ਪੰਨਾ:Sevadar.pdf/119

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਸੱਸ ਵਿਚ ਕੁਝ ਖਟਾ-ਪਟੀ ਹੋ ਚੁਕੀ ਸੀ। ਚੰਚਲਾ ਛੱਤ ਉਤੇ ਕੱਲੀ ਬੈਠੀ ਹੋਈ ਮਨ ਹੀ ਮਨ ਵਿਚ ਸੋਚ ਰਹੀ ਸੀ, ਕੀ ਸੁਖ ਹੋਇਆ, ਸਮਝ ਵਿਚ ਨਹੀਂ ਆਉਂਦਾ ।ਦਿਨ ਰਾਤ ਕਲਾ ਪਈ ਰਹਿੰਦੀ ਹੈ ਤੇ ਦਿਨ ਰਾਤ ਹੀ ਕੋਈ ਨਾ ਕੋਈ ਝੰਬੇਲਾ ਹੈ । ਏਹੋ ਜਿਹੇ ਸੁਹਾਗ ਨਾਲੋਂ ਤਾਂ ਰੰਡੇਪਾ ਕਈ ਗੁਣਾਂ ਚੰਗਾ ਸੀ । ਕੀ ਮੈਂ ਅਜ਼ਾਦ ਨਹੀਂ ਸਾਂ ਰਹਿ ਸਕਦੀ ? ਮਿਸਿਜ਼ ਵਾਦਨ ਤੇ ਵਲੈਤ ਦੀਆਂ ਹੋਰ ਅਨੇਕਾਂ ਤੀਵੀਆਂ ਅਜ਼ਾਦੀ ਜੀਵਨ ਜੀਉਂਦੀਆਂ ਹੀ ਹਨ ਨਾ । ਮੈਂ ਕਿਉਂ ਨਾ ਕਰ ਸਕਾਂਗੀ ? ਹਾਂ ਹੁਣ ਮੈਂ ਸੁਤੰਤ੍ਰ ਜੀਵਨ ਹੀ ਬਤੀਤ ਕਰਾਂਗੀ। ਲੋੜ ਪਈ ਤਾਂ ਫੇਰ ਕਿਸੇ ਦੂਸਰੇ ਮਨੁਖ ਨਾਲ ਵਿਆਹ ਵੀ ਆਪੇ ਕਰ ਲਵਾਂਗੀ । ਮੇਰੀ ਤੇ ਦੀਨਾ ਨਾਥ ਦੀ ਨਹੀਂ ਨਿਭਦੀ, ਮੈਂ ਉਨਾਂ ਨੂੰ ਛੱਡ ਸਕਦੀ ਹਾਂ । ਇਸ ਕਲਾ ਵਾਲੇ ਜੀਵਨ ਨਾਲੋਂ ਤਾਂ ਸਾਡਾ ਵਖ ਹੋ ਜਾਣਾ ਹੀ ਚੰਗਾ ਹੈ ਵਿਆਹ, ਵਿਆਹ, ਕੀ ਹੋਇਆ ਭਲਾ ਐਵੇਂ ਫਾਲਤੂ ਸਿਆਪਾ ।

ਚੰਚਲਾ ਏਸੇ ਤਰਾਂ ਸੋਚ ਰਹੀ ਸੀ ਕਿ ਉਸ ਨੂੰ ਕੁਝ ਪੈਰਾਂ ਦੀ ਆਵਾਜ਼ ਆਈ ਤੇ ਉਸ ਨੇ ਵੇਖਿਆ ਕਿ ਦੀਨਾ ਨਾਥ ਉਸ ਦੇ ਸਾਹਮਣੇ ਖਲੋਤਾ ਸੀ ।

ਦੀਨਾ ਨਾਥ ਨੂੰ ਵੇਖ਼ਦਿਆਂ ਹੀ ਚੰਚਲਾ ਦੀਆਂ ਤੀਊੜੀਆ ਚੜ੍ਹ ਗਈਆਂ ।

ਦੀਨਾ ਨਾਥ ਨੇ ਉਸ ਦੇ ਕੋਲ ਜਾ ਕੇ ਕਿਹਾ-ਕਿਉਂ, ਅੱਜ ਫੇਰ ਕਿਉਂ ਗੁਸਾ ਚੜਿਆ ਹੋਇਆ ਹੈ ?

ਚੰਚਲਾ ਬੋਲੀ-'ਮੈਨੂੰ ਲਾਇਲਪੁਰ ਪੁਚਾ ਦਿਓ ।'

'ਕਿਉਂ ?'

'ਮੇਰੀ ਮਰਜ਼ੀ ! ਮੇਰਾ ਨਹੀਂ ਇਥੇ ਜੀਅ ਲਗਦਾ ।'

‘ਤੁਹਾਡੀ ਮਰਜ਼ੀ ! ਤਾਂ ਕੀ ਮੇਰੀ ਮਰਜ਼ੀ ਕੋਈ ਨਹੀਂ ਰਹੀ।'

'ਹੋਵੇ ਜਾਂ ਨਾ, ਇਸ ਨਾਲ ਮੇਰਾ ਕੋਈ ਮਤਲਬ ਨਹੀਂ । ਮੈਂ ਕੱਲ

-੧੨੨-