ਸਮੱਗਰੀ 'ਤੇ ਜਾਓ

ਪੰਨਾ:Sassi Punnu - Hashim.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੦)

ਇਸ਼ਕ ਵਲੋਂ ਰਹਿ ਆਈ॥੧੧੦॥ ਤਜ ਤਜਵੀਜ਼ ਅਯਾਲੀ ਦਿਲ ਵਿਚ ਕਰੇ ਵਿਚਾਰ ਉਸ ਗਲ ਦੀ ਮਤ ਇਹ ਨਾਰ ਕਰ ਮਰ ਪਿਆਰੀ ਰਾਹ ਬਦਾਉ ਨਾ ਚਲਦੀ। ਕਿਆ ਅਸਰਾਰ ਗਿਆ ਵੇਖ ਏਵੇਂ ਫੇਚ ਨਹੀਂ ਮੁੜ ਹਲਦੀ ਹਸ਼ਮ ਚਲ ਵੇਖਾਂ ਕੀ ਡਰਨਾ ਹੋਨਹਾਰ ਨਹੀਂ ਟਲਦੀ। ੧੧੧। ਅੰਕੜ ਛੋੜ ਸੱਸੀ ਵਲ ਟੁਰਿਆ ਡਰਦਾ ਰਾਹ ਪਕੜਦਾ। ਸੂਰਤ ਦੇਖ ਅਹਿਵਾਲ ਸੱਸੀ ਦੀ ਚੜ੍ਹਿਆ ਜੋਸ਼ ਕਹਿਰ ਦਾ। ਦਿਲ ਤੋਂ ਸ਼ੌਕ ਉਠ ਗਿਆ ਸਾਰਾ ਮਾਲ ਔਰਤ ਪੁਤਲੀ ਘਰ ਦਾ ਹਾਸ਼ਮ ਜਾਨ ਦਿਲੋਂ ਜਗ ਵਾਨੀ ਅਸਲ ਫਕੀਰੀ ਫੜਦਾ ॥੧੧੨॥ ਥਲ ਵਿਚ ਗੌਰ ਸੱਸੀ ਦੀ ਕਰਕੇ ਬੈਠਾ ਗੌਰ ਸਰਹਾਣੇ ਗਲ ਕਫਨੀ ਸਿਰ ਪਾ ਰਹਿਨਾ ਵਾਂਗ ਯਤੀਮ ਨਿਮਾਣੇ ਇਕ ਗਲ ਜਾਨ ਲਈ ਜਗ ਫਾਨੀ ਦੌਰ ਕਲਮ ਸੰਵਾਨੇ ਹਾਸ਼ਮ ਖਾਸ ਫਕੀਰੀ ਇਹੋ ਪਰ ਕੋਈ ਵਿਰਲਾ ਜਾਨੇ ।੧੧੩॥ ਉਡਿਆ ਭੌਰ ਸਸੀ ਦੇ ਤਨ ਥੀਂ ਫੇਰ ਪੁੰਨੂੰ ਵਲ ਆਇਆ ਮਹਿਫਲ ਮਸਤ ਬੇਹੋਸ਼ ਪੁੰਨੂੰ ਨੂੰ ਸੁਫਨੇ ਆਨ ਜਗਾਇਆ ਲੈ ਹੁਣ ਯਾਰ ਅਸਾਂ ਸੰਗਤੇਰੇ ਕੌਲ ਕਰਾਰ ਨਿਭਇਆ, ਹਾਸ਼ਮ ਰਹੀ ਸੱਸੀ ਵਿਚ ਥਲ ਦੇ ਮੈਂ ਰੁਖਸਦ ਕਰ ਲੈ ਆਇਆ ॥੧੧੪॥ ਅਧ ਘੜੀ ਨੀਂਦ ਪੁੰਨੂੰ ਉਠ ਬੈਠਾ ਜਲਦੀ ਵਿਚ ਕਰਾਏ। ਨਾ ਉਹ ਸ਼ਹਿਰ, ਭਧੌਰ ਪਿਆਰਾ ਨਾ ਉਹ ਮਹਿਲ ਸੁਹਾਵੇ। ਅਚਾਨਕ ਚਮਕ ਲਗੀ ਸ਼ਹਿਜ਼ਾਦੇ ਦੇ ਕੁਝ ਸਿਰ ਪੈਰ ਨਾ ਆਵੇ। ਹਾਸਮ ਜਾਗ ਆ ਜਿਸ ਵੇਲੇ ਫਿਰ ਕਿਆ ਚੈਨ ਵਿਹਾਵੇ। ੧੧੫॥ ਉਹ ਸ਼ੁਤਰ ਮੌੜ ਘਰ ਨੂੰ ਟੁਰਿਆ ਫੇਰ ਸੱਸੀ ਵਲ ਮੁੜਿਆ। ਆਵਨ ਫੇਰ ਭਰਾ ਨਾ ਦੇਂਦੇ ਊਠ ਮੁਹਾਰੋਂ