ਪੰਨਾ:Sariran de vatandre.pdf/87

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆ ਗਈ । ਬੋਝੇ ਵਿਚੋਂ ਕਢ ਕੇ ਜਦੋਂ ਮੈਂ ਚਿਠੀ ਦੀ ਲਿਖਤ ਗਹੁ ਨਾਲ ਵੇਖੀ ਤਾਂ ਪਤਾ ਲਗਾ ਕਿ ਉਹ ਲਿਖਤ ਡਾ: ਹੁਸ਼ਿਆਰ ਸਿੰਘ ਹੋਰਾਂ ਦੇ ਹਥਾਂ ਦੀ ਨਹੀਂ ਸੀ ਕਿਉਂਕਿ ਡਾਕਟਰ ਦੀਆਂ ਚਿੱਠੀਆਂ ਤੇ ਦੁਆਈਆਂ ਦੀ ਖੋਜ ਦੀ ਲਿਖਤ ਤਾਂ ਮੈਂ ਆਮ ਵੇਖਦਾ ਤਾਂ ਪੜ੍ਹਦਾ ਹੀ ਰਹਿੰਦਾ ਸਾਂ !ਉਸ ਚਿਠੀ ਵਿਚ ਲਿਖਿਆ ਸੀ-

ਗੜਬੜ ਭਵਨ,ਕਲਕਤਾ

੩੦ ਮਾਰਚ, ੧੯੫੭

ਸ੍ਰੀਮਾਨ ਮੇਜਰ ਮਾਨ ਸਾਹਿਬ ਜੀਓ,

ਸਤਿ ਸ੍ਰੀ ਅਕਾਲ !

ਜਿਨ੍ਹਾਂ ਹਾਲਤਾਂ ਵਿਚ ਮੈਂ ਇਹ ਚਿਠੀ ਲਿਖ ਰਿਹਾ ਹਾਂ ਉਹ ਬੜੇ ਗੁਪਤ ਅਨੋਖੇ ਤੇ ਅਸਚਰਜ ਕਰ ਦੇਣ ਵਾਲੇ ਹਨ। ਮੈਨੂੰ ਤਾਂ ਇਹਨਾਂ ਦੇ ਬਾਰੇ ਕੁਝ ਸੋਝੀ ਨਹੀਂ ਆ ਰਹੀ। ਏਸੇ ਕਰਕੇ ਮੈਂ ਇਹ ਸਾਰੀ ਆਪਣੀ ਹੱਡ ਬੀਤੀ ਮੁਢ ਤੋਂ ਹੀ ਲਿਖ ਰਿਹਾ ਹਾਂ, ਤਾਂ ਕਿ ਆਪ ਜੀ ਦੀ ਸਮਝ ਵਿਚ ਸਭ ਕੁਝ ਛੇਤੀ ਹੀ ਆ ਜਾਵੇ । ਮੈਂ ਕੋਈ ਗੱਲ ਆਪ ਜੀ ਤੋਂ ਲੁਕਾ ਕੇ ਨਹੀਂ ਰੱਖ ਰਿਹਾ । ਇਸ ਲਈ ਆਸ ਕਰਦਾ ਹਾਂ ਕਿ ਆਪ ਜੀ ਵੀ ਮੇਰੇ ਤੇ ਪੂਰਨ ਭਰੋਸਾ ਕਰੋਗੇ ।

ਉਨੱਤੀ (੨੬) ਮਾਰਚ, ੧੯੫੭ ਨੂੰ ਮੈਂ ਦਿਲੀ ਤੋਂ ਪਰਤ ਕੇ ਕਲਕਤੇ ਪੁਜਾ ਸਾਂ । ਉਸੇ ਦਿਨ ਖਾਲਸਾ ਕਾਲਜ ਨਈ ਹਟੀ ਦੇ ਸਾਲਾਨਾ ਜਲਸੇ ਦੀ ਅਰੰਭਕ ਰਸਮ ਪੂਰੀ ਕੀਤੀ ਸੀ। ਉਸੇ ਰਾਤ ਦਾ ਪਰੀਤੀ ਭੋਜਨ ਕਲਕਤੇ ਦੇ ਸਿਰ ਕੱਢ ਤੇ ਹਰਮਨ ਪਿਆਰੇ ਡਾਕਟਰ ਹੁਸ਼ਿਆਰ ਸਿੰਘ ਹੋਰਾਂ ਦੇ ਘਰ ਰਾਜ ਪਰਮੁਖ ਮਨਿਸਟਰਾਂ, ਦਸੌਰੀ ਰਾਜਦੂਤਾਂ ਤੇ ਸ਼ਹਿਰ ਦੇ ਹੋਰ ਅਫਸਰਾਂ ਤੇ ਪਤਵੰਤੇ ਮਿਤਰਾਂ ਨਾਲ ਖਾਧਾ। ਜਿਹੜਾ ਕਿ ਉਹਨਾਂ ਨੇ ਕੇਵਲ ਮੇਰੀ ਹੀ ਆਓ ਭਗਤ ਕਰਨ ਲਈ ਕੀਤਾ ਸੀ। ਰੋਟੀ ਤੇ ਉਹਨਾਂ


੯੨