ਪੰਨਾ:Sassi Punnu - Hashim.pdf/19

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੧੯)

ਘਰਦਾ ।੧੦੪॥ ਸੂਰਤ ਵੇਖ ਅਜਾਲੀ ਡਰਿਆ ਆਵਤ ਮਾਰ ਨਾ ਜਾਵੇ। ਆਦਮ ਰੂਪ ਜਨਾਨੀ ਸੂਰਤ ਥਲ ਮਾਰੂ ਕਰ ਆਵੇ। ਜਿਉਂ ਜਿਉਂ ਸੁਣੇ ਅਵਾਜ਼ ਸੱਸੀ ਦੀ ਛਪ ਛੁਪ ਜਾਨ ਬਚਾਵੇ। ਹਾਸ਼ਮ ਜਾਂ ਹੋਵਨ ਦਿਨ ਉਲਟੇ ਸਭ ਉਲਟਾ ਹੋ ਜਾਏ ।੧੦੫। ਕੂਕ ਪੁਕਾਰ ਨਰਾਸ ਸਸੀ ਹੋ ਖੋਜ ਬੰਨੇ ਮੁੜ ਦੌੜੀ। ਦਿਲ ਦੀ ਸਾੜ ਥਲਾਂ ਦੀ ਗਰਮੀ ਰੂਹ ਰੋਝੋਣੀ ਹੌੜੀ। ਪਿਛਾ ਦੇ ਚਲੀ ਸ਼ਾਹਜ਼ਾਦੀ ਜਾਨ ਲੱਗੀ ਫਿਟ ਕੌੜੀ। ਹਾਸ਼ਮ ਕੌਣ ਫਲਕ ਪਰ ਪਹੁੰਚੇ ਜਾਂ ਚੜੀਏ ਧਰ ਪੌੜੀ॥ ੧੦੬॥ ਮੰਜਲੀ ਆਖ ਜਤਨ ਕਰ ਪਹੁੰਚੀ ਖੋਜ ਉਪਰ ਹਬ ਧਰ ਕੇ। ਡਿਗਦਿਆਂ ਹੋਇਆਂ ਕੀਤੀਆਂ ਆਹੀ ਯਾਦ ਬਲੋਚਾਂ ਕਰ ਕੇ। ਸ਼ਾਲਾ ਰਹਿਨ ਕਿਆਮਤ ਤਾਈਂ ਨਾਲ ਸੂਲਾਂ ਲਟਕੇ। ਹਾਸ਼ਮ ਮਰਨ ਕਮੌਤ ਬਦੇਸ਼ੀ ਲੂਣ ਵਾਂਗ ਖੁਰ ਖੁਰ ਕੇ ॥੧੦੭॥ ਓੜਕ ਵਕਤ ਕਹਿਰ ਦੀਆਂ ਕੂਕਾਂ ਸੁਣ ਪੱਥਰ ਢਲ ਜਾਂਵੇ। ਜਿਸ ਡਾਚੀ ਮੇਰਾ ਮੁੰਨੁੰ ਖੜਿਆ ਸ਼ਾਲਾ ਮਰ ਦੋਜਕ ਵਿਚ ਜਾਏ। ਯਾ ਉਸ ਨੇਹ ਲਗੇ ਵਿਚ ਬਿਰਹੋਂ ਵਾਂਗ ਸੱਸੀ ਜਰ ਜਾਏ। ਹਾਸ਼ਮ ਮੌਤ ਪਵੇ ਕਰਵਾਨਾ ਤੁਖਮ ਜ਼ਮੀਨੋਂ ਜਾਵੇ ॥੧੦੮॥ ਫਿਰ ਮੜ ਸਮਝ ਕਰੇ ਲਖ ਤੌਬਾ ਮੈਥੋਂ ਬਹੁਤ ਬੇਅਦਬੀ ਹੋਈ ਜਿਸ ਪਰ ਯਾਰ ਕਰੇ ਅਸਵਾਰੀ ਤਿਸ ਜੇਡ ਨਾ ਕੋਈ। ਕੁਝ ਮੈਂ ਵਾਂਗ ਨਕਰਮਨ ਨਾਹੀਂ ਕਿਤਵਲ ਨਾਮਿਲੇ ਨਾ ਢੋਈ। ਹਾਸ਼ਮ ਕੰਤ ਮਿਲੇ ਹੁਣ ਜਿਸ ਨੂੰ ਜਾਨ ਮੋਹਾਗਨ ਹੋਈ। ੧੦੯॥ ਸਿਰ ਵਰ ਖੋਜ਼ ਬਹੁਤ ਗਸ਼ ਆਇਆ ਮੌਤ ਸਸੀ ਦੀ ਆਈ। ਖੁਸ਼ ਰਹੁ ਯਾਰ ਅਸਾਂ ਤੁਧ ਕਾਰਨ ਥਲ ਵਿਚ ਜਾਨ ਗਵਾਈ। ਡਿਗਦਿਆਂ ਸਾਰ ਗਿਆ ਦਮ ਨਿਕਲ ਤਨ ਥੀਂ ਜਾਨ ਸਿਧਾਈ। ਹਾਸ਼ਮ ਕਹੁ ਲਖ ਲਖ ਸ਼ੁਕਰਾਨਾ