ਸਮੱਗਰੀ 'ਤੇ ਜਾਓ

ਪੰਨਾ:ਸਤਵਾਰਾ.pdf/5

ਵਿਕੀਸਰੋਤ ਤੋਂ
(ਪੰਨਾ:Satvara.pdf/5 ਤੋਂ ਮੋੜਿਆ ਗਿਆ)
ਇਹ ਵਰਕਾ ਤਸਦੀਕ ਕੀਤਾ ਗਿਆ ਏ

ਕਹਿਆ ਤੇਰੇ ਤਾਂਈ ਮੂਰਖ ਗਵਾਰ ਤਾਂਈ ਮੂਲ ਨ ਬੁਲਾਂਵਦੇ। ਬੁਧਿਵਾਨ ਸੋਈ ਜਿੱਨ ਮਨਦੀ ਮਰੋੜ ਖੋਈ ਰਖਦੇ ਹੈਂ ਜਿਦ ਸੋਈ ਮੂਰਖ ਕਹਾਂਵਦੇ। ਸਖੀ ਸੋਈ ਜਾਣੀਏ ਸਵਾਲ ਕਰੇ ਪੂਰਾ ਜੋਈ ਸੂਮ ਦੇਖ ਸ੍ਵਾਲੀਆਂ ਨੂੰ ਬੂਹਾ ਹੈ ਅੜਾਂਵਦੇ। ਕਹੇ ਬਿਸ਼ਨ ਸਿੰਘ ਜਿੰਦ ਜਾਂਦੀ ਹੈ ਜਬਾਨੋ ਬੋਲ ਲਾਹਿ ਮੂੰਹੋਂ ਪੱਲਾ ਨੀ ਸ੍ਵਾਲ ਤੈਨੂੰ ਪਾਂਵਦੇ॥੫॥ਕ:॥ ਚੜੇ ਵੀਰਵਾਰ ਤਾ ਲਚਾਰ ਕੀਤਾ ਅਖੀਆਂ ਨੂੰ ਹੋਇਆ ਕੀ ਗੁਨਾਹ ਭੈੜੀ ਕੀਤੀਆਂ ਹੈ ਕੈਦ ਨੀ। ਘੁੰਡ ਵਾਲੀ ਰੀਤ ਕਿਸੇ ਚੰਦਰੇ ਚਲਾਈ ਜਗ ਘੁੰਡ ਪਾਪੀ ਸੋਹਣਿਆਂ ਨੂੰ ਕਰਦਾ ਸੁਪੈਦ ਨੀ। ਹਾਸਤੇ ਬਿਲਾਸ ਨਾਲੇ ਆਸ ਕਰ ਆਏ ਪਾਸ ਸੂਲਾਂ ਵਾਲਾ ਮੋੜਾ ਗੱਡ ਕੀਤੇ ਬੇ ਉਮੈਦ ਨੀ। ਘੁੰਡ ਵਾਲੇ ਰੋਗਨੈ ਜਹਾਨ ਨੂੰ ਵੈਰਾਨ ਕੀਤਾ ਕਰਦੇ ਅਰੋਗ ਬਿਸ਼ਨ ਸਿੰਘ ਜੇਹੇ ਬੈਦਨੀ॥੬॥ਕਬਿਤ॥ ਸ਼ੁਕ੍ਰ ਸਰੀਰ ਨੂੰ ਨਾ ਸਾੜ ਅੱਗ ਘੁੰਡ ਵਾਲੀ ਖਾਲੀ ਕਿਓਂ ਜਹਾਨੋਂ ਰੂਪ ਹੁੰਦਿਆਂ ਸਦਾਉਂਦੀ। ਘੁੰਡ ਵਿਚ