ਪੰਨਾ:Sassi Punnu - Hashim.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੯)

ਨਾ ਲਿਆਵੇ।੩੯। ਸ਼ਹਿਰ ਭੰਬੋਰ ਸੌਦਾਗਰ ਜਾਂਦਾ ਗਜਨੀ ਨਾਮ ਸਦਾਵੇ। ਸਾਹਿਬ ਸ਼ੌਂਕ ਇਮਾਰਤ ਤਾਜ਼ੀ ਬਾਗ ਹਮੇਸ਼ ਬਨਾਵੇ। ਤਿਸ ਵਿਚ ਹਰ ਬਾਦਸ਼ਾਹ ਮੁਲਕ ਦੀ ਕਰ ਤਸਵੀਰ ਲਗਾਵੇ। ਹਾਸ਼ਮ ਹਰ ਇਕ ਆਪ ਮੁਸਵਰ ਜਬਰਾਈਲ ਕਹਾਵੇ।੪੦। ਸਸੀ ਸੁਣੇ ਤਾਰੀਫ ਹਮੇਸ਼ਾਂ ਲਾਇਕ ਮੁਸਕ ਖੁਤਨਦੀ। ਇਕ ਦਿਨ ਨਾਲ ਹਯਾ ਉਠ ਦੌੜੀ ਖਾਤਰ ਸੈਰ ਚਮਨ ਦੀ। ਦੇਖਿਆ ਨਕਸ਼ ਨਗਾਰ ਖਲੋਤਾ ਸੂਰਤ ਸੀਸ ਬਦਨ ਦੀ।ਹਾਸ਼ਮ ਵੇਖ ਹੋਈ ਦਿਲ ਘਾਇਲ ਵਾਂਗੂ ਕੋਹ ਸਕਨ ਦੀ॥੪੧॥

ਸੱਸੀ ਦਾ ਨਨਾਣ ਨੂੰ ਬੁਲਾਕੇ ਪਤਾ ਪੁਛਣਾ

ਸਸੀ ਕਹਿਆ ਬੁਲਾ ਮੁਸੱਵਰ ਸ੍ਹਾਬਾਸ਼ਵੀਰਭਰਾਓ ਜਿਸਸੂਰਤਦੀ ਮੂਰਤ ਕੀਤੀ ਮੈਨੂੰ ਆਖ ਸੁਣਾਓ। ਕੇਹੜਾਂ ਸ਼ਹਿਰ ਕੌਣ ਸ਼ਹਜ਼ਾਂਦਾ ਠੀਕ ਪਤਾਂ ਦਸ ਦਿਉ, ਹਾਂਸ਼ਮ ਫੇਰ ਸਸੀ ਹਥ ਜੋੜੇ ਥਾਂ ਮਕਾਨ ਬਤਾਓ॥੪੨॥ ਕੀਚਮ ਸ਼ਹਿਰ ਵਲਾਇਤ ਥਲ ਦੀ ਹੋਤ ਅਲੀ ਤਿਸ ਵਾਲੀ। ਜਿਸ ਦਾ ਪੁਤ ਪੁੰਨੂੰ ਸ਼ਹਜ਼ਾਦਾਂ ਅੰਬ ਸਵਾਬੋਂ ਖਾਂਲੀ। ਸੂਰਤ ਓਸ ਹਿਸਾਂਬੋ ਬਾਹਿਰ ਸਿਫਤ ਖੁਦਾਂਵੰਦਾਂ ਵਾਂਲੀ ਹਾਂਸ਼ਮ ਅਰਜ਼ਕੀਤੀ ਉਸਤਾਦਾਂ ਚਿੰਨਗ ਕਖਾਂ ਵਿਚ ਡਾਂਲੀ।੪੩। ਹੋ ਦਿਲ ਘਾਇਲ ਨਾਲ ਸਯਾਂ ਦੇ ਫੇਰ ਸਸੀ ਘਰ ਆਈ। ਨੀਂਦ ਭੁਖ ਜ਼ੁਲੈਖਾਂ ਵਾਂਗੂੰ ਪਹਿਲੋਂ ਰੋਜ਼ ਵੰਜਾਈ। ਦੇਖ ਅਹਿਵਾਲ ਹੋਈ ਦਰਮਾਦੀ ਪੁਛਿਆ ਉਸਕੋ ਮਾਂਈ। ਹਾਂਸ਼ਮ ਬਾਂਝ ਕੁਠੀ ਤਲਵਾਰੋਂ ਜਾਲਮ ਇਸ਼ਕ ਕਸਾਈ॥੪੪॥ ਦਿਲ ਵਿਚ ਸੌਂਕ ਫਿਰਾਂਕ ਪੁੰਨੂੰ ਦਾ ਰੋਜ ਅਲੰਬਾ ਬਾਲੇ। ਬਿਰਹੋਂ ਮੂਲ ਅਰਾਂਮ ਨਾ ਦੇਂਦਾ ਵਾਂਗ ਚਿਖਾਂ ਨਿਤ ਜਾਂਲੇ। ਆਂਤਸ਼ ਆਂਪ ਆਪੇ ਸੇਵਨਜਦ ਪੀਤੇ ਪਰੇਮ ਪਿਆਲੇ॥੪੫॥

ਸੱਸੀ ਨੇ ਬਾਪ ਪਾਸੋਂ ਘਾਟ ਲੈ ਕੇ ਚੌਂਕੀਦਾਰ ਬਨਾਣਾ

ਦਿਲ ਡਾਢੇ ਸਸੀ ਕਰ ਦਾਣਸ ਇਕ ਤਦਬੀਰ ਬਣਾਈ। ਪਤਨ