ਪੰਨਾ:Sevadar.pdf/128

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਗੌਰੀ ਸ਼ੰਕਰ ਨੇ ਕਿਹਾ- 'ਕਾਰਣ ?

ਦਾਸ ਨੇ ਕਿਹਾ-'ਮੈਂ ਇਸ ਜੋਗ ਨਹੀਂ ਹਾਂ ਕਿ ਹੁਣ ਤੁਹਾਡੇ ਨਾਲ ਕੁਝ ਵੀ ਸੰਬੰਧ ਰਖਾਂ । ਮੈਂ ਆਪਣਾ ਜੋ ਕੁਝ ਵਿਗਾੜਿਆ ਸੋ ਤਾਂ ਵਿਗਾੜਿਆ ਹੀ ਹੈ ।

ਗੌਰੀ ਸ਼ੰਕਰ ਬੋਲਿਆ ਕੀ ਸੰਨਿਆਸ ਗ੍ਰਹਿਣ ਕਰਨ ਨਾਲ ਕੁਝ ਸੌਰ ਜਾਏਗਾ ? ਜਿਥੇ ਭੁਲ ਹੈ ਠੀਕ ਕਰੋ, ਨਾ ਕਿ ਛਡਕੇ ਭਜ ਜਾਓ ।

ਮਿ: ਦਾਸ ਨੇ ਕਿਹਾ-'ਉਫ ! ਹੁਣ ਦੁਨੀਆ ਨੂੰ ਕੀ ਕੀ ਸਮਝਾਵਾ ? ਕੀ ਘਰ ਘਰ ਦਸਦਾ ਫਿਰਾਂ ਕਿ ਮੇਰੀਆਂ ਕਰਤੂਤਾਂ ਦਾ ਹੀ ਨਤੀਜਾ, ਮੇਰੀ ਧੀ ਘਰ ਛੱਡ ਕੇ ਕਿਤੇ ਨਿਕਲ ਗਈ ਹੈ।

ਇਹ ਸੁਣਦਿਆਂ ਹੀ ਸ਼ਕੁੰਤਲਾ ਨੇ ਬੜੇ ਸ਼ੌਕ ਨਾਲ ਕਿਹਾ, ‘ਕੌਣ ? ਮੇਰੀ ਕੁੜੀ ਚੰਚਲਾ ? ਹਾਂ, ਏਸੇ ਲਈ ਕਹਿੰਦੀ ਸਾਂ ਕਿ ਨਾਥ ! ਉਸ ਨੂੰ ਇਤਨੀ ਸੁਤੰਤ੍ਰ ਨਾ ਕਰੋ...... ਇਹ ਕਹਿੰਦੀ ਕਹਿੰਦੀ ਸ਼ਕੁੰਤਲਾ ਬੇਹੋਸ਼ ਹੋ ਕੇ ਉਥੇ ਹੀ ਡਿੱਗ ਪਈ। ਉਸ ਨੂੰ ਹੋਸ਼ ਵਿਚ ਲਿਆਉਣ ਦੀ ਉਥੇ ਬਹੁਤ ਕੁਝ ਕੋਸ਼ਸ਼ ਕੀਤੀ ਗਈ ਪਰ ਉਹ ਹੋਸ਼ ਵਿਚ ਨਾ ਆਈ । ਲਚਾਰ ਮਿ ਦਾਸ ਤੇ ਗੌਰੀ ਸ਼ੰਕਰ ਦੋਵੇ ਕਿਸੇ ਤਰਾਂ ਉਸਨੂੰ ਪਲੇਟਫਾਰਮ ਤੋਂ ਚੁੱਕ ਕੇ ਵੇਟਿੰਗ ਰੂਮ ਵਿਚ ਲੈ ਗਏ ।

-੧੩੧-