ਪੰਨਾ:Sassi Punnu - Hashim.pdf/17

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

(੧੭)

ਨਹੀਂ ਮੁੜਦੇ ਘਰ ਦੇ ਲੋਗ ਸ਼ਹਿਰ ਦੇ ।੬੨। ਮਾਈ ਫੇਰ ਸੱਸੀ ਨੂੰ ਆਖੇ ਆ ਮੁੜ ਐ ਦਿਵਾਨੀ, ਕਿਸ ਦਿਨ ਜਾ ਬਲੋਚਾਂ ਮਿਲਸੇਂ ਪੈਰੀ ਟੁਰਨ ਬਗਾਨੀ। ਸੁਲੀਸਾਰ ਅਗੇ ਥਲ ਮਾਰੂ ਤਰਸ ਮਰੇਂ ਬਿਨ ਪਾਣੀ। ਹਾਸ਼ਮ ਜਾਨ ਮਹਾਲ ਅਕੇਲੀ ਵਿਚ ਜੰਗਲ ਬੀ ਜਾਬਾਨ ।੬੩। ਮਰਸਾਂ ਮੂਲ ਨਾ ਮੁੜਸਾਂ ਰਾਹੋਂ ਜਾਨ ਤਲੀ ਪਰ ਧਰਮਾਂ। ਜਬ ਤਕ ਜਾਨ ਰਹੇ ਵਿਚ ਤਨ ਦੇ ਮਰਨੋਂ ਮੂਲ ਨਾ ਡਰਦਾਂ। ਜੇ ਰੱਬ ਕੂਕ ਸੱਸੀ ਦੀ ਸੁਨਸੀ ਜਾਂ ਪਲਾਉਸ ਫੜਸਾਂ। ਹਾਸ਼ਮ ਨਹੀਂ ਸ਼ਹਿਦ ਭੀ ਹੋ ਕੇ ਥਲ ਮਾਹੂ ਵਿਚ ਸਰਸਾਂ ॥੮੪॥ ਫੜਿਆ ਰਾਹ ਕੋਈ ਪਰਦੇਸਨ ਟੁਟ ਗਈ ਡੋਰ ਪਤੰਗੋ। ਦਿਲ ਤੋਂ ਖੌਫ ਉਤਾਰ ਸਿਧਾਈ ਵਲੋਂ ਸੇਹ ਪਲੰਗੋ, ਸੱਸੀ ਉਹ ਨਾ ਪਰਦੀ ਆਹੀ ਪੈਰ ਹਠਾਹ ਪਲੇਗੋ। ਹਾਸ਼ਮ ਜ ਦਿਲ ਚਾਹੇ ਖਲਾਸੀ ਹੋਈ ਕੈਦ ਫਰੰਗੋਂ ।੯੫॥ ਕੂਚ ਅਸਬਾਬ ਚਲੀ ਸ਼ਾਹਜ਼ਾਦੀ ਛਡਿਆ ਰਾਹ ਖਤਰੇ ਕਾ ਪਾਂਣੀ ਖੂਨ ਖੁਰਾਕ ਕਲੇਜਾਂ ਘਾਇਲ ਸਮਸ ਕਮਰ ਕਾ, ਗਲ ਵਿਚ ਵਾਲ ਅਖੀਂ ਵਿਚ ਸੂਰਮੀ ਸੂਰਜ ਚਮਕ ਕਹਿਰ ਦਾ ਹਾਸ਼ਮ ਵੇਖ ਅਹਿਲਵਾਲ ਕਲੇਜਾ ਰਹਿਬਰ ਦਰਦ ਹਿਜਰਦਾ ।੯੬। ਚਮਕੀ ਆਨ ਦੁਪਿਹਰ ਵੇਲੇ ਗਰਮੀ ਗਰਮ ਬਹਾਰੇ ਤ੫ਦੀ ਵਾ ਵਗੇ ਅਸਮਾਨੌਂ ਪੰਛੀ ਮਾਰ ਉਤਾਰੇ। ਆਤਸ ਦਾ ਦਰਿਆ ਖਲੋਤਾ ਥਲ ਮਾਰੂ ਵਿਚ ਸਾਰੇ। ਹਾਸ਼ਮ ਵੇਚ ਪਿਛਾਂਹ ਨਾ ਮੁੜਦੀ ਲੂੰ ਲੂੰ ਹੋਤ ਕਾਰੇ ॥੯੭॥ ਨਾਜ਼ਕ ਪੈਰ ਮਲੂਕ ਸੱਸੀ ਦੇ ਮਹਿੰਦੀ ਨਾਲ ਸ਼ਿੰਗਾਰੇਬਾਲੂ ਰੇਤ ਤਪੇ ਵਿਚ ਥਲ ਕੇ ਜਿਉਂ ਜੋਂ ਭੁਨਨ ਭਠਿਆਰੇ, ਸੂਰਜ ਭਜਵੜ੍ਹਿਆ ਵਿਚ ਬਦਲੀਂ ਡਰਦਾ ਲਿਸ਼ਕ ਨਾ ਮਾਰੇ। ਹਾਸ਼ਮ ਦੇਖ ਯਕੀਨ ਸਸੀ ਸਦਕੋਂ ਮੂਲ ਨਾ ਹਾਰੇ ॥੯੮॥ ਦਿਲ ਵਿਚ ਤਪਸ ਥਲਾਂ ਦੀ ਗਰਮੀ ਆਣ ਫਿਕਰ ਹੰਞਾਣੀ। ਕਿਰਚਕ ਨੈਣ ਕਰਮ ਦਿਲ