ਪੰਨਾ:Sariran de vatandre.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੀ ਜਾਣਦੇ ਕਿ ਮੈਂ ਤਾਂ ਚੰਗਾ ਭਲਾ ਹਾਂ । ਕੇਵਲ ਗੁਸਾ ਆਉਣ ਕਰਕੇ ਖਿਝ ਕੇ ਇਦਾਂ ਕਰ ਰਿਹਾ ਹਾਂ । ਲਉ ਹੁਣ ਰੌਲਾ ਅਗੇ ਨਾਲੋਂ ਕਈ ਗੁਣਾਂ ਵਧ ਰਿਹਾ ਹੈ ਅਤੇ ਬੁਹਾ ਵੀ ਟੁੱਟਣ ਹੀ ਵਾਲਾ ਹੈ, ਕਿਉਕਿ ਐਦਾਂ ਜਾਪ ਰਿਹਾ ਹੈ ਜਿਦਾਂ ਬਹੁਤ ਸਾਰੇ ਆਦਮੀ ਇਕ ਮੋਟੇ ਤੇ ਭਾਰੇ ਜਹੇ ਲੱਕੜ ਦੇ ਵਲੇ ਨੂੰ ਬੁਹੇ ਨਾਲ ਮਾਰ ਰਹੇ ਹਨ । ਪਰ ਜਿਸ ਵੇਲੇ ਚਿੱਠੀ ਮੁਕ ਗਈ ਤਾਂ ਮੈਂ ਆਪੇ ਹੀ ਬੂਹਾ ਖੋਹਲ ਦੇਵਾਂਗਾ ਅਤੇ ਜੇ ਬੁਹਾ ਪਹਿਲੋਂ ਹੀ ਟੁੱਟ ਗਿਆ ਤਾਂ ਚਿਠੀ ਅਧੂਰੀ ਹੀ ਰਹਿ ਜਾਵੇਗੀ।

ਬੂਹਾ ਟੁਟ ਰਿਹਾ ਹੈ, ਮੈਂ ਹੁਣ ਕੁਝ ਮਿੰਟਾਂ ਦੇ ਅੰਦਰ ਅੰਦਰ ਹੀ ਚੰਗਾ ਭਲਾ ਹੁੰਦਾ ਹੋਇਆ ਵੀ ਪਾਗਲ' ਬਣਾ ਕੇ ਪਾਗਲਖਾਨੇ ਘਲਿਆ ਜਾ ਰਿਹਾ ਹਾਂ । ਕੇਵਲ ਆਪ ਜੀ ਇਹ ਮੇਰੀ' ਹਡ-ਬੀਤੀ ਪੜ੍ਹ ਕੇ ਮੈਨੂੰ ਪਾਗਲਖਾਨੇ ਵਿਚੋਂ ਕੱਢ ਸਕਦੇ ਹੋ । ਮੈਨੂੰ ਪੂਰਨ ਭਰੋਸਾ ਹੈ ਕਿ ਆਪ ਜੀ ਮੇਰੀ ਜ਼ਰੂਰ ਹੀ ਸਹਾਇਤਾ ਕਰੋਗੇ । ਆਪ ਜੀ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਸ਼ਰਨ ਆਏ ਕਸ਼ਮੀਰੀ ਪੰਡਤਾਂ ਨੂੰ ਸਹਾਇਤਾ ਦੇਣ ਦਾ ਵਚਨ ਦੇ ਕੇ ਆਪਣਾ ਸਿਰ ਦੇ ਕੇ ਵੀ ਉਹ ਬਚਨ ਪੂਰਾ ਕੀਤਾ ਸੀ । ਠੀਕ ਉਸੇ ਹੀ ਤਰ੍ਹਾਂ ਆਪ ਜੀ ਵੀ ਮੇਰੀ ਸਹਾਇਤਾ ਕਰੋਗੇ । ਹੁਣ ਮੈਂ ਕੇਵਲ ਪਾਗਲਖਾਨੇ ਵਿਚੋਂ ਬਾਹਰ ਆਉਣਾ ਚਾਹੁੰਦਾ ਹਾਂ । ਮੈਂ ਇਹ ਚਿੱਠੀ ਡਾਕਟਰ ਦੇ ਨੌਕਰ ਨੂੰ ਆਪ ਜੀ ਦੀ ਸੇਵਾ ਵਿਖੇ ਦੇਣ ਲਈ ਦੇ ਜਾਵਾਂਗਾ । ਚਿੱਠੀ ਥੱਲੇ ਸਹੀ ਕਰਕੇ ਮੈਂ ਬੂਹਾ ਖੋਹਲਣ ਜਾ ਰਿਹਾ ਹਾਂ । ਲੌ ਹੁਣ ਅੰਤਮ ਸਤਿ ਸ੍ਰੀ ਅਕਾਲ ।

ਆਪ ਜੀ ਦਾ ਮਿੱਤਰ,

ਏ.ਐਂਡ.ਬੀ

੧੦੨