ੈਦ ਪੁਰ ਵਾਲਾ ਵਾਇਰ ਤੇ ਤੇਲ ਬਣਾਉਣ ਵਾਲਾ ਕਾਰਖਾਨਾ ਜੋ ਅਜ ਕਲ ਸ: ਬਲਦੇਵ ਸਿੰਘ ਜੀ ਦੇ ਪਿਤਾ ਸ: ਇੰਦਰ ਸਿੰਘ ਜੀ ਹੋਰਾਂ ਦੇ ਕੋਲ ਹੈ ਉਹਨਾਂ ਤੋਂ ਲੈ ਕੇ ਆਪ ਜੀ ਦੇ ਨਾਮ ਟਰਾਂਸਫਰ ਕਰਾ ਦੇਵਾਂਗਾ। ਤੀਜੇ ਆਪ ਜੀ ਦੇ ਸਪੁਤਰਾਂ ਨੂੰ ਸਰਕਾਰੀ ਖਰਚ ਤੇ ਵਲੈਤ ਪੜ੍ਹਾਈ ਕਰਨ ਲਈ ਭਿਜਵਾ ਦੇਵਾਂਗਾ। ਉਹ ਅੰਦਰੋਂ ਇਹੋ ਜਹੇ ਲਾਲਚ ਦੇਂਦਾ ਰਿਹਾ ਪਰ ਮੈਂ ਆਪਣੀ ਮੋਟਰ ਵਿਚ ਬੈਠ ਕੇ ਡਾਕਟਰ ਦੀ ਕੋਠੀ ਵਿਚੋਂ ਬਾਹਰ ਆਉਣ ਦੀ ਕੀਤੀ ।


੮੮