ਪੰਨਾ:Sariran de vatandre.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਿਆ । ਡਾਕਦਾਰਨੀ ਨੇ ਮੇਰੇ ਕੋਲ ਪੁਜ ਕੇ ਆਪਣੇ ਮੂੰਹੋਂ ਕੁਝ ਬੋਲ ਕੇ ਦੱਸਣ ਦੀ ਬਜਾਏ ਆਪਣੇ ਘਰ ਦੀ ਬੈਠਕ ਵੱਲ , ਹੱਥ ਨਾਲ ਸੈਨਤ ਕਰਕ ਕੁਝ ਆਪਣੇ ਵਲੋਂ ਸਮਝਾਉਣ ਦੇ ਯਤਨ ਕੀਤੇ । ਪਰ ਮੇਰੀ ਸਮਝ ਵਿਚ ਕੁਝ ਨਹੀਂ ਸੀ ਆ ਰਿਹਾ। ਏਸੇ ਕਰਕੇ ਕਿੰਨਾ ਚਿਰ ਕਦੇ ਡਾਕਦਾਰਨੀ ਜੀ ਵਲ ਤੇ ਕਦੇ ਬੈਠਕ ਵਲ ਹੀ ਵੇਖਦਾ ਰਿਹਾ।

ਕੁਝ ਚਿਰ ਬਾਦ ਅਚਨਚੇਤ ਹੀ ਬੈਠਕ ਵਿਚੋਂ ਕਿਸੇ ਦੇ ਉੱਚੀ ਉੱਚੀ ਬੋਲਣ ਤੇ ਕਾਹਲੀ ਕਾਹਲੀ ਤੁਰਨ ਫਿਰਨ ਦੀ ਆਵਾਜ਼ ਆਈ। ਅਤੇ ਐਉਂ ਜਾਪਿਆ ਜਿਦਾਂ ਕੋਈ ਕਹਿ ਰਿਹਾ ਹੁੰਦਾ ਹੈ , ਕਿ ਬੂਹਾ ਬਾਹਰੋਂ ਖੋਹਲ ਦਿਓ, ਬੂਹਾ ਬਾਹਰੋਂ ਖੋਹਲ ਦਿਓ, ਤਾਂ ਕਿ ਮੈਂ ਬਾਹਰ ਆ ਜਾਵਾਂ। ਨਹੀਂ ਤਾਂ ਮੈਂ ਬੂਹਾ ਤੋੜ ਦਿਆਂਗਾ । ਏਸ ਦੇ ਨਾਲ ਹੀ ਮੇਜਾਂ ਕੁਰਸੀਆਂ ਦੇ ਡਿੱਗਣ ਤੇ ਟੁੱਟਣ ਦਾ ਖੜਾਕ ਵੀ ਆਇਆ। ਤਾਂ ਡਾਕਦਾਰਨੀ ਸਾਹਿਬਾਂ ਨੇ ਫੇਰ ਸੈਨਤ ਨਾਲ ਮੈਨੂੰ ਕੁਝ ਸਮਝਾਉਣ ਦੇ ਯਤਨ ਕੀਤੇ ਤੇ ਨਾਲ ਹੀ ਕਿਹਾ ਕਿ ਹੁਣ ਤਾਂ ਆਪ ਜੀ ਦੀ ਸਮਝ ਵਿਚ ਸਭ ਕੁਝ ਆ ਗਿਆ ਹੋਵੇਗਾ।"

ਮੈਂ ਬੈਠਕ ਵਾਲੇ ਕਮਰੇ ਦੀ ਖੁਲੀ ਹੋਈ ਬਾਰੀ ਵਲ ਅਪਣਾ ਕੰਨ ਕਰਕੇ ਅੰਦਰ ਹੋ ਰਹੇ ਖੜਾਕ ਦੀ ਵੋੜ ਲੈਣ ਦੇ ਯਤਨ ਕੀਤੇ ਅਤੇ ਨਾਲ ਹੀ ਬਾਰੀ ਵਲ ਮੂੰਹ ਕਰਕੇ ਉੱਚੀ ਜਹੀ ਕਿਹਾ ਕਿ ਅੰਦਰ ਕੋਣ ਹੈ ? ਕੀ ਆਪ ਡਾਕਟਰ ਹੁਸ਼ਿਆਰ ਸਿੰਘ ਜੀ ਹੋ ?"

"ਨਹੀਂ ਜੀ ! ਕੀ ਆਪ ਜੀ ਨੇ ਵੀ ਮੇਰੀ ਆਵਾਜ਼ ਨਹੀਂ ਪਛਾਣੀ, ਬੜੇ ਅਚੰਭੇ ਦੀ ਗੱਲ ਹੈ ? ਪਰ ਖੈਰ ਆਪ ਜੀ ਦਾ ਐਸ ਵਲ ਪੁਜ ਜਾਣਾ ਵੀ ਚੰਗਾ ਹੀ ਹੋਇਆ ਹੈ। ਪਤਾ ਨਹੀਂ ਏਸ ਡਾਕਟਰ ਦੇ ਟੱਬਰ; ਨੌਕਰਾਂ ਤੇ ਆਂਢੀਆਂ ਗਵਾਂਢੀਆਂ ਨੂੰ ਕੀ ਹੋਗਿਆ ਹੋਇਆ ਹੈ ਕਿ ਸਾਰੇ ਹੀ ਕਹਿ ਰਹੇ ਹਨ ਕਿ ਮੈਂ ਪਾਗ਼ਲ ਹੋਗਿਆ ਹੋਇਆ ਹਾਂ। ਏਸੇ ਕਰਕੇ ਮੈਨੂੰ ਬਦੋ ਬਦੀ ਫੜ ਕੇ ਕਮਰੇ ਵਿਚ ਬੰਦ ਕਰਕੇ


੮੩