ਪੰਨਾ:Sassi Punnu - Hashim.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੨੧)

ਫੜਿਆ। ਤੁਧ ਬਿਨ ਬਾਪ ਨਬੀਨਾ ਹੋਇਆ ਕੂਕੇ ਸੜਿਆ ਸੜਿਆ। ਹਾਸ਼ਮ, ਮਹਿਲ ਕੀਚਮ ਦੇ ਉਤੇ ਤਰੇਸ ਪਿਆਲਾ ਫੜਿਆ ॥੧੧੬॥ ਹਿਜਰੋਂ ਅੰਗ ਪੁੰਨੂੰ ਨੂੰ ਭੜਕੀ ਤੋੜ ਜਵਾਬ ਸੁਣਾਏ। ਜੈਸੀ ਨਾਲ ਅਸਾਡੇ ਕੀਤੇ ਪੇਸ਼ ਤੁਹਾਡੇ ਆਵੇ, ਕਹਿੰਦੀ ਮਾਂ ਨੂੰ ਪੁੰਨੂੰ ਪੁਤ ਕਹਿੰਦਾ ਨਾਲ ਮੋਇਆਂ ਮਰ ਜਾਏ। ਹਾਸ਼ਮ ਬਾਝ ਸੱਸੀ ਨਹੀਂ ਦੂਜ ਜੇ ਰੱਬ ਫੇਰ ਮਿਲਾਏ ॥੧੧੭॥ ਖੇਡਾਂ ਬਲੋਚ ਖਿਆਲ ਨਾ ਛਡਦੇ ਰਾਹ ਵਿਚ ਘੇਰ ਖਲੋਂਦੇ। ਨਾਲੇ ਜ਼ੋਰ ਦਿਖਾਵਨ ਆਪਣਾ ਗਲੇ ਲੱਗ ਰੋਂਦੇ। ਜਦ ਤਕ ਜਾਨ ਨਾ ਮੁੜਨ ਦੇਸਾਂ ਆਪ ਪੁੰਨੂੰ ਨੂੰ ਕਹਿੰਦੇ। ਹਾਸ਼ਮ ਆਸ਼ਕ ਬਾਝ ਮਸ਼ੂਕ ਕੈਦ ਕੀਤੇ ਕਦ ਰਹਿੰਦੇ ॥੧੧੮॥ ਬਹੁਤ ਲਾਚਾਰ ਹੋਇਆ ਸ਼ਹਿਜ਼ਾਦਾ ਖਿਚੀ ਪਕੜ ਕਦਾ। ਜਿਸ ਦੀ ਚਮਕ ਲਗੇ ਜਿੰਦ ਜਾਏ ਕੀਮਤ ਬੇ-ਸ਼ੁਮਾਰੀ। ਛੋਡ ਸੁਹਾਗ ਦਿਤੀ ਜਦ ਭਾਈ ਡਰਦਿਆਂ ਜਿੰਦ ਪਿਆਰੀ। ਹਾਸ਼ਮ ਕੌਣ ਫੜੇ ਜਿੰਦ ਬਾਜਾਂ ਜਾਨ ਇਸ਼ਕ ਵਿਚ ਹਾਰੀ।੧੧੯॥ ਸਿਟੀ ਹੋਤ ਮੁਹਾਰ ਸੱਸੀ ਵਲ ਚਲ ਭਾਈ ਦੁਖ ਜਾਈ। ਮਿਲਸਾਂ ਮੈਂ ਇਕ ਵਾਰ ਸੱਸੀ ਨੂੰ ਜੇ ਰਬ ਆਸ ਪੁਜਾਈ ਝਟ ਪਟ ਫੇਰ ਸੱਸੀ ਵਲ ਕੇਹੜਾ ਵਕਤ ਹੋਏ ਮਨ ਭਾਈ। ਹਾਸ਼ਮ ਦੁਧ ਮਝੀ ਦਾ ਦੇਸਾਂ ਕਰਸਾਂ ਟਹਿਲ ਸਬਾਂਈ ॥੧੨੦॥ ਸਾਬਾਸ਼ ਉਸ ਸ਼ੁਤਰ ਦਾ ਟੁਰਨਾ ਤੇਸ਼ ਬਣੀ ਤਕਦੀਰੋਂ। ਬਹੁਤਾ ਆਨ ਸਮੀਦੀ ਗਰੇਆਂ ਕਲ ਸ਼ੁਤਰ ਵਜ਼ੀਰੋ। ਤਾਜੀ ਹੋਰ ਡਿਠਾ ਸ਼ਹਜ਼ਾਦੇ ਪੁਛਿਆ ਓਸ ਫਕੀਰੋਂ ਹਾਸ਼ਮ ਕੌਣ ਬਜ਼ੁਰਗ ਸਮਾਇਆਂ ਵਾਕ ਫਰਕ ਇਸ ਪੀਰੋਂ॥੧੨੧॥ ਆਖੇ ਓਹ ਫਰਕ ਪੁੰਨੂੰ ਨੂੰ ਖੋਹਲ ਹਕੀਕਤ ਸਾਰੀ। ਆਹੀ ਨਾਰ ਪਰੀ ਦੀ ਸੂਰਤ