ਪੰਨਾ:Sevadar.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿਸ ਨੂੰ ਲੋੜ ਪਏਗੀ, ਉਹ ਸਾਡਾ ਸਾਥ ਛਡ ਕੇ ਵਿਰੋਧੀਆਂ ਵਿਚ ਜਾ ।

ਮਿਲੇਗਾ । ਇਸ ਤਰਾਂ ਇਹ ਬਿਲਕੁਲ ਇਕੱਲੇ ਰਹਿ ਜਾਣਗੇ । ਇਨਾਂ ਨੇ ਹੋਰ ਵਰੇ, ਛੇ ਮਹੀਨੀਂ ਆਪਣੀ ਭੈਣ ਦਾ ਵਿਆਹ ਕਰਨਾ ਹੈ। ਉਸ ਵੇਲੇ ਇਹ ਕੀ ਕਰਨਗੇ ? ਮੈਂ ਜਾਣਦੀ ਹਾਂ ਕਿ ਇਹ ਮੈਨੂੰ ਬੜਾ ਪਿਆਰ ਕਰਦੇ ਨੇ ਪਰ ਇਸ ਦਾ ਨਤੀਜਾ ਉਸ ਵੇਲੇ ਕੀ ਹੋਏਗਾ ? ਇਨ੍ਹਾਂ ਦੀ ਭੈਣ । ਦਾ ਸਾਕ ਕੌਣ ਲਵੇਗਾ ? ਇਕ ਮੇਰੇ ਸਦਕਾ ਘਰ ਘਰ ਵਿਚ ਕਲਾ ਕਲੰਦਰ ਵਸੇਗਾ । ਬਹੁਤਿਆਂ ਦੇ ਸੁਖ ਲਈ, ਇਕ ਨੂੰ ਦੁਖੀ ਹੋ ਹੀ ਲੈਣਾ ਚਾਹੀਦਾ ਹੈ । ਮੈਂ ਰਾਤ ਭਰ ਬਹਿ ਕੇ ਸੋਚ ਲਿਆ ਹੈ ਹੁਣ ਤੁਸੀਂ ਰੁਕਾਵਟ ਨਾ ਪਾਓ ?

ਸੇਵਾ ਸਿੰਘ ਬੋਲਿਆ-'ਕੀ ਸੋਚ ਲਿਆ ਹੈ ?

ਸ਼ੀਲਾ ਨੇ ਕਿਹਾ- “ਇਹੋ ਕਿ ਹੁਣ ਇਸ ਘਰ ਵਿਚ ਮੇਰਾ ਰਹਿਣਾ ਠੀਕ ਨਹੀਂ ?

ਸੇਵਾ ਸਿੰਘ ਨੇ ਕਿਹਾ-“ਕੀ ਕਰੇਂਗੀ ?

ਸ਼ੀਲਾ ਬੋਲੀ-ਸੀਤਾ ਨੇ ਜੰਗਲ ਵਿਚ ਰਹਿ ਕੇ ਕੀ ਕੀਤਾ ਸੀ ? ਤੁਸੀਂ ਇਹ ਫਿਕਰ ਹੀ ਨਾ ਕਰੋ ਕਿ ਮੈਂ ਕਿਸੇ ਭੈੜੇ ਪਾਸੇ ਜਾਵਾਂਗੀ । ਮੈਂ ਆਤਮਘਾਤ ਵੀ ਨਹੀਂ ਕਰਾਂਗੀ ਤੇ ਨਾ ਹੀ ਭਿਖਿਆ ਮੰਗਾਂਗੀ। ਮੈਂ ਇਕਾਂਤ ਵਿਚ ਬਹਿ ਕੇ ਈਸ਼ਵਰ ਦਾ ਭਜਨ ਕਰਾਂਗੀ ?'

ਸੇਵਾ ਸਿੰਘ ਬੋਲਿਆ-ਮੋਹਨ ਲਾਲ ਨੇ ਤੁਹਾਨੂੰ ਪੰਜਾਹ ਹਜ਼ਾਰ ਰੁਪੈ ਦਿਤੇ ਹਨ ।

ਸ਼ੀਲਾ ਨੇ ਕਿਹਾ ਉਨ੍ਹਾਂ ਦਾ ਰੁਪਈਆ ਮੈਂ ਨਹੀਂ ਲੈਣਾ ਚਾਹੁੰਦੀ.............(ਕੁਝ ਸੋਚ ਕੇ) ਚੰਗਾ ਲਵਾਂਗੀ । ਉਹ ਰੁਪਈਏ ਮੇਂ ਤੁਹਾਡੇ ਸੇਵਕ ਜਥੇ ਨੂੰ ਦਿਤੇ । ਤੁਸੀਂ ਉਸ ਨਾਲ ਇਕ ਵਿਧਵਾ ਆਸ਼ਰਮ ਖੋਲ ਦਿਓ ।

ਸੇਵਾ ਸਿੰਘ ਹਰਾਨ ਹੋ ਗਿਆ । ਸ਼ੀਲਾ ਦੀ ਦ੍ਰਿੜਤਾ ਤੇ ਸਿਆਣਪ

-੧੦੫-