ਪੰਨਾ:Sevadar.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ । ਕਿਸੇ ਦੀ ਆਤਮਾ ਨੂੰ ਕਸ਼ਟ ਪਹੁੰਚਾਣ ਦਾ ਫਲ ਕੋਈ ਚੰਗਾ ਨਹੀਂ ਹੁੰਦਾ। ਉਸ ਨੂੰ ਮੈਂ ਹਮੇਸ਼ਾ ਦੁਖੀ ਹੀ ਕਰਦਾ ਰਿਹਾ ਹਾਂ । ਹੁਣ ਉਸ ਨੂੰ ਕੇਹੜਾ ਮੁੰਹ ਵਿਖਾਵਾਂ ? ਉਸ ਵੀ ਜ਼ਰੂਰ ਇਹ ਖਬਰ ਸੁਣੀ ਹੋਵੇਗੀ । ਕਿਧਰੇ ਉਹ ਆਤਮਘਾਤ ਨਾ ਕਰ ਬੈਠੇ । ਹੁਣ ਕੀ ਕਰਾਂ ? ਲਾਇਲ ਪੁਰ ਜਾਵਾਂ ? ਕੇਹੜਾ ਮੰਹ ਲੈ ਕੇ ਜਾਵਾਂ ? ਉਹ ਜ਼ਰੂਰ ਹੀ ਗੌਰੀ ਸ਼ੰਕਰ ਦੇ ਘਰ ਹੋਵੇਗੀ । ਹਾਂ, ਇਸ ਮਿਸਿਜ਼ ਵਾਦਨ ਦੇ ਫੇਰ ਵਿਚ ਪੈ ਕੇ ਮੈਂ ਉਨਾਂ ਨੂੰ ਵੀ ਕਿਸ ਕਿਸ ਤਰਾਂ ਦੀਆਂ ਗੱਲਾਂ ਕਹੀਆਂ । ਕਿਸ ਤਰਾਂ ਹਮੇਸ਼ਾਂ ਉਨਾਂ ਦੀ ਬੇਇਜ਼ਤੀ ਕਰਦਾ ਰਿਹਾ । ਕਿਸ ਤਰਾਂ ਪੈਰ ਪੈਰ ਤੇ ਉਨਾਂ ਨੂੰ ਸ਼ਰਮਿੰਦਾ ਕੀਤਾ ( ਹੁਣ ਕੇਹੜਾ ਮੰਹ ਲੈ ਕੇ ਉਨ੍ਹਾਂ ਦੇ ਕੋਲ ਜਾਵਾਂਗਾ ? ਇਸ ਵਿਚ ਕੋਈ ਸ਼ੱਕ ਨਹੀਂ ਕਿ ਏਸ ਮਿਸਿਜ਼ ਵਾਦਨ ਨੇ ਹੀ ਮੇਰਾ ਘਰ ਬਰਬਾਦ ਕਰ ਦਿਤਾ। ਉਸੇ ਦੀਆਂ ਗੱਲਾਂ ਵਿਚ ਆ ਕੇ ਮੈਂ ਸ਼ਕੁੰਤਲਾ ਤੇ ਭਰਾ ਗੌਰੀ ਸ਼ੰਕਰ ਦੇ ਕਹਿਣ ਨਾਲ ਵੀ ਚੰਚਲਾ ਦਾ ਵਿਆਹ ਨਹੀਂ ਕੀਤਾ । ਓਸੇ ਨੇ ਬਦੋ ਬਦੀ ਦੀਨਾ ਨਾਥ ਨਾਲ ਉਸ ਦਾ ਵਿਆਹ ਕਰਾ ਦਿਤਾ | ਪਰ ਮਿਸਿਜ਼ ਵਾਦਨ ਨੂੰ ਕੀ ਦੋਸ਼ ਦੇਵਾਂ ? ਪ੍ਰਮਾਤਮਾ ਨੇ ਮੈਨੂੰ ਅਕਲ ਦਿਤੀ ਸੀ, ਮੈਂ ਹੀ ਸੋਚਦਾ। ਏਸੇ ਦਾ ਇਹ ਨਤੀਜਾ ਮੈਨੂੰ ਮਿਲਿਆ ਹੈ । ਭੁਲ, ਭਿਆਨਕ ਭੁਲ । ਹੁਣ ਇਸ ਦਾ ਪ੍ਰਾਸ਼ਿਤ ਕਰਨਾ ਪਏਗਾ । ਹੁਣ ਮੈਂ ਕਿਸੇ ਨੂੰ ਆਪਣਾ ਕਲੰਕਤ ਮੁੰਹ ਨਾ ਵਿਖਾਵਾਂਗਾ ਤੇ ਹਮੇਸ਼ਾ ਲਈ ਘਰ ਹੀ ਤਿਆਗ ਦੇਵਾਂਗਾ । ਹੁਣ ਸੰਨਿਆਸ ਗ੍ਰਹਿਣ ਕਰ ਕੇ ਇਕਾਂਤ ਵਾਸ ਕਰਾਂਗਾ । ਹਾਂ, ਹਾਂ, ਇਹੋ ਠੀਕ ਹੈ । ਹੁਣ ਲਾਇਲਪੁਰ ਜਾਣਾ ਠੀਕ ਨਹੀਂ। ਹੁਣੇ ਹਰਦਵਾਰ ਜਾ ਕੇ ਸੰਨਿਆਸ ਹੀ ਗ੍ਰਹਿਣ ਕਰਾਂਗਾ।”

ਦਾਸ ਦੇ ਹਿਰਦੇ ਵਿਚ ਜਿਸਤਰਾਂ ਅੱਗ ਬਲ ਰਹੀ ਸੀ, ਉਸ ਦੀ ਸ਼ਾਂਤੀ ਲਈ ਉਨਾਂ ਨੇ ਸੰਨਿਆਸ ਗ੍ਰਹਿਣ ਕਰ ਲੈਣਾ ਹੀ ਚੰਗਾ ਜਾਣਿਆ। ਉਨ੍ਹਾਂ ਨੇ ਆਪਣੀਆਂ ਚੀਜ਼ਾਂ ਏਧਰ ਓਧਰ ਵੰਡ ਦਿਤੀਆਂ ਤੇ

-੧੨੯-