ਪੰਨਾ:Sevadar.pdf/105

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਏਥੇ ਵੀ ਮਿਸਿਜ਼ ਵਾਦਨ ਦਾ ਸਾਥ ਵੇਖਕੇ ਤੇ ਲਾਇਲਪੁਰ ਵਿਚ ਬੀਤੀਆਂ ਘਟਨਾਵਾਂ ਸੁਣਕੇ ਲੋਕਾਂ ਦੇ ਦਿਲ ਵਿਚ ਕਈ ਸ਼ੱਕ ਪੈਦਾ ਹੋਣ ਲਗੇ ।

ਇਕ ਦਿਨ ਸ਼ਾਮ ਵੇਲੇ ਮਿਸ਼ਜ਼ ਵਾਦਨ ਤੇ ਮਿਸਟਰ ਦਾਸ ਬੈਠ ਹੋਏ, ਸੁਧਾਰ ਦੇ ਬਾਰੇ ਵਿਚ ਹੀ ਗੱਲਾਂ ਕਰ ਰਹੇ ਸਨ ਕਿ ਨੌਕਰ ਨੇ ਆ ਕੇ ਇਕ ਕਾਰਡ ਮਿ: ਦਾਸ ਦੇ ਹਥ ਦਿਤਾ। ਇਸ ਕਾਰਡ ਵਿਚ . 'ਮਿ: ਪੱਕਲ' ਦਾ ਨਾਂ ਲਿਖਿਆ ਹੋਇਆ ਸੀ।

ਮਿ: ਦਾਸ ਨੇ ਕਿਹਾ “ਛੇਤੀ ਭੇਜ । ਮਿ: ਪੱਕਲ ਕਲ਼ੇ ਨਹੀਂ ਸਨ, ਉਨ੍ਹਾਂ ਦੇ ਨਾਲ ਇਕ ਅੰਗ੍ਰੇਜ ਹੋਰ ਵੀ ਸੀ, ਜੋ ਪਹਿਰਾਵੇ ਵਲੋਂ ਪੁਲਿਸ ਦਾ ਅਫਸਰ ਮਲੂਮ ਹੁੰਦਾ ਸੀ।

ਜਿਸ ਸਮੇਂ ਮਿ: ਪੱਕਲ ਨੇ ਉਸ ਕਮਰੇ ਵਿਚ ਪੈਰ ਰਖਿਆ, ਓਸੇ ਸਮੇਂ ਮਿਸਿਜ਼ ਵਾਦਨ ਤ੍ਰਬਕ ਉੱਠੀ । ਉਸਨੇ ਇਕ ਵਾਰੀ ਧਿਆਨ ਨਾਲ ਮਿ: ਪੱਕਲ ਦੇ ਚਿਹਰੇ ਵਲ ਤਕਿਆ ਤੇ ਇਸਦੇ ਬਾਦ ਹੀ ਉਠਕ ਦੂਸਰੇ ਕਮਰੇ ਵਿਚ ਜਾਣ ਹੀ ਲੱਗੀ ਸੀ ਕਿ ਮਿ ਪੱਕਲ ਨੇ ਕਿਹਾ ਨਹੀਂ, ਸਟਿਫਲ ! ਨਹੀਂ, ਤੁਸੀਂ ਏਥੇ ਹੀ ਬੈਠੋ । ਤੁਹਾਡੇ ਨਾਲ ਵੀ ਕੁਝ ਜ਼ਰੂਰੀ ਕੰਮ ਹੈ ।

ਮਿਸਿਜ਼ ਵਾਦਨ ਨੂੰ ਸਟਿਫਲ ਦੇ ਨਾਂ ਨਾਲ ਬਲਾਈ ਦਾ ਵੇਖਕੇ ਮਿ: ਦਾਸ ਤ੍ਰਬਕ ਗਏ। ਏਧਰ ਮਿਸਿਜ਼ ਵਾਦਨ ਨੇ ਛੇਤੀ ਹੀ ਜਵਾਬ ਦਿਤਾ- ਤੁਸੀਂ ਧੋਖੇ ਵਿਚ ਹੋ । ਮੇਰਾ ਨਾਂ ਸਟਿਫਲ ਨਹੀਂ, ਬਲਕ ਮਿਸਿਜ਼ ਵਾਦਨ ਹੈ ਤੇ ਮੇਰਾ ਤੇ ਤੁਹਾਡਾ ਕੋਈ ਸਬੰਧ ਨਹੀਂ ।

ਮਿ: ਪੱਕਲ ਨੇ ਬੜੀ ਸ਼ਾਂਤੀ ਨਾਲ ਕਿਹਾ-ਹਾਂ, ਹੋ ਸਕਦਾ ਹੈ ਕਿ ਹੁਣ ਤੁਹਾਡਾ ਨਾਂ ਮਿਸਿਜ਼ ਵਾਦਨ ਜਾਂ ਕੁਝ ਹੋਰ ਹੋ ਗਿਆ ਹੋਵੇ ਪਰ ਮੈਂ ਤੁਹਾਨੂੰ ਚੰਗੀ ਤਰਾਂ ਜਾਣਦਾ ਹਾਂ ਤੇ ਜੇ ਮੇਰੀਆਂ ਅੱਖਾਂ ਧੋਖਾ ਨਹੀਂ ਦਿੰਦੀਆਂ, ਤਾਂ ਮੈਂ ਕਹਿ ਸਕਦਾ ਹਾਂ ਕਿ ਤੁਸੀਂ ਚਾਰਲਸ ਦੀ

-੧੦੮-