ਪੰਨਾ:Sevadar.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਕੋਈ ਸ਼ੱਕ ਨਹੀਂ ਕਿ ਕੁਲ ਰਖਿਆ ਲਈ ਵਿਆਹ ਕਰ ਕੇ ਤੁਸੀਂ ਪਿਤਾ ਦੇ ਕਰਜ਼ੇ ਤੋਂ ਜ਼ਰੂਰ ਹੀ ਮੁਕਤ ਹੋ ਜਾਣਾ ਚਾਹੁੰਦੇ । ਅਜ ਮੈਂ ਤੁਹਾਨੂੰ ਸਾਫ ਲਿਖ ਦੇਂਦੀ ਹਾਂ ਕਿ ਜੇਕਰ ਇਸ ਖਤ ਦੇ ਮਿਲਣ ਤੋਂ ਬਾਦ ਵੀ ਤੁਸਾਂ ਨੇ ਵਿਆਹ ਨਾ ਕੀਤਾ ਤਾਂ ਫੇਰ ਤੁਸੀਂ ਮੈਨੂੰ ਜੀਉਂਦੀ ਨਾ ਪਾਉਗੇ ਤੇ ਮੈਂ ਤੁਹਾਨੂੰ ਕਸ਼ਟ ਪਹਚਾਣ ਲਈ ਇਸ ਸੰਸਾਰ ਵਿਚ ਨਾ ਰਹਾਂਗੀ । ਨਾਲ ਹੀ ਇਕ ਗੱਲ ਕਹਿ ਦੇਣੀ ਜ਼ਰੂਰੀ ਸਮਝਦੀ ਹਾਂ ਜੇਕਰ ਵਾਹਿਗੁਰੂ ਦੀ ਮਰਜ਼ੀ ਨਾਲ ਕਦੀ ਉਹ ਸ਼ਭ ਅਉਸਰ ਆਏ ਕਿ ਤੁਹਾਡੀ ਬਰਾਦਰੀ ਮੈਨੂੰ ਨਿਰਦੋਸ਼ ਸਮਝ ਲਵੇ ਤਾਂ ਤੁਸੀਂ ਇਹ ਨਾ ਸਮਝੋ ਕਿ ਮੈਂ ਤੁਹਾਡੇ ਘਰ ਵਿਚ , ਆ ਕੇ ਸੌਂਕਣ-ਸਾੜੇ ਸਦਕਾ ਝਗੜਾ ਕਰਾਂਗੀ। ਮੈਂ ਇਕਰਾਰ ਕਰਦੀ ਹਾਂ ਕਿ ਇਸ ਤਰਾਂ ਕਦੀ ਨਹੀਂ ਹੋਏਗਾ ਤੇ ਮੈਂ ਹਮੇਸ਼ਾਂ ਤੁਹਾਡੀ ਦੋਹਾਂ ਦੀ ਸੇਵਾ ਕਰਨ ਲਈ ਤਿਆਰ ਰਹਾਂਗੀ ।

ਹੁਣ ਕੋਈ ਗੱਲ ਨਹੀਂ ਲਿਖਣੀ । ਜੋ ਕੁਝ ਲਿਖਣਾ ਸੀ, ਜੋ ਲਿਖ ਚੁਕੀ ਹਾਂ । ਹੁਣ ਜੇਕਰ ਤੁਸੀਂ ਏਨੇ ਪਰ ਵੀ ਆਪਣਾ ਵਿਆਹ ਨਾ ਕਰੋਗੇ ਤੇ ਦੋ ਮਹੀਨੇ ਤਕ ਤੁਹਾਡੇ ਵਿਆਹ ਦੀ ਖਬਰ ਮੈਨੂੰ ਨਾ ਮਿਲੀ ਤਾਂ ਮੈਂ ਜ਼ਰੂਰ ਹੀ ਇਸ ਸੰਸਾਰ ਤੋਂ ਜਾਣ ਦੀ ਕੋਸ਼ਸ਼ ਕਰਾਂਗੀ , ਕਿਉਂਕਿ ਮੈਂ ਇਸ ਸੰਸਾਰ ਵਿਚ ਤੁਹਾਡੇ ਲਈ ਦੁਖਦਾਇਨੀ ਬਣ ਕੇ ਨਹੀਂ ਰਹਿਣਾ ਚਾਹੁੰਦੀ।

ਤੁਹਾਡੀ ਦਾਸੀ -ਸ਼ੀਲਾ !

ਇਹ ਲੰਮੀ ਚਿਠੀ ਪੜ ਕੇ ਉਸ ਦੇ ਦਿਲ ਵਿਚ ਕੀ ਕੁਝ ਆਈ, ਉਹ ਹੀ ਜਾਣ ਸਕਦਾ ਹੈ ਜੋ ਅਜੇਹੀ ਹਾਲਤ ਵਿਚੋਂ ਕਦੇ ਲੰਘਿਆ ਹੋਵੇ। ਮਦਨ ਲਾਲ ਨੂੰ ਪੂਰਾ ਯਕੀਨ ਸੀ ਕਿ ਸ਼ੀਲਾ ਨਿਰਦੋਸ਼ ਹੈ । ਉਹ ਚੰਗੀ ਤਰਾਂ , ਸਮਝਦਾ ਸੀ ਕਿ ਬਰਾਦਰੀ ਨੇ ਹਠਧਰਮੀ ਦਾ ਭਿਆਨਕ ਨਮੂਨ ਵਿਖਾਇਆ ਹੈ, ਨਾਲ ਹੀ ਉਹ ਇਹ ਵੀ ਜ਼ਰੂਰ ਹੀ ਤੇ ਚੰਗੀ ਤਰਾਂ ਜਾਣਦਾ ਸੀ ਕਿ ਲਖ ਸਮਝਾਉਣ ਪਰ ਵੀ ਸ਼ਰੀਕੇ ਦੀ ਮਰਜ਼ੀ ਦੇ ਵਿਰੁੱਧ

-੧੩੪-