ਪੰਨਾ:Sevadar.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੋ ਕੁ ਮਿੰਟਾਂ ਵਿਚ ਉਹ ਦੋਵੇਂ ਡਾਕਟਰ ਦੇ ਮਕਾਨ ਦੇ ਸਾਹਮਣੇ ਸਨ । ਬੂਹਾ ਬੰਦ ਸੀ। ਦੋ ਤਿੰਨ ਅਵਾਜ਼ਾਂ ਪਿਛੋਂ ਨੌਕਰ ਨੇ ਉਤੋਂ ਹੀ ਅਵਾਜ਼ ਦਿਤੀ- 'ਕੌਣ ਹੈ ?' ਇਨ੍ਹਾਂ ਵਲੋਂ ਕੋਈ ਜਵਾਬ ਉਡੀਕਣ ਤੋਂ ਪਹਿਲਾਂ ਹੀ ਉਹ ਚਿੱਕ ਸੁਟ ਕੇ ਪਉੜੀਆਂ ਵਲ ਆ ਚੁਕਾ ਸੀ । ਪਲ ਕੁ ਪਿਛੋਂ ਉਨ੍ਹਾਂ ਕੋਲ ਹੇਠਾਂ ਆ ਕੇ ਕਹਿਣ ਲੱਗਾ-'ਡਾਕਟਰ ਜੀ ਤਾਂ ਸੌਂ ਗਏ ਨੇ, ਜੇ ਕੋਈ ਜ਼ਰੂਰੀ ਕੰਮ ਹੋਵੇ ਤਾਂ...............|'

ਨਰਿੰਦਰ ਨੇ ਕਿਹਾ-ਹਾਂ, ਜ਼ਰੂਰੀ ਕੰਮ ਹੈ ।'

ਨੌਕਰ ਬੋਲਿਆ-'ਕਿਥੇ ਜਾਣਾ ਪਵੇਗਾ ? ਰਾਤ ਦੀ ਫੀਸ ਅਠ ਰੁਪਏ ਹੈ ਇਹ ਤਾਂ ਤੁਸੀਂ ਸਾਰੇ ਜਾਣਦੇ ਹੀ ਹੋ ਨਾ ?'

ਸੇਵਾ ਸਿੰਘ ਨੇ ਕਿਹਾ-'ਹਾਂ ਹਾਂ, ਜਾਣਦੇ ਹਾਂ ।'

ਨੌਕਰ ਚਲਾ ਗਿਆ। ਸੇਵਾ ਸਿੰਘ ਨੇ ਨਰਿੰਦਰ ਨੂੰ ਕਿਹਾ- ਵੇਖੋ ਨਾ, ਇਹ ਤਾਂ ਹਾਲ ਹੈ ? ਗਰੀਬ ਤਾਂ ਮੋਏ । ਜਿਸ ਕੋਲ ਅਠ ਰੁਪਏ ਨਾ ਹੋਣ, ਉਹ ਪਏ ਢਠੇ ਖੂਹ ’ਚ, ਡਾਕਟਰ ਨੂੰ ਕੀ ? ਉਸ ਨੂੰ ਤਾਂ ਪੈਸਿਆਂ ਨਾਲ ਵਾਸਤਾ ਹੈ।

ਅਸਲ ਵਿਚ ਡਾਕਟਰ ਜੀ ਸੱਤੇ ਨਹੀਂ ਸਨ । ਰਾਤ ਦੇ ਨੌਂ ਵਜੇ ਦੇ ਬਾਦ ਜੇਕਰ ਕੋਈ ਰੋਗੀ ਉਨਾਂ ਨੂੰ ਸੱਦਣ ਜਾਂਦਾ ਤਾਂ ਏਸੇ ਢੰਗ ਨਾਲ ਗੱਲਾਂ ਕੀਤੀਆਂ ਜਾਂਦੀਆਂ ਸਨ ਤੇ ਅਖੀਰ ਜਦ ਉਹ ਅਠ ਰੁਪਈਏ ਦੇਣ ਨੂੰ ਤਿਆਰ ਹੋ ਜਾਂਦਾ ਤਦ ਡਾਕਟਰ ਸਾਹਿਬ ਇਕ ਦਮ ਕੋਟ, ਪੈਂਟ, ਬੂਟ ਪਾ ਕੇ ਉਤੋਂ ਉਤਰ ਆਉਂਦੇ ਸਨ | ਅਜ ਵੀ ਓਹੋ ਗੱਲ ਹੋਈ ।

ਡਾਕਟਰ ਜੀ ਨੇ ਪਉੜੀਆਂ ਦੀ ਬੱਤੀ ਜਗਾਈ ਤੇ ਹੇਠਾਂ ਉਤਰਦਿਆਂ ਜਦੋਂ ਉਸੇ ਰੌਸ਼ਨੀ ਵਿਚ ਉਨ੍ਹਾਂ ਸੇਵਾ ਸਿੰਘ ਨੂੰ ਡਿਠਾ ਤਾਂ ਤ੍ਰਬਕੇ । ਕੁਝ ਦੇਰ ਉਸ ਵਲ ਵੇਖਣ ਤੋਂ ਬਾਦ ਤੇ ਹੱਟੀ ਦਾ ਬੂਹਾ ਖੋਲਦੇ ਉਹ ਬੋਲੇ-'ਅਜ ਤੁਸੀਂ ਇਸ ਵੇਲੇ ਖੇਚਲ ਕੀਤੀ, ਸੁਖ ਤਾਂ ਹੈ ?'

ਸੇਵਾ ਸਿੰਘ ਨੇ ਕਿਹਾ-“ਇਉਂ ਖਲੋਤਿਆਂ ਕੰਮ ਨਹੀਂ ਚਲਣਾ,

-੧੬-