ਪੰਨਾ:Sevadar.pdf/129

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੪.


ਆਪਣੇ ਮਕਾਨ ਵਿਚ ਬੈਠਾ ਮਦਨ ਲਾਲ ਇਕ ਲੰਮੀ ਚਿਠੀ ਪੜ ਰਿਹਾ ਸੀ ।

ਨਾਥ!

ਨਮਸਤੇ ! ਅਜ ਤਕ ਕਦੀ ਵੀ ਤੁਹਾਡੇ ਅਗੇ ਕੋਈ ਬੇਨਤੀ ਨਹੀਂ ਕੀਤੀ । ਕੋਈ ਚੀਜ਼ ਨਹੀਂ ਮੰਗੀ ਤੇ ਨਾ ਕਦੀ ਕਿਸੇ ਕੰਮ ਲਈ ਜਿਦ ਕੀਤੀ ਹੈ ਪਰ ਅਜ ਮਜਬੂਰਨ ਤੁਹਾਡੇ ਅਗੇ ਇਕ ਬੇਨਤੀ ਕਰਦੀ ਹਾਂ । ਆਸ ਹੈ, ਤੁਸੀਂ ਇਸ ਘਰੋਂ ਘਰੋਂ ਗਈ ਨਿਮਾਣੀ ਦੀ ਇਹ ਗੱਲ ਮੰਨ ਲਓਗੇ । ਠੀਕ ਹੈ ਕਿ ਇਸ ਜਨਮ ਵਿਚ ਹੁਣ ਮੇਰਾ ਤੇ ਤੁਹਾਡਾ ਇਕੱਠਾ ਰਹਿਣਾ ਮੁਸ਼ਕਲ ਜਾਪਦਾ ਹੈ ਪਰ ਏਨਾ ਜ਼ਰੂਰ ਕਹਾਂਗੀ ਕਿ ਮੇਰਾ ਤੁਹਾਡਾ ਸਬੰਧ ਇਸੇ ਜਨਮ ਦਾ ਨਹੀਂ, ਪਿਛਲੇ ਜਨਮ ਦਾ ਵੀ ਹੈ ਤੇ ਆਉਣ ਵਾਲੇ ਜਨਮ ਦੇ ਵਿਚ ਵੀ ਰਹੇਗਾ; ਇਸ ਵੇਲੇ ਮੈਂ ਆਪਣੇ ਤੇ ਤੁਹਾਡੇ ਵਿਚ ਇਕ ਹੋਰ ਮਨੁਖ ਨੂੰ ਵੀ ਲਿਆਉਣਾਂ ਚਾਹੁੰਦੀ ਹਾਂ। ਹੁਣ ਕੱਲੀ ਤੋਂ ਕੰਮ ਨਹੀਂ ਚਲਦਾ ।

ਮੈਂ ਸੁਣਿਆ ਹੈ ਕਿ ਤੁਸੀਂ ਆਪਣਾ ਵਿਆਹ ਹੁਣ ਨਹੀਂ ਕਰਨਾ ਚਾਹੁੰਦੇ ? ਕਿਉਂ ਪ੍ਰਾਣ ਨਾਥ ? ਮੈਂ ਵੀ ਤੁਹਾਡੇ ਅਗੇ ਕਿਨੀ ਵਾਰ ਬੇਨਤੀ ਕਰ ਚੁਕੀ ਹਾਂ, ਤੁਹਾਡੇ ਰਿਸ਼ਤੇਦਾਰਾਂ ਨੇ ਵੀ ਤੁਹਾਨੂੰ ਬੜਾ ਕਿਹਾ ਹੈ ਤੇ ਤੁਹਾਡੇ ਸਾਥੀਆਂ ਨੇ ਵੀ ਤੁਹਾਨੂੰ ਬਹੁਤ ਕੁਝ ਸਮਝਾਇਆ ਹੈ ।

-੧੩੨-