ਪੰਨਾ:Sassi Punnu - Hashim.pdf/22

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੨੨)

ਗਰਮੀ ਮਾਰ ਉਤਾਰੀ। ਜਪਦੀ ਨਾਮ ਪੁੰਨੂੰ ਦਾ ਆਹੀ ਦਰਦ ਦੀ ਮਾਰੀ ਹਾਸ਼ਮ ਨਾਮ ਜਾਨਨਾ ਆਹੀ ਦੇਖੋ ਕੌਣ ਵਿਚਾਰੀ ॥੧੨੨॥ ਗਲ ਸੁਣ ਹੋਤ ਜ਼ਿਮੀਂ ਤੇ ਡਿਗਾ ਖਾ ਕਲੇਜੇ ਕਾਨੀ। ਖੁਲ੍ਹ ਗਈ ਗੌਰ ਪਿਆ ਵਿਚ ਕਬਰੇ ਫੇਰ ਮਿਲੇ ਦਿਲ ਜਾਨੀ। ਖਾਤਰ ਇਸ਼ਕ ਗਈ ਰਲ ਮਿਟੀ ਸੂਰਤ ਹੁਸਨੂ ਜ਼ਨਾਨੀ। ਹਾਸ਼ਮ ਇਸ਼ਕ ਕਮਾਲ ਸੱਸੀ ਦਾ ਜਗ ਵਿਚ ਰਹੀ ਕਹਾਣੀ ॥੧੨੩॥

-ਸੰਪੂਰਨ-


ਅਸਲੀ ਕਸ਼ਮੀਰੀ ਕੋਕ ਸ਼ਾਸਤਰ

ਸੱਪ ਫੜਨ ਦੇ ਹੁਨਰ ਸਿਖੇ ਬਿਨਾਂ ਜੇ ਆਦਮੀ ਕਿਸੇ ਕਾਲੀ ਨਾਗਨ ਨੂੰ ਫੜਨ ਦੀ ਕੋਸ਼ਿਸ ਕਰੇਗਾ। ਸਿਖੇ ਬਿਨਾਂ ਨਾਗਨ ਉਸ ਨੂੰ ਡੰਗ ਮਾਰਨ ਤੋਂ ਨਹੀਂ ਹਟੇਗੀ, ਤਰਨ ਦੀ ਜਾਂਚ ਬਿਨਾ ਜੇ ਆਦਮੀ ਦਰਿਆ ਵਿਚ ਛਾਲ ਮਾਰੇਗਾ ਓਹ ਜਰੂਰ ਡੁਬ ਜਾਏਗਾ। ਇਸੇ ਤਰ੍ਹਾਂ ਜਨਾਨੀ ਦੀ ਫਿਰਤ ਨੂੰ ਜਾਨਣ ਤੋਂ ਬਿਨਾਂ ਜਿਹੜਾ ਆਦਮੀ ਸ਼ਾਦੀ ਕਰੇਗਾ ਉਹਦੀ ਜ਼ਿੰਦਗੀ ਖਤਰੇ ਤੋਂ ਖਾਲੀ ਨਹੀਂ ਹੋਵੇਗੀ। ਇਸ ਵਾਸਤੇ ਸ਼ਾਦੀ ਦੇ ਅਸੂਲਾਂ ਨੂੰ ਅਸਲੀ ਰੂਪ ਦੇਣ ਲਈ ਸਾਥੋਂ ਅਸਲੀ ਕਸ਼ਮੀਰੀ ਕੋਕ ਸ਼ਾਸਤ੍ਰ ਮੰਗਾ ਕੇ ਪੜੋ। ਇਸ ਵਿਚ ਭੇਦ ਭਰੀਆਂ ਤਸਵੀਰਾਂ ਤੇ ਹਦਾਇਤਾਂ ਦਰਜਾ ਹਨ ਜੋ ਅਜ ਤਕ ਕਿਸੇ ਕੋਕ ਸ਼ਾਸਤ੍ਰ ਵਿਚ ਦਰਜ ਨਹੀਂ ਸਨ। ਹਰ ਇਕ ਮਰਦ ਪੁਰਸ਼ ਲਈ ਪੜਣਾ ਬਹੁਤ ਜ਼ਰੂਰੀ ਹੈ। ਅਜ ਹੀ 10) ਦਸ ਰੁਪੈ ਦਾ ਮਨੀਆਰਡਰ ਭੇਜਕੇ ਮੰਗਾਓ।

ਮਿਲਣ ਦਾ ਪਤਾ-

ਅੰਮ੍ਰਿਤ ਪੁਸਤਕ ਭੰਡਾਰ,

ਬਾਜ਼ਾਰ ਮਾਈ ਸੇਵਾਂ, ਅੰਮ੍ਰਿਤਸਰ


ਸੱਭਰਵਾਤ ਪ੍ਰਿੰਟਿੰਗ ਪ੍ਰੈਸ ਕ੍ਰਿਸ਼ਨ ਨਗਰ ਅੰਮ੍ਰਿਤਸਰ। ਪ੍ਰਿੰਟਰ-ਬਲਵਿੰਦਰ ਸਿੰਘ