ਪੰਨਾ:Sariran de vatandre.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਗਲੇ ਦਿਨ ਕਲਕਤੇ ਦੀਆਂ ਸਵੇਰ ਦੀਆਂ ਅਖਬਾਰਾਂ ਨੇ ਡਾਕਟਰ ਹੁਸ਼ਿਆਰ ਸਿੰਘ ਹੋਰਾਂ ਦੇ ਬਾਰੇ ਮੋਟੇ ਅੱਖਰਾਂ ਵਿਚ ਛਾਪਿਆ ਹੋਇਆ ਸੀ ਕਿ “ਕਲਕੱਤੇ ਦੇ ਚੋਟੀ ਦੇ ਡਾਕਟਰ ਹੁਸ਼ਿਆਰ ਸਿੰਘ ਜੀ ਹੋਰਾਂ ਦਾ ਦਿਮਾਗ਼ ਖ਼ਰਾਬ ਹੋ ਜਾਣ ਕਰਕੇ ਪਾਗ਼ਲ ਹੋ ਗਏ ਹਨ ਉਹਨਾਂ ਦੀ ਧਰਮ ਪਤਨੀ ਸਾਰੇ ਸੱਜਣਾਂ, ਮਿੱਤਰਾਂ, ਸੰਬੰਧੀਆਂ,ਆਂਢੀਆਂ, ਗਵਾਂਢੀਆਂ ਦੀ ਸੇਵਾ ਵਿਖੇ ਬੇਨਤੀ ਕਰ ਰਹੀ ਹੈ ਕਿ ਜਿੰਨਾ ' ਚਿਰ ਉਹ ਠੀਕ ਨਹੀਂ ਹੋ ਜਾਂਦੇ ਉੱਨਾ ਚਿਰ............ਵੇਖਣਗੇ।"

ਅਜੇ ਮੈਂ ਸਵੇਰ ਦੀ ਚਾਹ ਵੀ ਨਹੀਂ ਸੀ ਪੀਤੀ ਕਿ ਮੈਨੂੰ ਇਕ ਉਚੇਚਾ ਸੁਨੇਹਾ ਆਪਣੇ ਪਿੰਡੋ ਸਰਦਾਰ ਨਗਰ ਤੋਂ ਪੁਜ ਗਿਆ ਕਿ ਮੇਰੇ ਨਿਜੀ ਰਿਸ਼ਤੇਦਾਰ ਸਰਦਾਰ ਬਹਾਦਰ ਸ: ਸੁੰਦਰ ਸਿੰਘ ਜੀ ਮਾਨ ਅਚਨਚੇਤ ਹੀ ਦਿਲ ਦਾ ਚਲਣਾ ਬੰਦ ਹੋ ਜਾਣ ਕਰਕੇ ਕਲ ਰਾਤੀਂ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦੇ ਸਪੁਤ੍ਰ ਸ: ਸੁਰਜੀਤ ਸਿੰਘ ਜੀ ਮਾਨ ਨੇ ਮੇਰੇ ਸਾਰੇ ਪਰਵਾਰ ਨੂੰ ਪਿੰਡ ਪੁਜਣ ਲਈ ਸਦਾ ਭੇਜਿਆ ਹੈ । ਇਹ ਹਿਰਦੇ ਵੇਧਕ ਖਬਰ ਸੁਣ ਕੇ ਮੈਂ ਬਗੈਰ ਚਾਹ ਪੀਤੇ ਹੀ ਆਪਣੇ ਪਰਵਾਰ ਨੂੰ ਮੋਟਰ ਵਿਚ ਬੈਠਾ ਕੇ ਜਿਸ ਵੀ ਹਾਲ ਵਿਚ ਸਾਰੇ ਸਨ ਆਪਣੇ ਪਿੰਡ ਨੂੰ ਚਲ ਪਿਆ ਤਾਕਿ ਆਪਣੇ ਮਾਨ ਯੋਗ ਪੂਜਨੀਕ ਨਿਜੀ ਸੰਬੰਧੀ ਜੀ ਦੇ ਅੰਤਮ ਦਰਸ਼ਨ ਤੇ ਮ੍ਰਿਤਕ ਸਸਕਾਰ ਵਿਚ ਹਥ ਵਟਾਉਣ ਲਈ ਵੇਲੇ ਸਿਰ ਪੁਜ ਜਾਵਾਂ । ਹੁਣ ਰਾਹ ਵਿਚ ਹੀ ਡਾਕਟਰ ਹਸ਼ਿਆਰ ਸਿੰਘ ਜੀ ਹੋਰਾਂ ਦੀ ਕੋਠੀ ਪੈਂਦੀ ਸੀ ਅਤੇ ਆਪਣੀ ਧਰਮ ਪਤਨੀ ਦੇ ਜ਼ੋਰ ਦੇਣ ਤੇ ਉਥੇ ਥੋਹੜੇ ਜਿਹੇ ਚਿਰ ਲਈ ਅਟਕਣਾ ਜ਼ਰੂਰੀ ਜਾਤਾ | ਮੇਰੀ ਪਤਨੀ ਤਾਂ ਸਿਧੀ ਆਪਣੀ ਸਹੇਲੀ ਡਾਕਟਰਨੀ ਕੋਲ ਉਹਨੂੰ ਹੌਸਲਾ ਦੇਣ ਅੰਦਰ ਚਲੀ ਗਈ ਅਤੇ ਮੈਂ ਉਸ ਰਾਤ ਵਾਲੀ ਖੁਲੀ ਬਾਰੀ ਥਾਣੀ ਬੈਠਕ ਵਾਲੇ ਕਮਰੇ ਦੇ ਅੰਦਰ ਝਾਤੀ ਜਾ ਕੇ ਵੇਖਿਆ ਤਾਂ ਅੰਦਰ ਚੁਪ-ਚਾਨ ਸੀ ਪਰ ਅੰਦਰ ਦੇ ਸਾਮਾਨ ਦੀ


੮੯