ਪੰਨਾ:Sassi Punnu - Hashim.pdf/11

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੧)

ਮੁਹਾਲ ਹੋਏ ਨੇ ਹੋਤ ਪੁਨੂੰ ਕਿਨ ਆਏ। ਬੋਲ ਪਿਛੇ ਪਛਤਾਵਨ ਸ਼ਾਮਤ ਆਨ ਫਸਾਏ ਹਾਸ਼ਮ ਬਾਝ ਵਕੀਲੋਂ ਕਾਮਲ ਫਸਿਆਂ ਕੌਣ ਛਡਾਏ॥੫॥ ਦੋ ਸਰਤਾਨ ਆਹੇ ਕਰਵਾਨੀ ਹਫਤ ਹਜ਼ਾਰ ਸਤਰ ਦੇ ਬਬਨ ਨਾਮ ਬਬੀਆਂ ਦੇਵੇ ਬੈਠ ਅਦੇਸਾ ਕਰਦੇ ਪੁੰਨੂੰ ਬਾਝ ਨਹੀਂ ਛੁਟਕਾਰਾ ਜੋਹੋਜ ਦੇਈਏ ਭਰ ਜਰਦੇ ਹਸਮ ਜ਼ੋਰ ਕੇਹਾ ਪਰ ਮੁਲਕੀ ਜੋ ਹੋਏ ਵਿਚ ਘਰ ਦੇ।੫੨। ਉਡਣ ਖਟੋਲਾ ਨਾਮ ਘੋੜੇ ਦਾ ਨਾਲ ਕੀਤਾ ਹਮਰਾਹੀ। ਜਿਉਂ ਜਿਉਂ ਬਹੁਤ ਪਵੇ ਵਿਚ ਮੰਜ਼ਲ ਤਿਉਂ ਤਿਉਂ ਚਲ ਸਵਾਈ। ਹੌਲਾ ਚਾਰ ਚਲੇ ਕਰਵਾਨੇ ਕੀ ਕੀ ਬੰਨ ਬੰਨਾਈ। ਹਾਸ਼ਮ ਉਹ ਪੁੰਨੂੰ ਪਰ ਆਸ਼ਕ ਆਹਾ ਸ਼ੌਕ ਇਲਾਹੀ।੫੩॥ ਕੀਚਨ ਸ਼ਹਿਰ ਗਏ ਕਰਵਾਨੇ ਹੌਤ ਅਲੀ ਦਰਬਾਰੇ। ਰੋਵਣ ਕੂਕ ਸੁਨੇਵਨ ਹਾਲਤ ਜਾਂ ਬਲੋਚ ਪੁਕਾਰੇ ਸ਼ਹਿਰ ਭੰਬੋਰ ਬਲੋਚ ਸੱਸੀ ਨੇ ਕੈਦ ਕੀਤੇ ਵਲ ਸਾਰੇ। ਹਾਸ਼ਮ ਬਾਝ ਨੂੰ ਨਹੀਂ ਛੁਟਦੇ ਕੈਦ ਕੀਤੇ ਰਹਿਣ ਜੁਗਚਾਰੇ।੫੪। ਹੋਤ ਅਲੀ ਹੁਣ ਹਾਲ ਸੱਸੀ ਦਾ ਪੁਛਿਆ ਬੈਠ ਦੀਵਾਨਾ। ਨਾ ਕੁਝ ਪੇਸ਼ ਹਕੂਮਤ ਜਾਏ ਨਾ ਕੁਝ ਕਾਰ ਖਜਾਨਾ। ਪੁਛਣ ਹਾਲ ਮੁਹਾਲ ਹੋਇਓ ਨੇ ਮੁਲਕ ਬਦੇਸ ਬਗਾਨਾ। ਹਾਸ਼ਮ ਕੌਣ ਸ਼ਹਜ਼ਾਦਿਆਂ ਟੋਰੇ ਆਖ ਪਿਛੇ ਕਰਵਾਨਾ।੫੫। ਬਹੁਤ ਬਜਾਰ ਹੋਈਗਲ ਸੁਣ ਕੇ ਹੋਤ ਪੁਨੂੰ ਦੀ ਮਾਈ। ਕੌਣ ਕੋਈ ਤਨ ਲਾ ਬੁਝਾਵੇ ਆਤਸ ਚਾ ਪਰਾਈ। ਕੌਣ ਬਲੋਚ ਨੂੰ ਦੇ ਸਿਰ ਤੋਂ ਵਾਰ ਸੁਟਾਂ ਬਾਦਸ਼ਾਹੀ ਹਾਸ਼ਮ ਬਾਝ ਪੁਨੂੰ ਵਿਚ ਦੁਨੀਆਂ ਹੋਰ ਮੁਰਾਦ ਨਾਕਾਈ॥੫੬॥ ਸਾਫ ਜਵਾਬ ਮਿਲਿਆ ਕਰਵਾਨਾ ਫੇਰ ਪਨੂੰ ਵਲ ਆਏ, ਸੂਰਤ ਨੱਕ ਸਗਾਹ ਸੱਸੀ ਦੇ ਕਰ ਤਰੀਫ ਸੁਣਾਏ। ਘਾਇਲ ਅੰਦਰ ਇਸ਼ਕ ਤੁਹਾਡੇ ਹਰ ਦਮ ਨੀਂਦ ਨਾ ਆਏ। ਹਾਸ਼ਮ ਖਾਤਰ ਮਿਲਨ ਤੁਹਾਡੀ ਕੈਦ ਸੁਦਾਗਰ ਪਾਏ॥੫੭॥ ਸੁਣ ਤਾਰੀਫ ਹੋਯਾ ਦਿਲ ਬਿਰੀਆ ਵਗੀ ਵੀ ਹਰਮ ਦੀ। ਕੌਣ ਕੋਈ