ਪੰਨਾ:Sevadar.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਹ ਸੁਣਦੇ ਹੀ ਚੰਚਲਾ ਸਰਗੋਧੇ ਜਾਣ ਲਈ ਤਿਆਰ ਹੋ ਗਈ। ਨੌਜਵਾਨ ਨੇ ਕਿਹਾ- ਮੈਂ ਤੁਹਾਨੂੰ ਕਲਿਆਂ ਜਾਣ ਦੇਣਾ ਠੀਕ ਨਹੀਂ ਸਮਝਦਾ।'

ਚੰਚਲਾ ਨੇ ਕਿਹਾ- ਮੈਂ ਤੁਹਾਨੂੰ ਤਕਲੀਫ ਨਹੀਂ ਦੇਣਾ ਚਾਹੁੰਦੀ ਪਰ ਜੇਕਰ ਤੁਹਾਡੀ ਇਸ ਤਰਾਂ ਹੀ ਮਰਜ਼ੀ ਹੈ ਤਾਂ ਚਲੋ ।'







੨੩.


ਹਾਲੇ ਮਿਸਿਜ਼ ਵਾਦਨ ਦੇ ਭਜ ਜਾਣ ਦੀ ਖਬਰ ਦਾਸ ਨੂੰ ਮਿਲੀ ਹੀ ਸੀ ਕਿ ਓਸੇ ਵੇਲੇ ਮਿ: ਦੀਨਾ ਨਾਥ ਦੀ ਤਾਰ ਵੀ ਉਨ੍ਹਾਂ ਕੋਲ - ਪਹੁੰਚੀ-ਚੰਚਲਾ ਘਰ ਤਿਆਗ ਕੇ ਕਿਧਰੇ ਚਲੀ ਗਈ । ਲਾਇਲਪਰ

ਵਿਚ ਵੀ ਉਸ ਦਾ ਕੋਈ ਪਤਾ ਨਹੀਂ ਲਗਦਾ । ਕੀ ਉਹ ਤੁਹਾਡੇ ਕੋਲ ਹੈ ?

ਤਾਰ ਪੜ ਕੇ ਦਾਸ ਹੱਕਾ ਬੱਕਾ ਰਹਿ ਗਿਆ । ਇਹ ਕੀ ਮਾਮਲਾ ਹੈ ? ਇਹ ਕੀ ਹੋਇਆ ? ਕੀ ਚੰਚਲਾ ਆਪਣੇ ਪਤੀ ਨੂੰ ਤਿਆਗ ਕੇ ਤੁਰ ਗਈ ? ਕੀ ਉਹ ਬਦਚਲਨ ਹੋ ਗਈ ? ਦਾਸ ਦੀਆਂ ਅੱਖਾਂ ਅੱਗੇ ਹਨੇਰਾ ਆ ਗਿਆ।

ਚੰਚਲਾ ਨੂੰ ਦੀਨਾ ਨਾਥ ਬਹੁਤ ਪਿਆਰ ਕਰਦਾ ਸੀ । ਜਦ ਉਸ ਦੀਨਾ ਨਾਥ ਦੇ ਮਨੁਖ ਨੂੰ ਵਾਪਸ ਭੇਜ ਦਿਤਾ ਤਦ ਉਹ ਬਹੁਤ ਘਬ-

-੧੨੭-