ਪੰਨਾ:Sassi Punnu - Hashim.pdf/15

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੫)

ਖਿਦਮਤ ਨਫਰ ਗੁਲਾਮ ਚੁਫੇਟੇ। ਹਾਸ਼ਮ ਫੇਰ ਨਾ ਸਮਝਨ ਭਾਈ ਪਾਪ ਕਰੇ ਦੇ ਜੇਹੜੇ ।੭੮। ਰਾਤ ਪਈ ਜਾਂ ਪਾਸ ਪੁੰਨੂੰ ਦੇ ਜੀਭ ਮਿਠੀ ਦਿਲ ਕਾਲੇ। ਹੋਤ ਪੁੰਨੂੰ ਨੂੰ ਮੌਤ ਸਸੀ ਦੇ ਭਰ ਭਰ ਦੇਣ ਪਿਆਲੇ। ਉਹ ਕੀ ਜਾਨਣ ਸਾਰ ਇਸ਼ਕ ਦੀ ਊਠ ਚਰਾਵਨ ਵਾਲੇ। ਹਾਸ਼ਮ ਦੋਸ਼ ਨਹੀਂ ਕਰਵਾਨਾਂ ਇਸ਼ਕ ਕਈ ਘਰ ਗਾਲੇ ।੭੯। ਮਸਤ ਬੇਹੋਸ਼ ਹੋਯਾ ਸ਼ਾਹਜ਼ਾਦਾ ਰਹਿਆ ਸਵਾਲ ਜਵਾਬੋਂ। ਇਕ ਨੀਂਦਰ ਗੁਲ ਬਾਂਹ ਸੱਸੀ ਦੀ ਦੂਜੇ ਮਸਤ ਸ਼ਰਾਬੋਂ। ਆਸ਼ਕ ਹੋਵਣ ਤੇ ਸਖਸੋਵਣ ਇਹ ਗਲ ਦੂਰ ਹਿਸਾਬੋਂ। ਹਾਸ਼ਮ ਜਿਸ ਫੜਿਆ ਰਾਹ ਇਸ਼ਕੇ ਦਾ ਕਾਜ ਗਵਾਯਾ ਖਾਬੋ ॥੮੦॥

(ਬਲੋਚਾ ਦਾ ਸੱਸੀ ਦੇ ਬਾਗ ਵਿਚੋਂ ਪੁੰਨੂੰ ਨੂੰ ਲੈ ਜਾਣਾ)

ਅਧੀ ਰਾਤ ਗਈ ਕਰਵਾਣਾ ਸ਼ੁਤਰਾਂ ਤੇਗ ਕਸਾਏ। ਮਹਿਮਲ ਪਈ ਬੇਹੋਸ਼ ਪੁੰਨੂੰ ਨੂੰ ਸ਼ਹਿਰ ਭੰਬੋਰੋਂ ਧਾਏ. ਘੰ ਡਬਲੋਚ ਬੇਤਰਸ ਜੋ ਕਿਉਂ ਕਰ ਯਾਰ ਵਿਛੋੜ ਲਿਆਏ। ਹਾਸ਼ਮ ਰੋਵਣ ਤੇ ਕੁਰਲਾਵਨ ਫੇਰ ਸਸੀ ਦਿਨ ਆਏ ॥੮੧॥ ਖਾਤਰ ਕਰਨ ਕਬਾਬ ਸੱਸੀ ਦੇ ਮਾਰ ਜੁਦਾਈ ਕਾਨੀ। ਆਣ ਪਏ ਦੁਖ ਜਿਸਕੋ ਜਾਨੇ ਕੀ ਗਲ ਕਰੇ ਜਬਾਨੀ। ਗੁਜਰੀ ਰਾਤ ਹੋਯਾ ਦਿਨ ਰੋਸ਼ਨ ਆਣ ਚੜੀ ਚਚਲਾਨੀ। ਹਾਸ਼ਮ ਸੂਰਜ ਆਖ ਨਹੀਂ ਏਹ ਰੋਸ਼ਨ ਚਿਖਾ ਅਸਮਾਨੀ ॥੮੨॥ ਨੈਣ ਉਘਾੜ ਸਸੀ ਜਦ ਦੇਖੇ ਜਾਸ ਪਈ ਸੁਧ ਆਈ। ਵਾਹਦ ਜਾਨ ਪਈ ਉਤਾਈਂ ਨਾਲ ਸੁਤੀ ਜਿਸ ਆਈ। ਨਾ ਓਹ ਊਠ ਨਾ ਊਠਾਂ ਵਾਲੇ ਨਾ ਉਹ ਜਾਮ ਸੁਰਾਹੀ ਹਾਸ਼ਮ ਤੋੜ ਸ਼ਿੰਗਾਰ ਸਸੀ ਨੇ ਖਾਕ ਮਿਟੀ ਸਿਰ ਪਾਈ ।੮੩। ਜਿਸ ਦਿਨ ਹੋਤ ਈ ਛਡ ਟੁਰਿਆ ਆਖੇ ਵੇਖਾਂ ਦਿਨ ਕੇਹਾ। ਦੋਜਕ ਕਦੇ ਨਾ ਤੇਜ ਹੋਯਾ ਸੀਤ ਤਪਿਆ ਉਹ ਦਿਨ ਜੇਹਾਂ। ਦਿਲ ਦਾ ਖੂਨ ਅੱਖੀਂ ਫੁਟ ਆਇਆ ਜ਼ਾਲਮ ਇਸ਼ਕ ਅਜੇਹਾ ਹਾਂਸ਼ਮ ਮਾਰ ਰੁਲਾਵੇ ਗਲੀਆਂ ਬਾਂਨ ਇਸ਼ਕ ਦੀ ਏਹਾ