ਪੰਨਾ:Sevadar.pdf/130

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਸ ਬਾਰੇ ਜਿਥੋਂ ਤਕ ਮੈਂ ਵਿਚਾਰ ਕੀਤਾ ਹੈ, ਉਸ ਤੋਂ ਇਹੋ ਮਲੂਮ ਹੁੰਦਾ ਹੈ ਕਿ ਤੁਸੀਂ ਮੇਰੇ ਲਈ ਹੀ ਵਿਆਹ ਨਹੀਂ ਕਰਦੇ । ਇਹੋ ਸੋਚ ਕੇ ਵਿਆਹ ਨਹੀਂ ਕਰਨਾ ਚਾਹੁੰਦੇ ਕਿ ਮੇਰੇ ਹਿਰਦੇ ਨੂੰ ਦੁਖ ਪਹੁੰਚੇਗਾ ਤੇ ਮੈਂ ਮਨ ਹੀ ਮਨ ਵਿਚ ਦੁਖਿਤ ਹੋਵਾਂਗੀ । ਪਰ-ਨਾਥ ! ਸਵਾਲ ਇਹ ਹੈ ਕਿ ਜੇਕਰ ਮੈਂ ਅਸਲ ਵਿਚ ਪਾਪਣ ਹੁੰਦੀ ਤੇ ਮੈਂ ਕਸੂਰ ਕੀਤਾ ਹੁੰਦਾ ਤਾਂ ਕੀ ਤੁਸੀਂ ਮੈਨੂੰ ਤਿਆਗ ਕੇ ਦੁਸਰਾ ਵਿਆਹ ਨਾ ਕਰਦੇ ? ਜ਼ਰੂਰ ਕਰਦੇ ਤੇ ਨਾ ਹੀ ਸਮਾਜ ਤੁਹਾਨੂੰ ਕੁਝ ਕਹਿੰਦਾ ਤੇ ਨਾ ਤੁਹਾਡੀ ਹੀ ਆਤਮਾ ਤੁਹਾਨੂੰ ਲਾਹਨਤਾਂ ਪਾਉਂਦੀ ਪਰ ਪਿਆਰੇ ! ਸਮਾਜ ਨੇ ਤਾਂ ਮੈਨੂੰ ਅਪਰਾਧਣ ਕਹਿ ਕੇ ਤਿਆਗ ਹੀ ਦਿਤਾ ਹੈ ਤੇ ਇਸ ਵਿਚ ਕੋਈ ਸ਼ੱਕ ਨਹੀਂ ਕਿ ਮੈਂ ਅਪਰਾਧਣ ਹਾਂ। ਤੁਸੀਂ ਹਰਾਨ ਨਾ ਹੋਵੋ, ਮੈਂ ਸੱਚ ਕਹਿ ਰਹੀ ਹਾਂ । ਮੈਂ ਦੁਰਾਚਾਰਣੀ ਹਾਂ । ਬਿਨਾ ਕਰਮ ਕੀਤੇ ਕੀ ਕਦੀ ਫਲ ਮਿਲਦਾ ਹੈ ? ਜੇਕਰ ਮੇਰੇ ਕਰਮ ਬਰੇ ਨਾ ਹੁੰਦੇ ਤਾਂ ਕੀ ਸ਼ਰੀਕਾ ਮੈਨੂੰ ਤਿਆਗਦਾ ? ਇਹ ਗੱਲ ਦੁਸਰੀ ਹੈ ਕਿ ਉਹ ਕਰਮ ਇਸ ਜਨਮ ਦਾ ਹੋਵੇ ਜਾਂ ਇਸ ਤੋਂ ਪਹਿਲੇ ਦਾ ਪਰ ਇਹ ਸੱਚ ਹੈ ਕਿ ਮੈਂ ਅਪਰਾਧਣ ਜ਼ਰੂਰ ਹਾਂ।

ਫੇਰ ਪ੍ਰਾਣ-ਧਾਰ ! ਇਸ ਅਪਰਾਧਣ ਲਈ ਏਨਾਂ ਦੁਖ ਤੁਸੀਂ ਕਿਉਂ ਝਲੋਂ ? ਕਿਉਂ ਆਪਣੇ ਘਰ ਨੂੰ ਮੇਰੇ ਬਦਲੇ ਉਜਾੜ ਰਹੇ ਹੋ ਤੇ ਆਪਣਾ ਹਿਰਦਾ ਦੁਖੀ ਕਰ ਰਹੇ ਹੋ ? ਵਿਆਹ ਨਾ ਕਰਕੇ ਮੇਰੇ ਦਿਲ ਨੂੰ ਦੁਖੀ ਕਰ ਰਹੇ ਹੋ ? ਮੈਂ ਸਚ, ਕਹਿੰਦੀ ਹਾਂ ਕਿ ਵਿਆਹ ਨਾ ਹੋਣ ਦੇ ਕਾਰਣ ਮੇਰੇ ਹਿਰਦੇ ਵਿਚ ਭਿਆਨਕ ਕਸ਼ਟ ਹੋ ਰਿਹਾ ਹੈ । ਜੇਕਰ ਤੁਸੀਂ ਸਚ ਮੁਚ ਹੀ ਮੈਨੂੰ ਸੁਖੀ ਰੱਖਣਾ ਚਾਹੁੰਦੇ ਹੋ ਤਾਂ ਆਪਣਾ ਵਿਆਹ ਕਰ ਲਓ ।

ਇਕ ਗੱਲ ਹੋਰ ਵੀ ਹੈ । ਜੇਕਰ ਅੱਜ ਮੈਂ ਏਥੇ ਨਾ ਹੁੰਦੀ, ਕਿਧਰੇ ਚਲੀ ਗਈ ਹੁੰਦੀ ਜਾਂ ਮੇਰੀ ਮੌਤ ਹੋ ਗਈ ਹੁੰਦੀ ਤਾਂ ਤੁਸੀਂ ਖਾਨਦਾਨ ਦਾ ਨਾਂ ਕਾਇਮ ਰੱਖਣ ਲਈ ਜ਼ਰੂਰ ਹੀ ਆਪਣਾ ਵਿਆਹ ਕਰਦੇ ਤੇ ਇਸ

-੧੩੩-