ਸਮੱਗਰੀ 'ਤੇ ਜਾਓ

ਪੰਨਾ:Sassi Punnu - Hashim.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੫)

ਬਖਤ ਬਖੀਲ ਸੱਸੀ ਦੇ ਕੌਣ ਜਿਤੇ ਕੌਣ ਹਾਰੇ॥੧੨॥ ਸ਼ਾਹ ਦਰਬਾਰ ਕਹਿਆ ਝਬ ਆਖੇ ਕਹੇ ਜੁਬਾਬ ਕੀ ਆਵੇ। ਅਰਜ ਕੀਤੀ ਦਰਬਾਰ ਤੁਸਾਂ ਦੇ ਸੁਖਨ ਨਾ ਕੀਤਾ ਜਾਵੇ। ਰਾਸਤ ਜ਼ੁਬਾਨ ਨਾ ਹੋਵੇ ਕੋਈ ਝੂਠ ਈਮਾਨ ਜਲਾਵੇ। ਹਾਸ਼ਮ ਕਰਨ ਲੁਕਾਉ ਬਥੇਰਾ ਪਰ ਹੋਣੀ ਕੌਣ ਮਿਟਾਵੇ॥੧੩॥ ਓੜਕ ਖੌਫ ਉਤਾਰ ਨਜੂਮੀ ਬਾਤ ਕਰੀ ਮਨ ਭਾਨੀ। ਕਾਮਲ ਇਸ਼ਕ ਸੱਸੀ ਤਨ ਹੋਸੀ ਜਬ ਹੋਗ ਜੁਆਨ ਸਿਆਨੀ। ਮਸਤ ਬਿਹੋਸ਼ ਥਲਾਂ ਵਿਚ ਮਰਸੀ ਦਰਦ ਫਿਰਾਕ ਰੰਝਾਣੀ ਹਾਸ਼ਮ ਦਾਗ ਲਗਾ ਉਸ ਕੁਲਨੂੰ ਜਗ ਵਿਚ ਹੋਗ ਕਹਾਣੀ॥੧੪॥ ਸੁਣ ਦਿਲਗੀਰ ਹੋਇਆ ਦਿਲ ਬਰੀਆਂ ਮਾਂ ਪਿਓ ਖਸ ਕਬੀਲਾ। ਆਤਸ ਚਮਕ ਉਠੀ ਹਰ ਦਿਲ ਨੂੰ ਜਿਉਂ ਕਰ ਤੇਲ ਰਤੀਲਾਂ। ਖੁਸ਼ੀ ਖਰਾਬ ਹੋਈ ਵਿਚ ਜਮ ਦੇ ਜ਼ਰਦ ਹੋਇਆ ਰੰਗ ਪੀਲਾ। ਹਾਸ਼ਮ ਬੈਠ ਦਨਾਇ ਸਿਆਣੇ ਹੋਰ ਵਿਚਾਰਨ ਹੀਲਾ॥੧੫॥ ਬੇ-ਉਮੈਦ ਹੋਇਆ ਹੱਥ ਧੋਤੇ ਬਾਪ ਉਦ ਉਲਾਦੋਂ। ਜ਼ਾਲਮ ਰੂਪ ਹੋਇਆ ਦਿਲ ਉਸ ਦਾ ਭਯਾ ਰੂਪ ਜਲਾਦੋ। ਨੰਗ ਨਮੂਜ ਮੇਰਾ ਕੀ ਹੋਵਸ ਏਨ ਪਲੀਤ ਉਲਾਦੋਂ। ਫੇਰ ਖਬਰ ਕਰੇ ਫਰਮਾਇਆ ਫਰਗ ਹੋ ਫਸਾਦੋਂ॥੧੯॥ ਕਹਿਆ ਮਜ਼ੀਰ ਕੀ ਦੋਸ਼ ਸੱਸੀ ਨੂੰ ਲਿਖਿਆ ਲੱਖ ਕਹਾਰੀ। ਬਤ ਕਸੀਰ ਕਰਾਵਨ ਬੇਟੀ ਨਾਸ ਹੋਵੇ ਕੁਲ ਸਾਰੀ। ਇਸ ਸੇ ਪਾਪ ਹੀ ਹੋਰ ਵਧੇਰੇ ਕੌਣ ਹੋਵੇ ਹਤਿਆਰੀ। ਹਾਸ਼ਮ ਪਾਇ ਸੰਦੂਕ ਰੂੜਾਇਓ ਮੂਲੋਂ ਜਦ ਕਦ ਖੁਆਰੀ।੧੭। ਫਰਸ਼ ਜ਼ਮੀਨ ਤੇ ਹਰ ਇਕ ਤਾਈਂ ਮਾਂ ਪਿਓ ਬਹੁਤ ਪਿਆਰਾ। ਸੋ ਥਿਰ ਆਪ ਰੁੜਾਵਨ ਉਸਨੂੰ ਦੇਖ ਗੁਨਾਹ ਨਕਾਰਾ। ਧੰਨ ਓਹ ਸਾਹਿਬ ਸਿਰਜਨਹਾਰ ਐਬ ਛੁਪਾਵਨ ਹਾਰਾ। ਹਾਸ਼ਮ ਜੇ ਓਹ ਕਰੇ ਅਦਾਲਤ ਕੌਣ ਕਰੇ ਨਿਸਤਾਰਾ।੧੮। ਵਾਹ ਕਮਾਲ ਨਸੀਬ ਸੱਸੀ ਦੇ ਨਾਮ ਲਿਆ ਦਿਲ ਡਰਦਾ। ਤਖਤੋਂ ਜਾ ਸੁਟੇ ਸੁਲਤਾਨ ਖੈਰ ਪਵੇ ਦਰ ਦਰ ਦਾ। ਬੈਰ ਗਰੀਬ ਨਾ ਕਾਬਲ ਜਾਂਚਾ ਜਿਮੀਂ ਸਿਰ ਧਰਦਾ। ਹਾਸ਼ਮ ਜਾ ਨਾ ਬੋਲਣ