ਪੰਨਾ:Sevadar.pdf/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ੀਲਾ ਕਦੀ ਆਪਣੇ ਮਕਾਨ ਵਿਚ ਆ ਕੇ ਰਹਿਣ ਨੂੰ ਤਿਆਰ ਨਾ ਹੋਏਗੀ । ਏਨੇ ਦਿਨਾਂ ਦੀ ਮੰਗਤ ਵਿਚ ਹੀ ਮਦਨ ਲਾਲ ਨੂੰ ਇਹ ਵੀ ਚੰਗੀ ਤਰਾਂ ਮਲੂਮ ਹੋ ਗਿਆ ਸੀ ਕਿ ਉਸ ਦੇ ਮਨ ਵਿਚ ਵਸੇ ਹੋਏ ਵਿਚਾਰਾਂ ਨੂੰ ਬਦਲ ਦੇਣਾ ਵੀ ਹੋਈ ਸਧਾਰਣ ਕੰਮ ਨਹੀਂ । ਏਸੇ ਲਈ ਖਤ ਪੜ ਕੇ ਓਸ ਨੂੰ ਬੜੀ ਹੀ ਚਿੰਤਾ ਪੈਦਾ ਹੋ ਗਈ। ਉਸ ਦੀ ਸਮਝ ਵਿਚ ਨਹੀਂ ਸੀ ਆਉਂਦਾ ਕਿ ਉਹ ਕੀ ਕਰੇ । ਵਿਆਹ ਕਰਨ ਦੀ ਉਸ ਦੀ ਮਰਜ਼ੀ ਨਹੀਂ ਸੀ । ਸ਼ੀਲਾ ਦੇ ਜੀਉਂਦੇ ਜੀ ਦੂਜਾ ਵਿਆਹ ਕਰਨਾ ਬਹੁਤ ਬੁਰਾ ਸਮਝਦਾ ਸੀ। ਨਾਲੇ ਉਸ ਨੂੰ ਇਸ ਗਲ ਦਾ ਵੀ ਪੂਰਾ ਪੂਰਾ ਯਕੀਨ ਸੀ ਕਿ ਜੇਕਰ ਸ਼ੀਲਾ ਦੀ ਗੱਲ ਨਹੀਂ ਮੰਨਾਂਗਾ ਤਾਂ ਓਹ ਜਾਂ ਤਾਂ ਲਾਇਲਪੁਰ ਤੋਂ ਚਲੀ ਜਾਏਗੀ ਜਾਂ ਆਤਮਘਾਤ ਕਰ ਲਏਗੀ। ਹੁਣ ਉਹ ਕਰੇ ਤਾਂ ਕੀ ਕਰੇ ?

ਸ਼ਾਮ ਦਾ ਵੇਲਾ ਸੀ । ਮਦਨ ਲਾਲ ਆਪਣੀ ਬੈਠਕ ਵਿਚ ਹਥ ਵਿਚ ਓਹੋ ਖਤ ਲਈ ਉਦਾਸ ਚਿਤ ਬੈਠਾ ਸੀ। ਕਦੀ ਕਦੀ ਉਸ ਦੀਆਂ ਅੱਖਾਂ ਵਿਚ ਅਬਰੂਆਂ ਦੀਆਂ ਬੂੰਦਾਂ ਵੀ ਦਿਸਦੀਆਂ ਸਨ ਜਿਨ੍ਹਾਂ ਨੂੰ ਉਹ ਤੇਜ਼ੀ ਨਾਲ ਇਸ ਲਈ ਪੂੰਝ ਛਡਦਾ ਸੀ ਕਿ ਕੋਈ ਵੇਖ ਨਾ ਲਏ ।

ਏਸੇ ਸਮੇਂ ਉਸ ਨੂੰ ਕੁਝ ਪੈਰਾਂ ਦੀ ਆਵਾਜ਼ ਸੁਣੀ ਤੇ ਸੇਵਾ ਸਿੰਘ ਅੰਦਰ ਆਉਂਦਾ ਦਿਸਿਆ। ਸੇਵਾ ਸਿੰਘ ਨੇ ਆ ਕੇ ਪਛਿਆ-ਕੀ ਸ਼ੀਲਾ ਦਾ ਕੋਈ ਖਤ ਤੁਹਾਡੇ ਕੋਲ ਆਇਆ ਹੈ ?

'ਕਿਉਂ ? ਤੁਹਾਨੂੰ ਕਿਸ ਤਰ੍ਹਾਂ ਮਲੂਮ ਹੋਇਆ ?

ਮੇਰੇ ਕੋਲ ਵੀ ਆਇਆ ਹੈ, ਵੇਖੋ ।

ਏਨਾ ਕਹਿ ਕੇ ਸੇਵਾ ਸਿੰਘ ਨੇ ਇਕ ਖਤ ਕਢ ਉਸ ਨੂੰ ਦਿਤਾ । ' ਉਸ ਨੇ ਚਿੱਠੀ ਹਥ ਵਿਚ ਲੈ ਲਈ । ਉਸ ਵਿਚ ਲਿਖਿਆ ਸੀ:-

‘ਭਰਾ ਜੀ ! ਅਜ ਮੈਂ ਆਪਣੇ ਪਤੀ ਦੇਵ ਨੂੰ ਵੀ ਇਕ ਖਤ

-੧੩੫-