ਪੰਨਾ:Sevadar.pdf/123

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਓਸੇ ਸਮੇਂ ਸਟੇਸ਼ਨ ਤੋਂ ਹੀ ਵਿਦਾ ਕਰ ਦਿਤਾ ਸੀ। ਹੁਣ ਉਹ ਬੜੀ ਚਿੰਤਾ ਵਿਚ ਪੈ ਗਈ ਕਿ ਕਰੇ ਤਾਂ ਕੀ ਕਰੇ ? ਕਿਉਂਕਿ ਉਸ ਦੇ ਮਾਤਾ ਪਿਤਾ ਦਾ ਉਸ ਨੂੰ ਪਤਾ ਨਹੀਂ ਲਗਦਾ ਸੀ ਤੇ ਨੌਜਵਾਨ ਅਜ ਪਤਾ ਲੱਗ ਜਾਏਗਾ, ਕੱਲ ਪਤਾ ਲੱਗ ਜਾਏਗਾ, ਕਹਿ ਕੇ ਉਸ ਨੂੰ ਰੋਜ਼ ਟਾਲਦਾ ਜਾਂਦਾ ਸੀ। ਚੰਚਲਾ ਵੀ ਆਪਣਾ ਕੋਈ ਠਿਕਾਣਾ ਨਾ ਹੋਣ ਦੇ ਕਾਰਣ ਲਚਾਰ ਹੋ ਚੁਪ ਰਹਿ ਜਾਂਦੀ ਸੀ ਤੇ ਮਨ ਹੀ ਮਨ ਵਿਚ ਸੋਚਦੀ ਸੀ ਕਿ ਜਿੰਨੇ ਦਿਨ ਬੀਤ ਰਹੇ ਹਨ ਉੱਨਾ ਹੀ ਚੰਗਾ ਹੈ ।

ਬੇਸ਼ਕ ਚੰਚਲਾ ਦਾ ਆਪਣੀ ਮਾਂ ਨਾਲ ਖਾਸ ਪਿਆਰ ਨਹੀਂ ਸੀ ਪਰ ਮਿ: ਦਾਸ ਨੂੰ ਉਹ ਬਹੁਤ ਹੀ ਪਿਆਰ ਕਰਦੀ ਸੀ। ਜਦ ਕਈ ਦਿਨ ਚੰਚਲਾ ਨੂੰ ਉਥੇ ਰਹਿੰਦਿਆਂ ਹੋ ਗਏ, ਤੇ ਨੌਜਵਾਨ ਨੇ ਕੁਝ ਵੀ ਪਤਾ ਨਾ ਲਗਾਇਆ ਤਦ ਉਹ ਬੜੀ ਪਰੇਸ਼ਾਨ ਹੋਈ ਤੇ ਇਕ ਦਿਨ ਦੁਖੀ ਹੋ ਕੇ ਕਹਿਣ ਲੱਗੀ- 'ਮੈਂ ਤੁਹਾਡੇ ' ਘਰ ਰਹਿਣ ਦੀ ਮਰਜ਼ੀ ਨਾਲ ਨਹੀਂ ਆਈ । ਮੈਂ ਇਕ ਵਾਰੀ ਆਪਣੇ ਪਿਤਾ ਜੀ ਨੂੰ ਜ਼ਰੂਰ ਮਿਲਣਾ ਹੈ। ਮਲੂਮ ਹੁੰਦਾ ਹੈ ਤੁਸੀਂ ਉਨਾਂ ਦਾ ਪਤਾ ਨਹੀਂ ਲਗਾ ਸਕੋਗੇ, ਇਸ ਲਈ ਮੈਨੂੰ ਆਗਿਆ ਦਿਓ, ਮੈਂ ਅਜ ਸ਼ਾਮ ਦੀ ਗਡੀ ਵਾਪਸ ਚਲੀ ਜਾਵਾਂ ।

'ਕੀ ਤੁਸੀਂ ਮੈਨੂੰ ਪਰਾਇਆ ਸਮਝਦੇ ਹੋ ? ਇਹ ਘਰ ਵੀ ਤਾਂ ਤੁਹਾਡਾ ਹੀ ਹੈ । ਦੋ ਚਾਰ ਦਿਨ ਏਥੇ ਰਹਿ ਜਾਉਗੇ ਤਾਂ ਕੀ ਨਕਸਾਨ ਹੋ ਜਾਏਗਾ ? ਤੁਹਾਡੇ ਪਿਤਾ ਦਾ ਪਤਾ ਲਗਾਉਣ ਦੀ ਮੈਂ ਕੋਸ਼ਿਸ਼ ਕਰ ਰਿਹਾ ਹਾਂ । ਅਜ ਮੈਂ ਗੌਰੀ ਸ਼ੰਕਰ ਦੇ ਘਰ ਆਪਣਾ ਨੌਕਰ ਭੇਜਿਆ ਹੈ। ਆਸ਼ਾ ਹੈ ਕਿ ਜ਼ਰੂਰ ਹੀ ਪਤਾ ਲੱਗ ਜਾਏਗਾ ।'

ਲਚਾਰ ਚੰਚਲਾ ਸੰਤੋਖ ਕਰ ਕੇ ਬੈਠੀ ਰਹੀ। ਠੀਕ - ਓਸੇ ਦਿਨ ਸ਼ਾਮ ਨੂੰ ਨੌਜਵਾਨ ਨੇ ਆ ਕੇ ਕਿਹਾ- ਤੁਹਾਡੀ ਮਾਂ ਤਾਂ ਇਥੇ ਹੈ ਪਰ ਤੁਹਾਡੇ ਪਿਤਾ ਜੀ ਸਰਗੋਧੇ ਹਨ ।'

-੧੨੬-