ਪੰਨਾ:Sevadar.pdf/116

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ੀਲਾ ਉਸ ਦੇ ਕੋਲ ਬਹਿਕੇ ਹੌਲੀ ਹੌਲੀ ਉਸਦੇ ਸਰੀਰ ਉਤੇ ਹਥ ਫੇਰਕੇ ਢਾਰਸ ਦੇਂਦੀ ਹੋਈ ਬੋਲੀ-ਘਬਰਾ ਨਹੀਂ, ਪ੍ਰਮਾਤਮਾ ਦੀ ਦਇਆ ਨਾਲ ਛੇਤੀ ਹੀ ਦੁਖ ਤੋਂ ਛੁਟਕਾਰਾ ਹੋ ਜਾਏਗਾ।'

ਇਸ ਦੇ ਬਾਦ ਉਸ ਇਲਾਜ ਕਰਨਾ ਸ਼ੁਰੂ ਕੀਤਾ | ਅਸਲ ਗਲ ਇਹ ਸੀ ਕਿ ਬੱਚਾ ਢਿੱਡ ਵਿਚ ਟੇਡਾ ਹੋ ਗਿਆ ਸੀ ਤੇ ਇਸੇ ਕਾਰਣ ਛੇਤੀ ਪੈਦਾ ਨਹੀਂ ਸੀ ਹੁੰਦਾ । ਸ਼ੀਲਾ ਨੂੰ ਵੀ ਇਸ ਕੰਮ ਵਿਚ ਬੜਾ ਜਤਨ ਕਰਨਾ ਪਿਆ ਤੇ ਲਗਾਤਾਰ ਸੇਵਾ ਕਰਨ ਨਾਲ ਤਕਰੀਬਨ ਇਕ ਵਜੇ ਰਾਤ ਦੇ ਸਮੇਂ ਹਰਬੰਸ ਦੇ ਪੇਟੋ ਮੁੰਡਾ ਹੋਇਆ ।

ਹਰਬੰਸ ਦਾ ਮੁੰਡਾ ਵੇਖਕੇ ਤੇ ਸ਼ੀਲਾ ਦੀ ਕੋਸ਼ਸ਼ ਤੇ ਉਦਮ ਤੇ ਨਿਰਮਾਣ ਸੇਵਾ ਵੇਖਕੇ ਸ੍ਰਦਾਰ ਲਾਲ ਸਿੰਘ ਜੀ ਬੜੇ ਪ੍ਰਸੰਨ ਹੋਏ । । ਉਨ੍ਹਾਂ ਦੀ ਵਹੁਟੀ ਨੇ ਤਾਂ ਸ਼ੀਲਾ ਨੂੰ ਗਲ ਨਾਲ ਲਾ ਲਿਆ । ਬੋਲੀ ਤੂੰ ਮੇਰੀ ਬੇਟੀ ਦੀ ਜਾਨ ਬਚਾ ਦਿਤੀ ਹੈ । ਵਾਹਿਗੁਰੂ ਤੇਰਾ ਸੁਹਾਗ ਅਟਲ ਰਖੇ । ਏਨਾ ਕਹਿੰਦੇ ਕਹਿੰਦੇ ਹੀ ਸ਼ੀਲਾ ਦੀ ਹੁਣ ਦੀ ਹਾਲਤ ਉਸ ਨੂੰ ਯਾਦ ਆਈ ਤੇ ਬੋਲੀ-ਇਹ ਉਮਰ ਤੇ ਏਨਾ ਕਸ਼ਟ ! ਸ਼ੀਲਾ ਮੈਂ ਤੈਨੂੰ ਅਸ਼ੀਰਵਾਦ ਦੇਂਦੀ ਹਾਂ ਕਿ ਵਾਹਿਗੁਰੂ ਤੇਰੇ ਦੁਖ ਛੇਤੀ ਹੀ ਮਿਟਾਏ । ਏਨਾ ਕਹਿਕੇ ਸ੍ਰਦਾਰ ਦੀ ਵਹੁਟੀ ਨੇ ਆਪਣੇ ਗਲੋਂ ਇਕ ਮੋਤੀਆਂ ਦਾ ਹਾਰ ਉਤਾਰ ਕੇ ਸ਼ੀਲਾ ਦੇ ਗਲ ਵਿਚ ਪਾ ਦਿੱਤਾ ।

ਸ਼ੀਲਾ ਬੋਲੀ-ਇਸ ਦੀ ਲੋੜ ਨਹੀਂ । ਮੈਂ ਧਨ ਪੈਦਾ ਕਰਨ ਲਈ ਇਹ ਕੰਮ ਨਹੀਂ ਸਿਖਿਆ। ਤੁਹਾਡੀ ਕਿਰਪਾ ਰਹੇ, ਏਨਾ ਹੀ ਬਹੁਤ ਹੈ ਤੇ ਜੇਕਰ ਤੁਸੀਂ ਧਨ ਹੀ ਦੇਣਾ ਚਾਹੁੰਦੇ ਹੋ ਤਾਂ ਵਿਧਵਾ ਆਸ਼ਰਮ ਦੀ ਕਮੇਟੀ ਕੋਲ ਘੋਲ ਦਿਓ । ਮੈਂ ਇਕ ਪੈਸਾ ਵੀ ਨਹੀਂ ਲੈ ਸਕਦੀ ।

ਹਰਬੰਸ ਦੀ ਮਾਂ ਨੇ ਬਹੁਤ ਹਠ ਕੀਤਾ ਪਰ ਸ਼ੀਲਾ ਨੇ ਕੁਝ ਨਾ ਲਿਆ ਤੇ ਓਸੇ ਤਰਾਂ ਓਥੋਂ ਵਾਪਸ ਆ ਗਈ।

-੧੧੯-