ਪੰਨਾ:Sevadar.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬੇਫਿਕਰ ਰਹੋ । ਮੈਂ ਤਿਆਰ ਹਾਂ । ਦੋਵਾਂ ਪਾਸਿਆਂ ਦਾ ਖਰਚ ਮੇਰਾ ਹੀ ਰਹੇਗਾ ।'

ਜਾਨਕੀ ਦਾਸ ਨੇ ਇਕ ਵਾਰੀ ਸ-ਜਲ ਨੇਤਰਾਂ ਨਾਲ ਸੇਵਾ ਸਿੰਘ ਵੱਲ ਵੇਖਿਆ । ਉਸੇ ਦਿਨ ਉਸੇ ਘੜੀ ਮਦਨ ਲਾਲ ਨੂੰ ਤਿਲਕ ਚੜ ਗਿਆ ਤੇ ਅਜ ਤੋਂ ਹੀ ਸੇਵਾ ਸਿੰਘ ਦੀ ਵਡਿਆਈ ਵਲ ਸਭ ਦਾ ਧਿਆਨ ਹੋ ਗਿਆ ।





੨.


ਲਾਇਲ ਪੁਰ ਦੇ ਗਹਿਮਾਂ ਗਹਿਮ ਝੰਗ ਬਜ਼ਾਰ ਦੀ ਰੌਣਕ ਇਸ ਵੇਲੇ ਘਟ ਰਹੀ ਸੀ | ਘੰਟੇ ਘਰ ਦੇ ਆਲੇ ਦੁਆਲੇ ਦੀ ਸ਼ਾਨ ਰਾਤ ਦੇ ਹਨੇਰੇ ਵਿਚ ਗਵਾਚਦੀ ਜਾ ਰਹੀ ਸੀ । ਜਦ ਪੱਗਾਂ ਨੂੰ ਬੰਮਦੇ ਦੋ ਨੌਜਵਾਨਾਂ ਨੇ ਉਤਾਂਹ ਮੁੰਹ ਚੁਕ ਕੇ ਮਧਮ ਰੌਸ਼ਨੀ ਵਿਚ ਵਕਤ ਵੇਖਿਆ ਤਾਂ ਅਜੇ ਕੇਵਲ ਸਵਾ ਦੱਸ ਹੋਏ ਸਨ। ਉਨ੍ਹਾਂ ਵਿਚੋਂ ਇਕ ਕੋਲ ਆਪਣੀ ਘੜੀ ਹੈ ਸੀ ਤੇ ਉਹ ਜਾਂ ਤੇ ਦੁਪਹਿਰ ਦੇ ੧ ਵਜੇ ਦੀ ਖਲੋਤੀ ਹੋਈ ਸੀ ਤੇ ਜਾਂ ਪੌਣੇ ਤਿੰਨ ਘੰਟੇ ਅਗੇ ਲੰਘ ਚੁਕੀ ਸੀ । ਇਕ ਨੇ ਪੁਛਿਆ, “ਕਿਹੜੇ ਬਜ਼ਾਰ ਵਲ ਮੁੜਨਾ ਹੈ ।' ਦੂਜੇ ਨੌਜਵਾਨ ਨੇ ਮੁਸਕਰਾ ਕੇ ਕਿਹਾ, ਹੁਣੇ ਘਾਬਰ ਗਿਆ ਹੈਂ ? ਅਹਿ ਵੇਖ ਖਾਂ ਸਾਹਮਣੇ ਰੇਲ ਬਜ਼ਾਰ ਤੇ ਅਹੁ ਡਾਕਟਰ ਦਾ ਨਵਾਂ ਮਕਾਨ।