ਪੰਨਾ:Sevadar.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਧਾਰਣ ਜਿਹੇ ਕਪੜੇ ਪਾ ਕੇ ਸਿਧੇ ਸਟੇਸ਼ਨ ਤੇ ਜਾ ਪਹੁੰਚੇ।

ਹਾਲੇ ਗੱਡੀ ਆਉਣ ਵਿਚ ਕੁਝ ਦੇਰ ਸੀ । ਦਾਸ ਉਥੇ ਹੀ ਇਕ ਬੈਂਚ ਉਤੇ ਬੈਠਾ ਮਨ ਹੀ ਮਨ ਵਿਚ ਆਪਣੀ ਹਾਲਤ ਉਤੇ ਵਿਚਾਰ ਕਰ ਰਿਹਾ ਸੀ। ਥੋੜੀ ਦੇਰ ਬਾਦ ਇਕ ਗੱਡੀ ਆਈ। ਕਿੰਨੇ ਹੀ ਮੁਸਾਫਰ ਉਤਰੇ ਤੇ ਏਧਰ ਉਧਰ ਚਲੇ ਗਏ ।

ਪਰ ਦਾਸ ਦਾ ਧਿਆਨ ਓਧਰ ਨਹੀਂ ਸੀ। ਉਹ ਇਸ ਤਰ੍ਹਾਂ ਘਰੋਂ ਚਿੰਤਾ ਵਿਚ ਮਗਨ ਉਸੇ ਬੈਂਚ ਪਰ ਬੈਠਾ ਹੋਇਆ ਸੀ ਜਿਵੇਂ ਕਿਤੇ ਉਹ ਉਥੇ ਹੀ ਨਾ ਹੋਵੇ । ਉਹ ਇਉਂ ਤ੍ਰੱਬਕੀਆ ਜਿਵੇਂ ਸੁਤਾ ਜਾਗਿਆ ਹੋਵੇ ।

ਇਕ ਇਸਤ੍ਰੀ ਨੇ ਉਨਾਂ ਦੇ ਪੈਰ ਫੜੇ ਹੋਏ ਸਨ ਇਹ ਕੋਈ ਦੂਸਰੀ ਨਹੀਂ, ਸਕੁੰਤਲਾ ਹੀ ਸੀ। ਉਸਦੇ ਕੋਲ ਹੀ ਉਨ੍ਹਾਂ ਦਾ ਪੁੱਤਰ ਤੋਂ ਗੌਰੀ ਸ਼ੰਕਰ ਖਲੋਤੇ ਸਨ।

ਦਾਸ ਨੇ ਕਿਹਾ- ਹੈਂ ਤੁਸੀਂ ਏਥੇ ਕਿਥੇ ?

ਗੌਰੀ ਸ਼ੰਕਰ ਨੇ ਕਿਹਾ- ਤੁਹਾਡੇ ਕੋਲ ਹੀ ਜਾ ਰਹੇ ਸਾਂ ਤੁਸੀਂ ਕਿਥੇ ? ਤੁਹਾਡੀ ਇਸਤਰਾਂ ਦੀ ਦਸ਼ਾ ਕਿਉਂ ?

ਦਾਸ ਅਜੀਬ ਗੁੰਝਲ ਵਿਚ ਫਸਿਆ | ਕੀ ਜਵਾਬ ਦੇਵੇ ? ਬਹੁਤ ਦੇਰ ਬਾਦ ਬੋਲਿਆ- “ਆਪਣੇ ਪਾਪ ਦਾ ਪ੍ਰਾਸ਼ਿਤ ਕਰਨ ਜਾ ਰਿਹਾ ਸਾਂ ?

ਗੌਰੀ ਸ਼ੰਕਰ ਨੇ ਬੜੇ ਪ੍ਰੇਮ ਨਾਲ ਕਿਹਾ- ਹੈਂ !ਪ੍ਰਾਸ਼ਿਤ ਕਿਹਾ ?

ਦਾਸ ਨੇ ਤਰਲੇ ਭਰੀ ਨਜ਼ਰ ਨਾਲ ਜਿਵੇਂ ਉਹ ਉਨ੍ਹਾਂ ਤੋਂ ਮਾਫੀ ਮੰਗ ਰਹੇ ਹੋਣ, ਉਨ੍ਹਾਂ ਵਲ ਤੱਕ ਕੇ ਕਿਹਾ- ਮੈਂ ਤੁਹਾਨੂੰ ਬੜੀ ਤਕਲੀਫ ਦਿਤੀ ਹੈ । ਮੈਨੂੰ ਮਾਫ਼ ਕਰਨਾ । ਇਸ ਮੁੰਡੇ ਦਾ ਭਾਰ ਤੁਹਾਡੇ ਤੇ ਰਿਹਾ। ਮੈਂ ਹੁਣ ਸੰਨਿਆਸੀ ਬਣਾਂਗਾ । ਹੁਣ ਇਹ ਕਾਲਾ ਮੁੰਹ ਆਪਣੇ ਦੇਸ਼ਵਾਸੀਆਂ ਨੂੰ ਨਹੀਂ ਵਿਖਾਵਾਂਗਾ।

-੧੩੦-