ਪੰਨਾ:Sassi Punnu - Hashim.pdf/6

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੬)

ਵਾਲੀ ਜੋ ਚਾਹੇ ਹੋ ਸਕਦਾ।੧੯।ਜਿਸ ਉਸਤਾਦ ਸੰਦੂਕ ਸੱਸੀ ਦਾ ਘੜਿਆ ਨਾਲ ਕਹਿਰ ਦੇ। ਅਫਲਾਤੂ ਹੋਰ ਅਰਸਤੂ ਜਹੇ ਹੋਣ ਸ਼ਾਗਿਰਦ ਉਮਰ ਦੇ। ਜੀਨਤ ਜੈਈ ਸਿਖਨ ਕਸ ਉਸਦੀ ਦਿਲਬਰ ਚੀਨ ਮਿਸਰ ਦੇ। ਹਾਸ਼ਮ ਦੇਖ ਉਸ ਸ਼ਖਾਸ਼ ਕਿਦੇਰ ਸਾਹਿਬ ਅਕਲ ਫਿਕਰ ਦੇ।੨੦। ਚੰਨਣ ਸਾਥ ਮੰਗਾ ਕਿਦਾਹੋਂ ਬੇ ਕਾਰੀਗਰ ਘੜਿਆ। ਬੂਟਾ ਵੇਲ ਸੁਨਹਿਰੀ ਕਰਕੇ ਲਾਲ ਜਵਾਹਰ ਜੜਿਆ। ਪਾ ਜੰਜੀਰ ਚੁਫੇਰ ਪਿੰਜਰ ਨੂੰ ਬੈਠ ਬੇਦਰਦਾਂ ਘੜਿਆਂ। ਹਾਸ਼ਮ ਦੇਖ ਤਲਵਟਾ ਹੁੰਦੀ ਆਨ ਦੁਖਾਂ ਲੜ ਫੜਿਆ।੨੧। ਕਰ ਤਦਬੀਰ ਕੀਤੇ ਤਿੰਨ ਛਾਦੇ ਖਰਚ ਦਿਤਾ ਕਰਨਾਲੇ। ਤਿਸ ਦੀ ਮਿਲਕ ਹੋਣਾ ਇਕ ਛਾਂਦਾ ਸ਼ੀਰ ਪਾਲਵਨ ਵਾਲੇ। ਦੂਜਾ ਦਾਜ ਦਹੇਜ ਸੱਸੀ ਨੂੰ ਹੋਰ ਪੜ੍ਹਾਵਨ ਨਾਲ। ਹਾਸ਼ਮ ਲਿਖ ਤਵੀਜ ਹਕੀਕਤ ਹਰਫ ਸੀਸ ਗਲ ਡਾਲੇ। ੨੨। ਪਾ ਸੰਦੂਕ ਰੁੜਾ ਸਸੀ ਨੂੰ ਨੂਰ ਤੂਫਾਨ ਵਗਾਂਦਾ। ਬਾਸ਼ਕ ਨਾਗੂ ਨਾ ਹੱਸ ਲਿਆਵਨ ਧੇਲ ਪਨਾਹ ਮੰਗੇਂਦਾ। ਪਾਰ ਉਰਾਰ ਬਲਾਈਂ ਫਿਰਸ਼ੀਆਂ ਬਰਿਲ ਰਹੇ ਦੇਵਾਂਦਾ ਹਾਸ਼ਮ ਦੇਖ ਨਸੀਬ ਸਸੀ ਦਾ ਹੋਰ ਕੀ ਕੁਝ ਕਰੇਂਦਾ।੨੩। ਟੁਰਿਆ ਤੋੜ ਜੰਜ਼ੀਰ ਸਿਦਕ ਦਾ ਚਾਈਆਂ ਰਿਜ਼ਕ ਮੁਹਾਰਾ। ਗਰਦਸ਼ ਫਲਕ ਹੋਇਆ ਸਰਜਰਦਾ ਬਾਝ ਮਲਾਹ ਮੁਹਾਰਾ। ਸੂਰਜ ਤੇਜ ਹੋਇਆ ਜਲ ਖੂਨੀ ਲੈਣ ਲਗਾ ਚਮਕਾਰਾਂ। ਹਾਸ਼ਮ ਦੇਖ ਸਸੀ ਵਿਚ ਘਰੀ ਦੁਸ਼ਮਨ ਲੱਖ ਹਜ਼ਾਰਾਂ,।੨੪। ਆਦਮ ਖੋਰ ਜਾਨਵਰ ਜਲ ਦੇ ਰਾਕਸ਼ ਰੂਪ ਸਰਾਸੀ। ਮਗਰ ਮਛ ਕਛੁ ਜਲ ਹੋੜੇ ਨਾਗ ਸੰਸਾਰ ਬਲਾਈਂ। ਤੰਦੂਏ ਕਹਿਰ ਜੰਬਰ ਵਾਲੇ ਲਾਵਨ ਜੋਰ ਤਾਈਂ ਹਾਸ਼ਮ ਮਗਰ ਸੱਸੀ ਵਿਚ ਥਲ ਦੇ ਮਰਸੀ ਕੌਣ ਇਥਾਈਂ॥੨੫॥ ਘੁਮਰ ਘੇਰ ਚੁਫੇਰ ਕਰ ਕਰ ਠਾਠਾਂ ਲੈਣ ਕਲਾਵੇ। ਲਹਿਰਾਂ ਜ਼ੋਰ ਕਰਨ ਹਰ ਤਰਫੋਂ ਇਕ ਆਵੇ ਇਕ ਜਾਵੇ। ਸੁਰਤ ਸਮਸ ਸੰਦੂਕ ਜੜਾਊ ਬਿਜਲੀ ਚਮਕ ਡਟਾਵੇ