ਪੰਨਾ:Sevadar.pdf/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਲੜਕੀ ਸਟਿਫਲ ਤੋਂ ਬਿਨਾਂ ਕੋਈ ਹੋਰ ਨਹੀਂ।

ਇਸ ਵਾਰੀ ਮਿਸਿਜ਼ ਵਾਦਨ ਦੇ ਚਿਹਰੇ ਦਾ ਰੰਗ ਬਦਲਿਆ ਪਰ ਉਹ ਤੁਰੰਤ ਹੀ ਆਪਣੇ ਆਪ ਨੂੰ ਸੰਭਾਲਕੇ ਬੋਲੀ-'ਤੁਹਾਨੂੰ ਇਉਂ ਮੇਰੀ ਬੇਇਜ਼ਤੀ ਕਰਨ ਦਾ ਕੀ ਹੱਕ ਹੈ ?

ਮਿ: ਪੱਕਲ ਨੇ ਕਿਹਾ- ਮੈਂ ਤੁਹਾਡੀ ਬੇਇਜ਼ਤੀ ਕਰਨ ਨਹੀਂ, ਬਲਕਿ ਮਾਨ ਵਧਾਉਣ ਦੀ ਨੀਤ ਨਾਲ ਆਇਆ ਹਾਂ, ਪਰ ਜੇ ਤੁਸੀਂ ਸਿਧੀ ਤਰਾਂ ਇਥੇ ਨਾ ਬੈਠੋਗੇ ਤੇ ਧਿਆਨ ਨਾਲ ਮੇਰੀਆਂ ਗੱਲਾਂ ਸੁਣਕੇ ਉਨ੍ਹਾਂ ਦਾ ਸਚਾ ਸਚਾ ਜਵਾਬ ਨਾ ਦਿਓਗੇ ਤਾਂ ਅਖੀਰ ਮੈਨੂੰ ਹੀ ਸਚ ਦਸਣਾ ਪਏਗਾ।

'ਕਿਸੇ ਔਰਤ ਦਾ ਇਸਤਰਾਂ ਅਪਮਾਨ ਕਰਨ ਦਾ ਤੁਹਾਨੂੰ ਕੋਈ ਹੱਕ ਨਹੀਂ। ਮੈਂ ਚੰਗੀ ਤਰਾਂ ਜਾਣਦਾ ਹਾਂ ਕਿ ਇਨਾਂ ਦਾ ਨਾਂ ਮਿਸਿਜ਼ ਵਾਦਨ ਹੈ । ਇਹ ਬਹੁਤ ਦਿਨਾਂ ਤੋਂ ਮੇਰੇ ਨਾਲ ਹਨ । ਮਿ: ਦਾਸ ਬੋਲਿਆ |

ਮੈਂ ਕਦ ਕਹਿੰਦਾ ਹਾਂ ਕਿ'ਇਨਾਂ ਦਾ ਨਾਂ ਇਸ ਵੇਲੇ ਮਿਸਿਜ਼ ਵਾਦਨ ਨਹੀਂ | ਹੋ ਸਕਦਾ ਹੈ, ਹੋਰ ਇਹੋ ਕੁਝ ਦਿਨਾਂ ਨੂੰ ਇਨਾਂ ਦਾ ਨਾਂ ਮਿਸਿਜ਼ ਦਾਸ ਵੀ ਹੋਵੇ । ਮੇਰੀ ਗਲ ਸੁਣੋ । ਪੱਕਲ ਨੇ ਜ਼ੋਰ ਨਾਲ ਕਿਹਾ।

‘ਮੈਂ ਵਾਧੂ ਤੇ ਅਪਮਾਨ ਭਰੀਆਂ ਗੱਲਾਂ ਨਹੀਂ ਸੁਣਨਾ ਚਾਹੁੰਦਾ । ਤੁਸੀਂ ਹੁਣ ਜਾਓ । ਦਾਸ ਨੇ ਗਰਮ ਹੁੰਦਿਆਂ ਕਿਹਾ|

ਮੈਂ ਆਪਣਾ ਫਰਜ਼ ਨਹੀਂ ਭੁੱਲ ਸਕਦਾ।ਤੇ ਮਿ: ਦਾਸ, ਮੇਰੀ ਤੁਹਾਡੀ ਕੋਈ ਦੁਸ਼ਮਨੀ ਨਹੀਂ । ਚੰਗਾ, ਤੁਸੀਂ ਕਿਰਪਾ ਕਰ ਕੇ ਇਹ ਵੇਖੋ।

ਏਨਾਂ ਕਹਿ ਕੇ ਮਿ: ਪੰਕਲ ਨੇ ਆਪਣੀ ਜੇਬ ਵਿਚੋਂ ਇਕ ਲਫਾਫਾ ਕਢਿਆ ਤੇ ਉਸ ਵਿਚੋਂ ਦੋ ਫੋਟੋ ਕਢ ਕੇ ਮੇਜ਼ ਤੇ ਰੱਖ ਦਿੱਤੀਆਂ।

-੧੦੯-