ਪੰਨਾ:Sevadar.pdf/122

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚੰਚਲਾ ਬੋਲੀ-ਹਾਂ, ਪਰ.......'

ਉਸ ਨੇ ਕਿਹਾ-ਹੁਣ ਏਥੇ ਰਾਹ ਵਿਚ ਖਲੋ ਕੇ ਗੱਲਾਂ ਕਰਨੀਆਂ 'ਠੀਕ ਨਹੀਂ, ਘਰ ਚਲੋ । ਉਹ ਮਕਾਨ ਵੀ ਤੁਹਾਡਾ ਹੀ ਹੈ । ਝਕਦੇ ਕਿਉਂ ਹੋ ?'

ਚੰਚਲਾ ਨੇ ਕਿਹਾ- ਨਹੀ, ਝਕਦੀ ਤਾਂ ਨਹੀਂ । ਚੰਗਾ ਚਲੋ ।'

ਏਨਾਂ ਕਹਿ ਕੇ ਉਹ ਟਾਂਗੇ ਵਿਚ ਬਹਿ ਗਏ ਤੇ ਨੌਜਵਾਨ ਉਸ ਨੂੰ , ਘਰ ਲੈ ਗਿਆ।

ਇਸ ਗਭਰੂ ਨੇ ਚੰਚਲਾ ਦੀ ਖਾਤਰ ਵਿਚ ਕੋਈ ਕਸਰ ਨਾ ਰਖੀ, ਕਿਉਂਕਿ ਉਸ ਦੇ ਕੋਲ ਪੈਸਾ ਬਥੇਰਾ ਸੀ ਤੇ ਉਸ ਦੇ ਸਿਰ ਉਤੇ ਕੋਈ ਵਡਾ ਰਿਸ਼ਤੇਦਾਰ ਹੈ ਨਹੀਂ ਸੀ ਜੋ ਉਸ ਨੂੰ ਮਨ ਆਈਆਂ ਕਰਨ ਤੇ ਚੰਚਲਾ ਨੂੰ ਆਪਣੇ ਘਰ ਲਿਆ ਕੇ ਰਖਣ ਵਿਚ ਕਿਸੇ ਕਿਸਮ ਦੀ ਰੁਕਾਵਟ ਪਹੁੰਚਾਂਦਾ। ਇਕ ਛੋਟੀ ਭੈਣ ਸੀ, ਜਿਸ ਦਾ ਵਿਆਹ ਹੋ ਚੁਕਾ ਸੀ ਤੇ ਉਹ ਆਪਣੇ ਸਹੁਰੇ ਤੁਰ ਗਈ ਸੀ। ਉਸ ਦੀ ਵਹੁਟੀ ਤਿੰਨ ਸਾਲ ਤੋਂ ਮਰ ਚੁਕੀ ਸੀ ਤੇ ਫੇਰ ਉਸ ਆਪਣਾ ਵਿਆਹ ਨਹੀਂ ਸੀ ਕੀਤਾ। ਚੰਚਲਾ ਉਸ ਦੇ ਵਰਤਾਵ ਤੇ ਆਦਰ ਸਤਿਕਾਰ ਨਾਲ ਬੜੀ ਪ੍ਰਸੰਨ ਹੋਈ ਪਰ ਉਸ ਦੇ ਮਾਤਾ ਪਿਤਾ ਦਾ ਹਾਲ ਤਿੰਨ ਚਾਰ ਦਿਨ ਬੀਤ ਜਾਣ ਪਰ ਵੀ ਉਸ ਨੇ ਕੋਈ ਪਤਾ ਨਾ ਕਰ ਕੇ ਦਿੱਤਾ । ਚੰਚਲਾ ਦੀ ਚਿੰਤਾ ਵਧਣ ਲੱਗੀ । ਉਹ ਖੁਦ ਵੀ ਬਾਹਰ ਨਿਕਲ ਕੇ ਪਤਾ ਲਗਾ ਸਕਦੀ ਸੀ ਪਰ ਕਿਸੇ ਦੇ ਮਕਾਨ ਵਿਚ ਜਾਣ ਦਾ ਉਸ ਨੂੰ ਹੌਸਲਾ ਨਹੀਂ ਸੀ ਤੇ ਸਾਰੇ ਉਸ ਨੂੰ ਆਪਣੇ ਵਿਰੁੱਧ ਦਿਸਦੇ ਸਨ ! ਇਹੋ ਕਾਰਣ ਸੀ ਕਿ ਉਹ ਕਿਤੇ ਜਾਣ ਲਈ ਰਾਜ਼ੀ ਨਹੀਂ ਸੀ ਹੁੰਦੀ।

ਚੰਚਲਾ ਦੀਨਾ ਨਾਥ ਦਾ ਘਰ ਇਹੋ ਸੋਚ ਕੇ ਛਡ ਆਈ ਸੀ ਕਿ ਹੁਣ ਕਦੀ ਉਸ ਦੇ ਘਰ ਵਿਚ ਨਾ ਜਾਏਗੀ ਤੇ ਸੁਤੰਤ੍ਰਤਾ ਨਾਲ ਆਪਣਾ ਜੀਵਨ ਬਤੀਤ ਕਰੇਗੀ। ਏਸੇ ਲਈ ਉਸ ਦੀਨਾ ਨਾਥ ਦੇ ਮਨਖ ਨੂੰ

-੧੨੫-