ਪੰਨਾ:Sariran de vatandre.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਾਲਤ ਐਦਾਂ ਉਗੜ ਦੁਗੜੀ ਹੋਈ ਦਿਸ ਰਹੀ ਸੀ ਜਿਦਾਂ ਕਿ ਕਮਰਿਆਂ ਦੇ ਅਦਲ ਬਦਲ ਕਰਨ ਸਮੇਂ ਆਮ ਹੋ ਜਾਇਆ ਕਰਦੀ ਹੈ ਅਤੇ ਡਾਕਟਰ ਹੁਸ਼ਿਆਰ ਸਿੰਘ, ਜੋ ਅਸਲ ਵਿਚ ਉਸ ਵੇਲੇ ਚੀਫ ਮਨਿਸਟਰ ਸਾਹਿਬ ਸਨ, ਆਪਣੇ ਮੁੰਹ ਉਤੇ ਮੇਜ਼ ਪੋਸ਼ ਲਈ ਘੂਕ ਸੁਤੇ ਹੋਏ ਉੱਚੀ ਉੱਚੀ ਘਰਾੜੇ ਮਾਰ ਰਹੇ ਸਨ। ਮੈਂ ਉਹਨਾਂ ਨੂੰ ਜਗਾਉਣਾ ਚੰਗਾ ਨਾ ਜਾਪਾ ਕਿਉਂਕਿ ਮੈਂ ਸੋਚਿਆ ਕਿ ਜਦੋਂ ਉਹ ਨੀਂਦ ਤੋਂ ਆਪਣੇ ਆਪ ਚੰਗੀ ਨੀਂਦ ਕਰਕੇ ਜਾਗਣਗੇ ਤਾਂ ਸ਼ਾਇਦ ਚੰਗੇ ਭਲੇ ਹੋਏ ਹੋਣ। ਦੁਜੇ ਮੈਨੂੰ ਪਿੰਡ ਪੁਜਣ ਦੀ ਕਾਹਲ ਹੋਣ ਕਰਕੇ ਆਪਣੀ ਧਰਮ ਪਤਨੀ ਨੂੰ ਆਵਾਜ਼ ਮਾਰਕੇ ਛੇਤੀ ਹੀ ਤੁਰ ਪਿਆ |

ਸ: ਬ: ਸੰਦਰ ਸਿੰਘ ਜੀ ਹੋਰਾਂ ਦੇ ਸਰੀਰ ਦੀ ਅੰਤਮ ਰਸਮ ਪੂਰੀ ਕਰਕੇ ਅਤੇ ਆਪਣੇ ਨਿਜੀ ਸੰਬੰਧੀਆਂ ਪਾਸੋਂ ਆਗਿਆ ਲੈ ਕੇ ਅਸੀਂ ਦੂਜੇ ਦਿਨ ਹੀ ਆਪਣੇ ਸ਼ਹਿਰੀ ਘਰ ਵਲ ਤੁਰ ਪਏ। ਰਾਹ ਵਿਚ ਡਾਕਟਰ ਹੋਰਾਂ ਦੀ ਕੋਠੀ ਵਿਚ ਮੋਟਰਕਾਰ ਖੜੀ ਕਰ ਦਿਤੀ । ਕੋਠੀ ਦੇ ਅੰਦਰ ਬਾਹਰ ਲੋਕਾਂ ਦੀ ਕਾਫੀ ਭੀੜ ਸੀ। ਕੋਠੀ ਵਿਚ ਇਕ ਐਂਬੂਲੈਂਸ ਕਾਰ ਖੜੀ ਸੀ। ਜਿਸ ਦੇ ਦੋਹਾਂ ਆਸਿਆਂ ਪਾਸਿਆਂ ਤੇ ਮੋਟੇ ਅੱਖਰਾਂ ਵਿਚ ‘ਪਾਗਲਖਾਨੇ` ਦੀ ਐਂਬੂਲੈਂਸ ਲਿਖਿਆ ਸੀ । ਅਸੀਂ ਵੀ ਕੋਠੀ ਦੇ ਅੰਦਰ ਬਰਾਂਡੇ ਵਿਚ ਜਿਥੇ ਪਾਗਲਖਾਨੇ ਦੇ ਡਾਕਟਰ ਤੇ ਅਰਦਲੀ ਆਦਿ ਖਲੋਤੇ ਹੋਏ ਸਨ ਜਾ ਕੇ ਖਲੋ ਗਏ ! ਐਨ ਉਸ ਵੇਲੇ ਪਾਗਲਖਾਨੇ ਦੇ ਅਰਦਲੀ ਪਾਗਲ ਹੋਏ ਡਾਕਟਰ ਹੁਸ਼ਿਆਰ ਸਿੰਘ ਨੂੰ ਜੋ ਅਸਲ ਵਿੱਚ ਚੀਫ ਮਨਿਸਟਰ ਸੀ, ਰਸਿਆਂ ਨਾਲ ਜਕੜ ਕੇ ਬੰਦ ਹੋਏ ਨੂੰ ਕਮਰੇ ਵਿਚੋਂ ਬਾਹਰ ਲੈ ਆਏ। ਡਾਕਟਰ ਕੁਝ ਉਚੀ ਉਚੀ ਬੋਲ ਰਿਹਾ ਸੀ, ਪਰ ਆਮ ਭੀੜ ਦੇ ਰੌਲੇ ਗੌਲੇ ਕਰਕੇ ਕੁਝ ਸਮਝ ਨਹੀਂ ਸੀ ਪੈ ਰਹੀ । ਅਰਦਲੀਆਂ ਨੇ ਡਾਕਟਰ ਨੂੰ ਕਾਹਲੀ ਨਾਲ ਪਾਗਲਖਾਨੇ ਦੀ ਗਡੀ ਵਿਚ ਜੋਰਾ ਜੋਰੀ ਧਕ ਕੇ ਵਾੜ ਦਿਤਾ ਅਤੇ ਗਡੀ ਤਰ ਗਈ। ਮੈਂ ਤੇ ਮੇਰੀ ਪਤਨੀ ਨੇ


੯੦