ਸਮੱਗਰੀ 'ਤੇ ਜਾਓ

ਪੰਨਾ:ਸਤਵਾਰਾ.pdf/4

ਵਿਕੀਸਰੋਤ ਤੋਂ
(ਪੰਨਾ:Satvara.pdf/4 ਤੋਂ ਮੋੜਿਆ ਗਿਆ)
ਇਹ ਵਰਕਾ ਤਸਦੀਕ ਕੀਤਾ ਗਿਆ ਏ

ਅਖੀਆਂ ਅੰਗਿਆਰ ਵਾਂਗ ਭਖਦੀਆਂ ਰਖੀਆਂ ਕਿਓਂ ਤੰਗ ਸੰਗ ਮਨ ਮੁਸਕਾਉਂਦੀ। ਆਖ ਦੇਹਾਂ ਬਾਰਬਾਰ ਆਵੇ ਨਾ ਵਿਚਾਰ ਤੈਨੂੰ ਹੋਇ ਕੇ ਸੁਚੇਤ ਮੁੱਖ ਕਾ ਨਾ ਵਿਖਾਉਂਦੀ। ਮੁਖ ਮੋਤੀ ਫੁੱਲਾ ਨੂੰ ਨ ਸੂਲਾਂ ਵਿਚ ਪਾਉ ਨੱਢੀ ਕਹੇ ਬਿਸ਼ਨ ਸਿੰਘ ਜੁਆਨੀ ਹਥ ਨਹੀ ਆਂਵ ਦੀ॥੭॥ਕ:॥ ਵਾਰ ਜਦੋਂ ਆਇਆ ਮਾਨ ਆਪਨਾ ਗਵਾਇਆ ਤਾਂ ਸ੍ਵਾਲ ਤੈਨੂੰ ਪਾਇਆ ਮੁਖ ਦੇਖਨੇ ਦੀ ਭੁਖ ਨੀ। ਤੇਰਾ ਮੁਖ ਚੰਦ ਦੇਖ ਹੋਇਗਯਾ ਅਨੰਦ ਵਡਾ ਦੇਖਕੇ ਚਕੋਰ ਚੰਦ ਪਾਵੇ ਜਿਵੇਂ ਸੁਖ ਨੀ ਜਗ ਵਾਲੇ ਬਾਗ ਵਿਚ ਬਣੀ ਤੂੰ ਚਰਾਗ ਇਕ ਸੋਹਿਂਦਾ ਸਰੀਰ ਜਿਵੇਂ ਚੰਦ ਨ ਦਾ ਰੁੱਖ ਨੀ। ਕਹੇ ਬਿਸ਼ਨ ਸਿੰਘ ਨੀ ਨਾ ਹੋਰ ਕਈ ਲੋੜ ਸਾਨੂੰ ਹੋਇਕੇ ਅਨੰਦ ਜੋ ਦਿਖਾਈਂ ਇਕ ਮੁੱਖ ਨੀ॥੮॥ਕ:॥ ਅਰਕਵਾਰ ਆਸ ਕਾਂ ਦਾ ਮੰਨਿਆ ਸ੍ਵਾਲ ਜਦੋਂ ਦਿਤੀ ਹੈ ਦਿਖਾਲੀ ਚੰਦ ਨਾਲ ਆਫਤਾਬ ਦੇ। ਨੱਕ ਖੰਡੇ ਧਾਰ ਦੰਦ ਦਾਨੇ ਜਿਉਂ ਅਨਾਰ ਜਿਵੇਂ ਸੇਉ ਰੁੱਖ ਸਾਰ ਨੈਣ ਫੁੱਲ ਹੈ ਗੁਲਾਬ ਦੇ। ਹੋਠ ਹੈ ਗੁਲਾਲ ਲਾਲ