ਪੰਨਾ:Sevadar.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੁਸੀਂ ਮੇਰੇ ਮਕਾਨ ਦੇ ਅੰਦਰ ਕਿਸੇ ਇਸਤੀ ਦਾ ਅਪਮਾਨ ਨਹੀਂ ਕਰ ਸਕਦੇ ।

ਏਨਾਂ ਸੁਣਕੇ ਮਿ: ਪੱਕਲ ਨੇ ਇਕ ਵਾਰ ਆਪਣੇ ਉਸ ਸਾਥੀ ਅੰਗੇਜ਼ ਵਲ ਤੱਕਿਆ । ਤੂਰਤ ਹੀ ਉਸ ਅੰਗ੍ਰੇਜ਼ ਨੇ ਮਿਸਿਜ਼ ਵਾਦਨ ਵਲ ਤੱਕ ਕੇ ਕਿਹਾ-ਅਦਾਲਤ ਦੀ ਆਗਿਆ ਅਨੁਸਾਰ ਮੈਂ ਤੁਹਾਨੂੰ ਆਪਣੇ ਪਤੀ ਨੂੰ ਧੋਖਾ ਦੇ ਕੇ ਉਸ ਦੀ ਜਾਇਦਾਦ ਦਾ ਕੁਝ ਹਿਸਾ ਲੈ ਕੇ ਭਜ ਆਉਣ ਦੇ ਅਪਰਾਧ ਵਿਚ ਗ੍ਰਿਫਤਾਰ ਕਰਦਾ ਹਾਂ।'

ਏਨਾਂ ਕਹਿ ਕੇ ਉਸ ਇਨਸਪੈਕਟਰ ਨੇ ਮਿਸਿਜ਼ ਵਾਦਨ ਨੂੰ ਗਿਫਤਾਰ ਕਰ ਲਿਆ। ਦਾਸ ਨੇ ਕਈ ਤਰ੍ਹਾਂ ਨਾਲ ਰੁਕਾਵਟ ਪਾਉਣੀ ਚਾਹੀ ਪਰ ਉਸਦੀ ਇਕ ਨਾ ਚਲੀ । ਉਹ ਇਨਸਪੈਕਟਰ ਮਿਸਿਜ਼ ਪਕਲ ਉਪਨਾਮ ਮਿਸਿਜ਼ ਵਾਦਨ ਨੂੰ ਗ੍ਰਿਫਤਾਰ ਕਰਕੇ ਆਪਣੇ ਨਾਲ ਲੈਂਦਾ ਹੋਇਆ ਉਥੋਂ ਬਾਹਰ ਨਿਕਲ ਗਿਆ ਤੇ ਵਿਚਾਰਾ ਦਾਸ ਬੈਠਾ ਹੀ ਰਹਿ ਗਿਆ ।

ਦੂਸਰੇ ਦਿਨ ਸਵੇਰੇ ਹੀ ਮਿ: ਦਾਸ ਨੂੰ ਮਿਸਿਜ਼ ਵਾਦਨ ਦਾ ਇਕ ਖਤ ਮਿਲਿਆ, ਜਿਸ ਵਿਚ ਲਿਖਿਆ ਸੀ- ਮੇਰੀ ਤੇ ਮਿ: ਪਕਲ ਦੀ ਸੁਲਹ ਹੋ ਗਈ ਹੈ। ਉਨ੍ਹਾਂ ਦਾ ਕਹਿਣਾ ਠੀਕ ਸੀ। ਤੁਸੀਂ ਕਿਰਪਾ ਕਰ ਕੇ ਮੇਰਾ ਸਮਾਨ ਇਸ ਮਨੁਖ ਦੇ ਹੱਥ ਭੇਜ ਦਿਉ ।'

ਮਿ: ਦਾਸ ਨੇ ਮਿਸਿਜ਼ ਵਾਦਨ ਦੀ ਲਿਖਾਈ ਪਛਾਣਕੇ ਉਸਦਾ ਸਭ ਸਮਾਨ ਉਸ ਮਨੁਖ ਨੂੰ ਦੇ ਦਿਤਾ। ਓਸੇ ਦਿਨ ਦੁਪਹਿਰ ਨੂੰ ਮਿ: ਪਕਲ ਖੁਦ ਆਕੇ ਮਿ: ਦਾਸ ਨੂੰ ਮਿਲੇ ਤੇ ਇਸ ਗੱਲ ਪਰ ਖੁਸ਼ੀ ਪ੍ਰਗਟ ਕੀਤੀ ਕਿ ਮਿਸਿਜ਼ ਵਾਦਨ ਨੇ ਉਨ੍ਹਾਂ ਦੀ ਗੱਲ ਮੰਨ ਲਈ ਹੈ ਤੇ ਮੁਕਦਮੇ ਤੋਂ ਬਚਾ ਹੋ ਗਿਆ ਹੈ ।

ਹਫਤੇ ਬਾਦ ਹੀ ਮਿ: ਦਾਸ ਦੇ ਕੋਲ ਮਿ: ਪਕਲ ਦਾ ਲਾਇਲਪੁਰ ਤੋਂ ਖਤ ਆਇਆ, ਜਿਸ ਵਿਚ ਲਿਖਿਆ ਸੀ-'ਸਟਿਫਲ ਯਕਾਯਕ ਭਜ

-੧੧੩-