ਪੰਨਾ:Sassi Punnu - Hashim.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੮)

ਬਰੀਆਂ ਜਾਨ ਲਬਾਂ ਵਿਚ ਪਾਣੀ। ਫੜ ਫੜ ਡਾਢ ਕਰੇ ਹੇਠ ਦਿਲਦਾ ਪਰ ਜਦ ਬਹੁਤ ਵਿਹਾਣੀ। ਹਾਸ਼ਮ ਯਾਦ ਭੰਬੋਰ ਪਿਆ ਉਹ ਟੁੱਟ ਗਿਆ ਮਾਨ ਨਿਮਾਨੀ ।੯੮॥ ਜੇ ਜਾਣਾ ਛਡਸੱਸੀ ਨੂੰ ਇਕ ਪਲ ਅੱਖ ਨਾ ਝ ਕਾਂ ਜ਼ਰਾ ਹੋਕੇ ਵਿਚ ਥਲਾਂ ਦੇ ਵਾਂਗ ਜਵਾਹਰ ਚਮਕਾਂ ਵਾਂਗੂੰ ਜਲ ਕਲ ਦੇਣ ਦਿਖਾਲੀ ਥਲ ਮਾਰੂ ਦ ਆਂ ਚਮਕਾਂ। ਹਾਸ਼ਮ ਕੌਣ ਸੱਸੀਬਨ ਦੇਖ ਏਸ ਇਸ਼ਕ ਦੀਆਂ ਧਮਕਾਂ ।੯੯। ਬਲ ਮਾਰੂ ਤਪ ਦੋਜਕ ਹੋਯਾ ਆਤਸ਼ ਸੋਜ਼ ਹਜ਼ਰ ਦੀ। ਮੁੜਨ ਮਹਾਲ ਵਲਕਨ ਔਖੀ ਸੂਰਤ ਕੀਚ ਸ਼ਹਿਰ ਦੀ। ਜਬ ਤਕ ਸਾਸਨ ਰਾਸਨ ਹੋਵਨ ਦਿਲ ਵਿਚ ਤਾਂਘ ਮਿਸਰ ਦੀ। ਹਾਸ਼ਮ ਸਖਤ ਬਲੋਚ ਕੁਝ ਕਮੀਨੇ ਬੇ ਇਨਸਾਫ ਬੇ-ਦਰਦੀ ੧੦੦। ਕੁਝ ਬਹਿੰਦੀ ਕੁਝ ਡਿਗਦੀ ਢੈਂਦੀ ਉਠਦੀ ਤੇ ਦਮ ਲੈਂਦੀ। ਜਿਉਂ ਕਰ ਟੋਟ ਸ਼ਰਾਥੋਂ ਆਵੇਫੇਰ ਉਤਾਂਹਵਲ ਡਹਿੰਦੀ ਚੁੰਜ ਖੋਜ ਸ਼ੁਤਰ ਦਾਂ ਫੜਕੇ ਕਿਤ ਵਲ ਭਾਲਨ ਪੈਂਦੀ। ਹਾਸ਼ਮ ਜਗਤ ਦਾ ਕਿਉਂ ਕਰ ਗਾਵੇ ਪੀਤ ਸੰਪੂਰਨ ਪੈਂਦੀ ॥੧੦੧॥ ਕੁਦਰਤ ਨਾਲ ਸੱਜੀ ਹਥ ਆਇਆ ਫੜਿਆ ਖੋਜ ਸੁਤਰ ਦਾ। ਜਾਂ ਪਾਯਾ ਉਸ ਖੋਜ ਸੁਤਰ ਦਾ ਮਿਲਿਆ ਜਾਂਮ ਖਿਜਰ ਦਾ ਯਾਂ ਉਹ। ਨੂਰ ਨਜ਼ਰ ਨਾ ਕਹੀਏ ਦਾਰੂ ਦਰਦ ਜ਼ਿਗਰ ਦਾ। ਹਾਸ਼ਮ ਪੈ ਸੱਸੀ ਹੱਟ ਆਇਆ ਕਸਦ ਕੀਟ ਸ਼ਹਿਰਦਾ। ੧੦੨ ਫਿਰ ਕੇ ਦੇਖ ਰਹੀ ਹਰ ਦੂਜਾ ਖੋਜਾ ਨਾ ਨਜਰੀ ਵੇ। ਦਾਰੂ ਦਰਦੇ ਜਿਗਰ ਦਾ ਕਰਕੇ ਖੋਜ ਪਈ ਗਲ ਲਾਵੇ। ਫੇਰ ਭੁਲ ਨਾ ਸਕਦੀ ਮੂਲੇ ਮਤ ਏਹਭੀਛਲ ਜਾਵੇ ਹਾਸ਼ਮ ਫਿਰ ਵਸਾਹ ਨਹੀਂ ਕਰਦੀ ਵਾਂਗ ਪੁੰਨੂੰ ਗਲ ਜਾਏ ।੧੦੩। ਕਾਕਾ ਨਾਮ ਅਜ਼ਾਲਾ ਆਹਾ ਓਸ ਜੰਗਲ ਦੀ ਵਿਚ ਛਿੜਦਾ ਅੰਚਲ ਛੋਡ ਨਿਸ਼ਾਨ ਕਰਕ ਫੜਦਾ ਰਾਹ ਉਧਰਦਾ। ਡਿਠਾਂ ਓਹ ਸੱਸੀ ਨੇ ਦੂਰੋਂ ਥਲ ਮਾਰੂ ਵਿਚ ਫਿਰਦਾ, ਹਾਸ਼ਮ ਕੂਕ ਕਰੇ ਫਿਰ ਉਸਨੂੰ ਪਰਚਾ ਵਸ ਦਿਲ