ਪੰਨਾ:Sevadar.pdf/100

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਦਨ ਲਾਲ ਹੋਰ ਭੀ ਦੁਖੀ ਹੋਇਆ । ਉਸ ਵੇਲੇ ਤਾਂ ਉਸਨੇ ਕੋਈ ਜਵਾਬ ਨਾ ਦਿਤਾ ਪਰ ਉਸ ਦੀ ਸਾਰੀ ਰਾਤ ਚਿੰਤਾ ਕਰਦਿਆਂ ਤੇ ਉਸਲਵਟੇ ਭੰਨਦਿਆਂ ਹੀ ਬੀਤੀ ।

ਸਵੇਰ ਹੁੰਦਿਆਂ ਹੀ ਸ਼ੀਲਾ ਨੇ ਹਥ ਜੋੜ ਕੇ ਮਦਨ ਲਾਲ ਨੂੰ ਕਿਹਾ-“ਮੇਰੀ ਇਕ ਬੇਨਤੀ ਹੈ, ਮੈਂ ਹੁਣ ਏਸ ਘਰ ਵਿਚ ਰਹਿਕੇ ਆਪਣੇ ਸੁਖ ਲਈ ਤੁਹਾਡਾ ਭਵਿਖ ਨਹੀਂ ਵਿਗਾੜਨਾ ਚਾਹੁੰਦੀ । ਮੈਨੂੰ ਵਿਦਾ ਹੋਣ ਦਿਉ ।

ਮਦਨ ਲਾਲ ਉਸਦੇ ਚਿਹਰੇ ਦੀ ਪਕਿਆਈ ਤੇ ਸਾਹਸ ਭਰੇ ਲਫਜ਼ ਸੁਣ ਕੇ ਹੋਰ ਵੀ ਦੁਖੀ ਹੋਇਆ । ਬੋਲਿਆ-ਕਿਥੇ ਜਾਉਗੇ ?'

ਸ਼ੀਲਾ ਨੇ ਕਿਹਾ-ਹੁਣ ਤਾਂ ਮੈਂ ਇਕ ਵਾਰੀ ਆਪਣੀ ਮਾਂ ਦੇ ਕੋਲ ਜਾ ਕੇ ਉਨ੍ਹਾਂ ਤੋਂ ਵੀ ਵਿਦਾ ਲਵਾਂਗੀ ਤੇ ਉਸਦੇ ਬਾਦ ਫੇਰ ਈਸ਼ਰ ਮਾਲਕ ਹੈ।'

ਮਦਨ ਲਾਲ ਨੇ ਕਿਹਾ- ਨਹੀਂ, ਮੈਂ ਤੈਨੂੰ ਨਹੀਂ ਜਾਣ ਦਿਆਂਗਾ। ਤੂੰ ਏਥੇ ਹੀ ਰਹਿ । ਬਰਾਦਰੀ ਵਾਲੇ ਅਜੇ ਨਹੀਂ ਤਾਂ ਹੋਰ ਚਾਰ ਦਿਨਾਂ ਨੂੰ ਆਪੇ ਸਭ ਕੁਝ ਭੁੱਲ ਜਾਣਗੇ ।'

ਸ਼ੀਲਾ ਨੇ ਕਿਹਾ-“ਨਹੀਂ ਨਾਥ ! ਮਾਫ ਕਰੋ । ਇਕ ਆਪਣੇ ਲਈ ਤੁਹਾਡੇ ਨਾਲ ਹੋਰ ਕਈ ਮਨੁਖਾਂ ਨੂੰ ਦੁਖ ਦੇਣਾ ਮੈਂ , ਠੀਕ ਨਹੀਂ ਸਮਝਦੀ । ਹਾਲੇ ਤਸਾਂ ਆਪਣੀ ਭੈਣ ਦਾ ਵਿਆਹ ਕਰਨਾ ਹੈ । ਜੇ ਤੁਹਾਡੀ ਸਾਰੀ ਬਰਾਦਰੀ ਹੀ ਰੂਸ ਬੈਠੀ ਤਾਂ ਕੀ ਕਰੋਗੇ ।'

ਮਦਨ ਲਾਲ ਨੇ ਕਿਹਾ-'ਭਵਿਖ ਨੂੰ ਹੁਣ ਤੋਂ ਲੋੜ ਨਹੀਂ । ਮੈਂ ਤੈਨੂੰ ਕਿਸਤਰਾਂ ਛਡ ਸਕਦਾ ਹਾਂ ? ਮੈਂ ਈਸ਼ਵਰ ਤੇ ਬ੍ਰਾਦਰੀ ਦੇ ਸਾਹਮਣੇ ਤੇਰਾ ਸਾਥ ਨਿਭਾਉਣ ਦਾ ਇਕਰਾਰ ਕਰ ਚੁੱਕਾ ਹਾਂ ।

‘ਰਾਮ ਜੀ ਨੇ ਵੀ ਸੀਤਾ ਨੂੰ ਬਰਾਦਰੀ ਤੇ ਪਰਮਾਤਮਾ ਦੇ ਸਾਹ

-੧੦੩-