ਪੰਨਾ:Sariran de vatandre.pdf/88

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਹੁਤਾ ਹੀ ਧਨ ਖਰਚ ਕੀਤਾ ਹੋਇਆ ਜਾਪਦਾ ਸੀ ਕਿਉਂਕਿ ਸਾਰੇ ਹੀ ਹੁਣੇ ਉਸ ਦੀ ਬੜੀ ਹੀ ਸ਼ਲਾਘਾ ਕਰ ਰਹੇ ਸਨ । ਮੈਂ ਦਿਲੀ ਤੋਂ ਬਹੁਤ ਥਕਿਆ ਹੋਇਆ ਆਇਆ ਸਾਂ ਨਾਲੇ ਕੋਈ ਦੋ ਚਾਰ ਵਰਿਆਂ ਤੋਂ ਮੇਰੇ ਲੱਕ ਵਿਚ ਸਦਾ ਹੀ ਪੀੜ ਹੁੰਦੀ ਰਹਿਣ ਕਰਕੇ ਮੈਂ ਬੜਾ ਤੰਗ ਹੋਇਆ ਹੋਇਆ ਸਾਂ । ਏਸ ਲੱਕ ਦੀ ਪੀੜ ਨੇ ਮੇਰਾ ਸੁਭਾ ਵੀ ਕੁਝ ਛਿੱਥਾ ਜਿਹਾ ਕਰ ਦਿਤਾ ਹੋਇਆ ਸੀ । ਏਸ ਕਰਕੇ ਮੈਂ ਡਾਕਟਰ ਤੋਂ ਛੇਤੀ ਤੋਂ ਛੇਤੀ ਉਥੋਂ ਟੁਰ ਜਾਣ ਦੀ ਮੰਗ ਕਰ ਰਿਹਾ ਸਾਂ ਪਰ ਡਾਕਟਰ ਨੇ ਇਕ ਨਵੀਂ ਵਾਈਟ ਲੇਬਲ ਦੀ ਸਕਾਚ ਵਿਸਕੀ ਦੀ ਬੋਤਲ ਖੋਹਲ ਕੇ ਇਕ ਡਬਲ ਪੈਗ ਗਲਾਸ ਵਿਚ ਪਾਕੇ ਬਗੈਰ ਸੋਢੇ ਦੇ ਮੈਨੂੰ ਫੜਾ ਦਿੱਤਾ, ਮੈਂ ਵੀ ਫੜ ਕੇ ਗਟਾ ਗਟ ਕਰਕੇ ਇਕ ਵਾਰ ਪੀ ਕੇ ਗਲਾਸ ਖਾਲੀ ਕਰ ਦਿਤਾ | ਪਰ ਮੈਨੂੰ ਉਸ ਨਾਲ ਕੁਝ ਫਾਇਦਾ ਹੁੰਦਾ ਨਾ ਜਾਪਿਆ । ਏਨੇ ਨੂੰ ਡਾਕਟਰ ਨੇ ਇਕ ਆਪਣੇ ਲਈ ਤੇ ਇਕ ਮੇਰੇ ਲਈ ਫੇਰ ਡਬਲ ਪੈਗ ਉਸੇ ਹੀ ਬੋਤਲ ਵਿਚੋਂ ਪਾ ਕੇ ਮੈਨੂੰ ਫੜਾਇਆ ਅਤੇ ਅਸੀਂ ਦੋਵੇਂ ਇਕਠੇ ਹੀ ਇਕ, ਝੀਕ ਨਾਲ ਪੀ ਗਏ । ਏਸ ਨੇ ਵੀ ਮੈਨੂੰ ਕੋਈ ਫਾਇਦਾ ਨਾ ਕੀਤਾ । ਏਸੇ ਤਰ੍ਹਾਂ ਡਾਕਟਰ ਹਰ ਵਾਰ ਆਪਣੇ ਤੋਂ ਮੇਰੇ ਲਈ ਡਬਲ ਪੈਗ ਪਾ ਕੇ ਫੜਾਉਂਦਾ ਰਿਹਾ ਤੇ ਮੈਂ ਪੀਂਦਾ ਗਿਆ । ਮੁਕਦੀ ਗਲ ਕਿ ਮੈਂ ਰੋਟੀ ਬੜੇ ਸੁਆ ਦੁਨਾਲ ਖਾਧੀ ਅਤੇ ਅਸੀਂ ਰੋਟੀ ਦੇ ਪਿਛੋਂ ਵੀ ਕਾਫੀ ਚਿਰ ਤਕ ਗਲਾਂ ਕੋਈ ਦਸ ਕੁ ਵਜੇ ਤਕ ਕਰਦੇ ਰਹੇ | ਗਲਾਂ ਕਰਦਿਆਂ ਮੈਨੂੰ ਘਬਰਾ ਜਿਹਾ ਆਉਣ ਲਗ ਪਿਆ ਅਤੇ ਨਾਲ ਹੀ ਲੱਕ ਦੀ ਪੀੜ ਬਹੁਤ ਹੀ ਵਧ ਗਈ ਜਾਪੀ ਤਾਂ ਮੈਂ ਡਾਕਟਰ ਸਾਹਿਬ ਵਲ ਤਕਿਆ ਜਿਦਾਂ ਕਿ ਮੈਂ ਕਹਿਣਾ ਚਾਹੁੰਦਾ ਸਾਂ ਕਿ ਹੁਣ ਮੈਨੂੰ ਦਵਾਈ ਦੇ ਕੇ ਠੀਕ ਕਰੋ ਪਰ ਅਗੋਂ ਉਹ ਵੀ ਮੇਰੇ ਵਲ ਮੇਰੇ ਵਧ ਰਹੇ ਰੋਗ ਨੂੰ ਸ਼ਾਇਦ ਜਾਂਚ ਕਰ ਰਹੇ ਜਾਪਦੇ ਸਨ। ਜਦੋਂ ਮੈਂ ਉਹਨਾਂ ਵਲ ਤਕਿਆ ਤਾਂ ਉਹਨਾਂ ਨੇ ਛੇਤੀ ਨਾਲ ਇਕ ਗਲਾਸ ਵਿਚ ਡਬਲ ਪੈਗ ਵਿਸਕੀ ਪਾ ਕੇ ਤੇ ਇਕ


੯੩