ਪੰਨਾ:Sevadar.pdf/101

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਣੇ ਹੀ ਗ੍ਰਹਿਣ ਕੀਤਾ ਸੀ ਪਰ ਆਪਣੀ ਪਰਜਾ ਤੇ ਬਰਾਦਰੀ ਦੇ ਡੀਕੇ ਦੀ ਰਖਿਆ ਕਰਨ ਲਈ ਉਨਾਂ ਨੂੰ ਵੀ, ਸੀਤਾ ਦਾ ਤਿਆਗ ਕਰਨਾ ਪਿਆ ਸੀ।'

ਉਹ ਅਵਤਾਰ ਸਨ, ਉਸ ਸਮੇਂ ਦੀ ਗੱਲ ਛੱਡ ਦਿਓ । ਮੈਂ ਇਸ ਤਰਾਂ ਤੈਨੂੰ ਕਿਸ ਦੇ ਭਰੋਸੇ ਤੇ ਤਿਆਗ ਦੇਵਾਂ ?'

ਸ਼ੀਲਾ ਨੇ ਕਿਹਾ- ਮੈਂ ਆਪੇ ਆਪਣਾ ਰਾਹ ਬਣਾ ਲਾਂਗੀ।'

ਇੰਨੇ ਨੂੰ ਸੇਵਾ ਸਿੰਘ ਜੀ ਪੁਜੇ । ਉਹ ਵੀ ਉਦਾਸ ਹੋ ਰਹੇ ਸਨ ਉਨ੍ਹਾਂ ਦੇ ਆਉਂਦਿਆਂ ਹੀ ਮਦਨ ਲਾਲ ਨੇ ਕਿਹਾ-'ਇਹ ਘਰ ਵਿਚ ਨਹੀਂ ਰਹਿੰਦੀ। ਮੈਂ ਤਾਂ ਕਹਿ ਕਹਿ ਥਕ ਚੁਕਾ ਹਾਂ ।'

ਸੇਵਾ ਸਿੰਘ ਨੇ ਇਕ ਵਾਰ ਦਇਆ ਭਰੀ ਨਜ਼ਰ ਨਾਲ ਸ਼ੀਲਾ ਵਲ ਤਕਿਆ ਤੇ ਬੋਲਿਆ-ਕਿਥੇ ਜਾਏਂਗੀ ਮੇਰੀ ਭੈਣ ।'

ਸ਼ੀਲਾ ਬੋਲੀ-ਅਨਾਥਾਂ ਦਾ ਨਾਥ ਪਰਮਾਤਮਾ ਹੈ । ਮੈਂ ਉਸ ਦੇ ਭਰੋਸੇ ਜਾਵਾਂਗੀ, ਓਹ ਮੇਰੀ ਰਖਿਆ ਕਰੇਗਾ।'

ਸ਼ੀਲਾ ਦਾ ਉਤਰ ਸੁਣ ਕੇ ਸੇਵਾ ਸਿੰਘ ਤੇ ਮਦਨ ਲਾਲ ਦੋਵੇਂ ਹੀ ਕੰਬ ਗਏ ਦੋਹਾਂ ਦੇ ਦਿਲ ਵਿਚ ਇਕੋ ਵਾਰ ਸ਼ਕ ਪਿਆ ਕਿਤੇ ਸ਼ੀਲਾ ਆਤਮਘਾਤ ਨਾ ਕਰ ਲਏ ।

ਕੁਝ ਦੇਰ ਬਾਦ ਸੇਵਾ ਸਿੰਘ ਨੇ ਕਿਹਾ- ਪਰ ਏਨਾਂ ਝਮੇਲਿਆਂ ਵਿਚ ਪੈਣ ਦੀ ਲੋੜ ਕੀ ? ਸਾਡੇ ਵਲ ਵੀ ਤਾਂ ਕੁਝ ਮਨੁਖ ਹਨ । ਹਾਲ ਤੁਹਾਨੂੰ ਇਹ ਘਰ ਤਿਆਗਣ ਦੀ ਲੋੜ ਨਹੀਂ ।

ਸ਼ੀਲਾ ਮੁਸਕਰਾ ਪਈ। ਫੇਰ ਹਿੰਮਤ ਨਾਲ ਬੋਲੀ-ਲੋੜ ਨਹੀਂ ਹੈ ਲੋੜ ਹੋਰ ਕਿਸ ਦਿਨ ਹੋਵੇਗੀ ? ਕਿਉਂ ਮੈਂ ਆਪਣੇ ਸੁਖ ਬਦਲੇ ਇਨਾ ਦਾ ਜੀਵਨ ਵਿਗਾੜਾਂ ? ਕੀ ਆਪਣੇ ਸੁਖ ਲਈ ਬਰਾਦਰੀ ਵਿੱਚ ਫੋਟਕ ਪਵਾਵਾਂ ? ਘਰ ਵਿਚ ਝਗੜਾ ਪੈਦਾ ਕਰਾਂ ? ਭਰਾ ਜੀ ! ਅਜ ਅਠ ਘਰ ਤੁਹਾਡੇ ਨਾਲ ਹਨ ਪਰ ਵਧੇਰੇ ਗਿਣਤੀ ਤਾਂ ਵਿਰੋਧੀਆਂ ਦੀ ਹੀ ਹੈ। ਜਿਸ

-੧੦੪-