ਪੰਨਾ:Sevadar.pdf/114

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰ ਸਕਦੇ । ਕੋਈ ਹੋਰ ਹੀ ਗੱਲ ਹੋਣੀ ਹੈ ।'

ਬੱਚੀ ਦਾ ਪ੍ਰੇਮ ਵੇਖ ਕੇ ਸ਼ੀਲਾ ਨੇ ਉਸ ਨੂੰ ਕਲੇਜੇ ਨਾਲ ਲਾ ਲਿਆ । ਬੋਲੀ-'ਤੂੰ ਹਾਲੇ ਨਹੀਂ ਸਮਝਦੀ । ਮੈਂ ਪਾਪ ਕੀਤਾ ਸੀ । ਏਸੇ ਲਈ ਤਾਂ ਘਰੋਂ ਕਢੀ ਗਈ ਹਾਂ ।

ਪ੍ਰਕਾਸ਼ ਹਰਾਨੀ ਨਾਲ ਸ਼ੀਲਾ ਦੇ ਚਿਹਰੇ ਵਲ ਤੱਕਦੀ ਹੋਈ ਬੋਲੀ“ਨਹੀਂ ਨਹੀਂ, ਇਹ ਨਹੀਂ ਹੋ ਸਕਦਾ। ਮੇਰੀ ਭਾਬੀ ਤੇ ਕੇਡੀ ਚੰਗੀ ਹੈ ।

ਹਾਲੇ ਇਨ੍ਹਾਂ ਦੋਹਾਂ ਵਿਚ ਗੱਲਾਂ ਹੋ ਹੀ ਰਹੀਆਂ ਸਨ ਕਿ ਏਸੇ ਵੇਲੇ ਦਾਸੀ ਨੇ ਆ ਕੇ ਕਿਹਾ- ਲਾਲ ਸਿੰਘ ਦੀ ਗੱਡੀ ਆਈ ਹੈ। ਉਨਾਂ ਦੀ ਕੁੜੀ ਨੂੰ ਬਹੁਤ ਤਕਲੀਫ ਹੋ ਰਹੀ ਹੈ, ਤੁਹਾਨੂੰ ਸਦਿਆ ਹੈ।

ਲਾਚਾਰ ਸ਼ੀਲਾ ਨੇ ਪ੍ਰਕਾਸ਼ ਨੂੰ ਵਿਦਾ ਕੀਤਾ ਤੇ ਖੁਦ ਸ੍ਰ: ਲਾਲ ਸਿੰਘ ਦੇ ਘਰ ਜਾਣ ਲਈ ਤਿਆਰ ਹੋ ਗਈ । ਗੱਲ ਇਹ ਸੀ ਕਿ ਏਨੇ ਦਿਨਾਂ ਵਿਚ ਸ਼ੀਲਾ ਨੇ ਨਰਸਿੰਗ ਦਾ ਬਹੁਤ ਸਾਰਾ ਕੰਮ ਸਿਖ ਲਿਆ ਸੀ ਤੇ ਦੀਨ ਦੁਖੀਆਂ ਨੂੰ ਸਹਾਇਤਾ ਦੇਣ ਲਈ ਉਹ ਹਮੇਸ਼ਾਂ ਜਾਂਦੀ ਸੀ। ਇਸ ਤਰਾਂ ਕਿੰਨੀਆਂ ਹੀ ਉਹ ਦੁਖੀ ਇਸਤ੍ਰੀਆਂ, ਜਿਨ੍ਹਾਂ ਨੂੰ ਮਾਂ ਬਣਨ ਸਮੇਂ ਸਹਾਇਤਾ ਦੇਣ ਵਾਲਾ ਕੋਈ ਨਹੀਂ ਸੀ, ਸ਼ੀਲਾ ਦੀ ਸਹਾਇਤਾ ਪਾ ਕੇ ਉਸ ਨੂੰ ਸਾਰੀ ਉਮਰ ਅਸੀਸਾਂ ਦੇਣ ਵਾਲੀਆਂ ਹੋ ਗਈਆਂ। ਸ਼ੀਲਾ ਦਾ ਦਇਆ ਵਾਲਾ ਸੁਬਾ ਤੇ ਕੰਮ ਵੇਖ ਕੇ ਸਾਰੀਆਂ ਉਸ ਦੀ ਇਜ਼ਤ ਕਰਨ ਲਗ ਪਈਆਂ । ਹੌਲੀ ਹੌਲੀ ਉਸ ਦੀ , ਇਹ ਕੀਰਤੀ ਫੈਲ ਗਈ ਤੇ ਏਸੇ ਕਾਰਣ ਸਦਕਾ ਉਸ ਨੂੰ ਚੰਗੇ ਚੰਗੇ ਘਰਾਂ ਤੋਂ ਵੀ ਸੱਦੇ ਆਉਣ ਲਗ ਪਏ । ਸ੍ਰ: ਲਾਲ ਸਿੰਘ ਦੀ ਲੜਕੀ ਵੀ ਬੜੀ ਤੰਗ ਸੀ ਤੇ ਇਸੇ ਲਈ ਉਨ੍ਹਾਂ ਉਸ ਨੂੰ ਸਦਿਆ ਸੀ ।

ਬੇਸ਼ਕ ਸ਼ੀਲਾ ਤੁਰ ਪਈ ਪਰ ਅਜ ਉਸ ਦਾ ਦਿਲ ਬਹੁਤ ਹੀ ਦੁਖੀ ਸੀ। ਉਹ ਮਨ ਹੀ ਮਨ ਵਿਚ ਸੋਚਦੀ ਸੀ, ਆਪਣੇ ਪਤੀ ਨੂੰ ਸੁਖੀ ਕਰਨ ਲਈ ਮੈਂ ਘਰ ਛਡਿਆ, ਉਨ੍ਹਾਂ ਦਾ ਸਾਥ ਛਡਿਆ ਪਰ ਉਹ

-੧੧੭-