ਪੰਨਾ:Sariran de vatandre.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


“ਕੁਝ ਸਮੇਂ ਦੇ ਬਾਅਦ ਮੈਨੂੰ ਥੋੜੀ ਜਿਹੀ ਹੋਸ਼ ਆਈ , ਤਾਂ ਮੈਨੂੰ ਐਦਾਂ ਜਾਪਿਆ ਜਿਦਾਂ ਕਿ ਮੈਂ ਡਾ: ਹੁਸ਼ਿਆਰ ਸਿੰਘ ਜੀ ਹੋਰਾਂ ਦੇ ਬੈਠਣ ਵਾਲੇ ਕਮਰੇ ਵਿਚ ਆਰਾਮ ਕੁਰਸੀ ਤੇ ਬੈਠਾ ਹੋਇਆ ਹਾਂ ਅਤੇ ਮੇਰਾ ਬਿਰਧ ਤੇ ਢਿੱਲਾ ਜਿਹਾ ਸਰੀਰ ਕੁਝ ਕੁ ਸਖਤ ਤੇ ਤਿਆਰ ਬਰ ਤਿਆਰ ਤੇ ਤਾਕਤ ਵਾਲਾ ਜਿਹਾ ਹੋਇਆ ਜਾਪਦਾ ਹੈ। ਸਰੀਰ ਦੇ ਉਦਾਲੇ ਪਾਏ ਹੋਏ ਕਪੜੇ ਵੀ ਕਝ ਕ ਓਪਰੇ ਤੇ ਘਟਵੇਂ ਜਿਹੇ ਹੋਏ ਹੋਏ ਜਾਪਦੇ ਸਨ । ਸਰੀਰ ਵਿਚ ਵੀ ਜੁਆਨੀ ਦੇ ਦਿਨਾਂ ਵਾਂਗ ਖਰਮਸਤੀ ਜਿਹੀ ਚੁਭਦੀ ਜਾਪਦੀ ਸੀ। ਲੱਕ ਦੀ ਪੀੜ ਜੋ ਕਿ ਚਾਰ-ਪੰਜ ਵਰਿਆਂ ਤੋਂ ਇਕ ਤਾਰ ਰੋਜ਼ ਹੀ ਹੁੰਦੀ ਰਹਿੰਦੀ ਹੁੰਦੀ ਸੀ ਅਤੇ ਇਕ ਮਿੰਟ ਵੀ ਕਦੇ ਨਹੀਂ ਸੀ ਹਟੀ ਹੁਣ ਉਸ ਵੇਲੇ ਬਿਲਕੁਲ ਨਹੀਂ ਸੀ ਹੋ ਰਹੀ। ਪਿਛਲੇ ਹਫਤੇ ਵਿਚ ਸਾਰਾ ਦਿਨ ਨਠ-ਭਜ ਕਰਨ ਤੇ ਲੈਕਚਰ ਆਦਿ ਦੇਣ ਕਰਕੇ ਮੇਰਾ ਗਲਾ ਬਠਾ ਹੋਇਆ ਸੀ ਐਥੋਂ ਤਕ ਕਿ ਬੋਲ ਤਾਂ ਸੰਘ ਤੋਂ ਏਦਾਂ ਨਿਕਲਦਾ ਜਾਪਦਾ ਸੀ ਜਿਦਾਂ ਹਾਰਮੋਨੀਅਮ ਵਾਜੇ ਦੀ ਵਿਗੜੀ ਹੋਈ ਸੁਰ ਵਿਚੋਂ ਆਉਂਦਾ ਸੁਣਾਈ ਦਿਆ ਕਰਦਾ ਹੈ ਪਰ ਉਸ ਵੇਲੇ ਗਲਾ ਸਾਫ ਹੋਇਆ ਹੋਇਆ ਜਾਪਦਾ ਸੀ ।

“ਇਹ ਸਭ ਕੁਝ ਵੇਖ ਕੇ ਜਾਚ ਕੇ ਮੈਂ ਬੜਾ ਅੰਦਰੇ, ਅੰਦਰ ਆਪਣੇ ਆਪ ਗਦ ਗਦ ਤੇ ਅਸਚਰਜ ਜਿਹਾ ਹੋ ਰਿਹਾ ਸਾਂ ਕਿ ਠੀਕ ਹੀ ਕਲਕਤੇ ਦੀ ਪੰਜਾਬੀ ਤੇ ਬੰਗਾਲੀ ਜਨਤਾ ਡਾਕਟਰ ਹੁਸ਼ਿਆਰ ਸਿੰਘ


੯੫