ਪੰਨਾ:Sariran de vatandre.pdf/92

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਸ਼ੀਸ਼ੇ ਵਿਚੋਂ ਵੇਖਿਆ ਤਾਂ ਪਤਾ ਲੱਗਾ ਕਿ ਮੇਰਾ ਚੇਹਰਾ ਹੂ-ਬਹੂ ਡਾਕਟਰ ਹੁਸ਼ਿਆਰ ਸਿੰਘ ਵਰਗਾ ਹੋਇਆ ਹੋਇਆ ਸੀ ! ਹੁਣ ਮੈਨੂੰ ਵਿਚਾਰ ਆਈ ਕਿ ਇਹ ਕਿਦਾਂ, ਕਦੋਂ ਤੇ ਕਿਉਂ ਹੋ ਗਿਆ ਹੋਇਆ ਹੈ ਅਤੇ ਨਾਲ ਹੀ ਮੇਰੀਆਂ ਆਪਣੇ ਆਪ ਚੀਕਾਂ ਨਿਕਲ ਗਈਆਂ ਅਤੇ ਮੈਂ ਧਾਹਾਂ ਮਾਰ ਮਾਰ ਕੇ ਕਿਨਾਂ ਹੀ ਚਿਰ ਉੱਚੀ ਉੱਚੀ ਵੈਣ ਪਾ ਪਾ ਕੇ (ਰੋ ਕੇ) ਆਪਣੇ ਦਿਲ ਦਾ ਗੁਬਾਰ ਕੱਢ ਕੇ ਉਹਦਾ ਭਾਰ ਹੌਲਾ ਕੀਤਾ |"

ਹੁਣ ਵਿਚਾਰ ਆਈ ਕਿ ਸ਼ਾਇਦ ਡਾਕਟਰ ਨੇ ਉਹ ਕਿਰਮਚੀ ਰੰਗ ਦੇ ਪੌਡਰ ਵਾਲੀ ਪੁੜੀ ਸਰੀਰਾਂ ਦਾ ਆਪਸ ਵਿਚ ਵਟਾਦਰਾਂ ਕਰਨ ਲਈ ਅਖੀਰਲੇ ਪੇਂਗ ਵਿਚ ਘੋਲ ਕੇ ਪਿਆਈ ਸੀ ਜਿਸ ਦੇ ਪੀਣ ਨਾਲ ਮੈਂ ਡਾਕਟਰ ਹੁਸ਼ਿਆਰ ਸਿੰਘ ਹੋ ਗਿਆ ਹੋਇਆ ਹਾਂ ਪਰ ਮੇਰੀ ਸੋਚ ਤੇ ਵਿਚਾਰ ਤਾਂ ਮੇਰੀ ਆਪਣੇ ਚੀਫ ਮਨਿਸਟਰ ਵਾਲੇ ਸਰੀਰ ਵਾਲੀ ਹੈ। ਸ਼ਾਇਦ ਡਾਕਟਰ ਦੀ ਇਹ ਸਰੀਰਾਂ ਦਾ ਵਟਾਂਦਰਾ ਕਰਨ ਵਾਲੀ ਦੁਆਈ ਅਜੇ ਪੂਰੀ ਤਰ੍ਹਾਂ ਖੋਜ ਕੇ ਸਿਧ ਹੋਈ ੨ ਨਹੀਂ ਜਾਪਦੀ ਕਿਉਂਕਿ ਚਾਹੀਦਾ ਤਾਂ ਇਹ ਸੀ ਕਿ ਸਰੀਰਾਂ ਦਾ ਵਟਾਂਦਰਾ ਹੋਣ ਨਾਲ ਸੋਚ ਵਿਚਾਰ ਆਦਿ ਸ਼ਕਤੀਆਂ ਸਭ ਕੁਝ ਹੀ ਅਦਲ ਬਦਲ ਹੋ ਜਾਇਆ ਕਰਦੀਆਂ । ਮੈਂ ਸੁਣਿਆ ਹੋਇਆ ਸੀ ਕਿ ਕਈ ਡਾਕਟਰਾਂ ਪਾਸ ਇਹੋ ਜਹੀਆਂ ਦੁਆਈਆਂ, ਵੀ ਹਨ ਜੋ ਸਰੀਰ ਦੇ ਅਦਲ ਬਦਲ ਹੋਣ ਨਾਲ ਸਰੀਰ ਦੀਆਂ ਸਾਰੀਆਂ ਬਾਕੀ ਸ਼ਕਤੀਆਂ ਵੀ ਬਦਲ ਦੇਂਦੀਆਂ ਹਨ । ਪਰ ਇਹ ਵੀ ਹੋ ਸਕਦਾ ਹੈ ਕਿ ਸ਼ਾਇਦ, ਡਾਕਟਰ ਨੇ ਮੈਨੂੰ ਜਾਣ ਬੁਝ ਕੇ ਦੁਆਈ ਥੋੜੀ ਹੀ ਪਿਲਾਈ ਹੋਵੇ ਤਾਂ ਕਿ ਮੈਨੂੰ ਆਪਣੇ ਅਸਲੀ ਸਰੀਰ ਦੀ ਸੋਚ ਵਿਚਾਰ ਦੀ ਯਾਦ ਰਹਿ ਜਾਏ। ਜੇ ਇਹ ਸਚ ਹੈ ਤਾਂ ਡਾਕਟਰ ਨੇ ਮੇਰੇ ਤੇ ਆਪਣੇ ਦੋਵਾਂ ਹੀ ਲਈ ਬੁਰਾ ਕੀਤਾ ਹੈ।


੯੭