ਪੰਨਾ:Sassi Punnu - Hashim.pdf/3

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਅਥ ਕਿੱਸਾ
ਕਿੱਸਾ ਸੱਸੀ ਪੁੰਨੂ
ਕ੍ਰਿਤ-ਹਾਸ਼ਮ ਕਵੀ ਲਿਖਯਤੇ
ਪ੍ਰਕਾਸ਼ਕ-ਅੰਮ੍ਰਿਤ ਪੁਸਤਕ ਭੰਡਾਰ
ਬਜ਼ਾਰ ਮਾਈ ਸੇਵਾਂ, ਅੰਮ੍ਰਿਤਸਰ।


ਸਿਫਤ ਪ੍ਰਮਾਤਮਾ

ਹਿਕਮਤ ਓਹ ਖੁਦਾਵੰਦ ਵਾਲੀ ਮਾਲਕ ਮੁਲਕ ਮਲਕਦਾ ਲਖ ਕਰੋੜ ਕਰਨ ਚਤ੍ਰਾਈ ਕੋਈ ਪਛਾਣ ਨਾ ਸਕਦਾ। ਕੁਦਰਤ ਨਾਲ ਰਹਾਂ ਸਰਗਦਾ ਦਾ ਇਸ ਚਰਖ, ਫਲਕ ਦਾ। ਹਾਸ਼ਮ ਖੂਬ ਹੋਈ ਗੁਲਕਾਰੀ ਫਰਸ਼ ਫਨਾਹ ਖਲਕ ਦਾ।੧। ਜੋ ਮਖਲਕ ਨਾਂ ਬਾਹਰ ਇਸ ਥੀਂ ਹਰਫ ਸਖਨ ਵਿਚ ਆਯਾ। ਹੁਸਨ ਕਲਾਮ ਜੋ ਸ਼ਾਇਰ ਕਰਦੇ ਸੁਖਨ ਅਸਾਂ ਥੀਂ ਆਯਾ। ਜੇਹਾ ਅਕਲ ਸ਼ਊਰ ਅਸਾਡਾ ਅਸਾਂ ਭੀ ਆਖ਼ ਸਲਾਯਾਹਿਕਮਤ ਨਾਲ ਹਕੀਮ ਅਕਲੇ ਦੇ ਹਰ ਇਕ ਸ਼ਾਮ ਦਿਖਾਯਾ।੨। ਹਿਕਮਤ ਨਾਲ ਹਕੀਮ ਜਲ ਦੇ ਨਕਸ਼ ਨਗਾਰ ਬਨਾਯਾ। ਜੋ ਅਸਵਾਰ ਅਮੀਰ ਇਸ਼ਕ ਨੇ ਕਦ ਜਿਸਮ ਵਿਚ ਪਇਆ। ਸੁਣ ਸੁਣ ਹੋਤ ਸੱਸੀ ਦੀਆਂ ਬਾਤਾਂ ਕਮਾਲ ਇਸ਼ਕ ਕਮਾਯਾ। ਹਾਸ਼ਮ ਜੋ ਸਤ ਥੀਂ ਮੱਤ ਕੀਆ ਵਹਿਮ ਉਤੇ ਵਲ ਆਯਾ।੩।

ਸਿਫਤ ਬਾਦਸ਼ਾਹ ਦੀ

ਆਦਮ ਜਾਤ ਭੰਬੋਰ ਸ਼ਹਿਰ ਦਾ ਸਾਹਿਬ ਤਖਤ ਕਹਾਵੇ। ਬਹਿਸ਼ਤੀ ਨੂਰ ਜਨਾਇਤ ਆਦਮ ਹਰ ਇਕ ਸੀਸ ਨਿਵਾਵੇ। ਸ਼ਾਹ ਜਲਾਲ ਸਕੋਦਰ ਵਾਲੀ ਖਾਤਰ ਮੂਲ ਨਾ ਲਿਆਵੇ। ਹਾਸ਼ਮ ਭੰਬੌਰ ਜ਼ਬਾਨ ਨਾ ਸਕਦੀ ਕੌਣ ਤਰੀਫ ਸੁਨਾਵੇ।੪। ਸ਼ਹਿਰ ਭੰਬੋਰ ਮਕਾਨ ਇਲਾਹੀ ਅਜਬ ਬਹਿਸ਼ਤ ਬਨਾਯਾ। ਫਰਸ਼ ਫਰੂਸ ਰਮਨ ਗੁਲ ਬਰਚੀ ਹਰ ਹਰ ਜਾਤਿ ਲਗਾਯਾ। ਨਦੀਆਂ ਹੌਜ਼ ਤਲਾਓ