ਪੰਨਾ:Sevadar.pdf/133

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭੇਜਿਆ ਹੈ । ਤੁਸੀਂ ਹੁਣ ਕਿਰਪਾ ਕਰ ਕੇ ਉਨ੍ਹਾਂ ਨੂੰ ਸਮਝਾ ਦੇਣਾ ਕਿ ਓਹ ਆਪਣਾ ਦੂਸਰਾ ਵਿਆਹ ਕਰ ਲੈਣ । ਜੇਕਰ ਦੋ ਮਹੀਨਿਆਂ ਦੇ ਅੰਦਰ ਓਹ ਆਪਣਾ ਵਿਆਹ ਨਾ ਕਰਨਗੇ ਤਾਂ ਜਾਂ ਤਾਂ ਮੈਂ ਕਿਸੇ ਇਸ ਤਰਾਂ ਦੀ ਥਾਂ ਚਲੀ ਜਾਵਾਂਗੀ, ਜਿਥੋਂ ਫੇਰ ਤੁਹਾਨੂੰ ਮੇਰਾ ਇਹ ਕਲੰਕਤ ਮੁੰਹ ਨਾ ਦਿਸੇਗਾ ਜਾਂ ਆਤਮ-ਘਾਤ ਕਰ ਛਡਾਂਗੀ।

ਤੁਹਾਡੀ ਬਦਨਾਮ ਭੈਣ-ਸ਼ੀਲਾ!

ਇਹ ਖਤ ਪੜ੍ਹ ਕੇ ਮਦਨ ਲਾਲ ਹੋਰ ਵੀ ਦੁਖੀ ਹੋਇਆ। ਨਾਲ ਹੀ ਸ਼ੀਲਾ ਦਾ ਪੱਕਾ ਇਰਾਦਾ ਤੇ ਪ੍ਰੇਮ ਵੇਖ ਕੇ ਉਸ ਦੇ ਮਨ ਵਿਚ ਪਿਆਰ ਦਾ ਵੇਗ ਹੋਰ ਵੀ ਵਧ ਗਿਆ । ਓਸ ਕਿਹਾ- ਭਰਾ ਜੀ ! ਤੁਸੀਂ ਹੀ ਦਸੋ ਕਿ ਮੈਂ ਕੀ ਕਰਾਂ ।

ਸੇਵਾ ਸਿੰਘ ਨੇ ਕਿਹਾ-ਦੋ ਹੀ ਤਰੀਕੇ ਹਨ-ਜਾਂ ਤਾਂ ਵਿਆਹ ਕਰਨ ਲਈ ਤਿਆਰ ਹੋ ਜਾਓ, ਨਹੀਂ ਤਾਂ ਉਸ ਨੂੰ ਕਾਲ ਦੇ ਮੁੰਹ ਵਿਚ ਭੇਜੋ । ਮੈਨੂੰ ਪੂਰਾ ਯਕੀਨ ਹੈ ਕਿ ਸ਼ੀਲਾ ਨੇ ਜੋ ਲਿਖਿਆ ਹੈ, ਉਹ ਕਰ ਗੁਜਰੇਗੀ।

ਮਦਨ ਲਾਲ ਨੇ ਕਿਹਾ-'ਤੁਸੀਂ ਵੀ ਕਿਸ ਤਰਾਂ ਦੀਆਂ ਗੱਲਾਂ ਕਰ ਰਹੇ ਹੋ ? ਮੇਰਾ ਵਿਆਹ ਕਰਨਾ ਚੰਗਾ ਲਗਦਾ ਹੈ ? ਭਰਾ ਜੀ ! ਉਸ ਨੇ ਉਠਕੇ ਲਿਖ ਦਿਤਾ ਪਰ ਤੁਸੀਂ ਹੀ ਸੋਚੋ ਕਿ ਉਸਨੂੰ ਨਿਰਦੋਸ਼ ਸਮਝਦਾ ਹੋਇਆ ਵੀ ਮੈਂ ਆਪ ਇਹ ਅਪਰਾਧ ਕਰ ਸਕਦਾ ਹਾਂ ?

ਸੇਵਾ ਸਿੰਘ ਨੇ ਕਿਹਾ-ਫੇਰ ਕੀਤਾ ਕੀ ਜਾਵੇ।

“ਮੈਂ ਤੁਹਾਥੋਂ ਵਧ ਨਹੀਂ ਸੋਚ ਸਕਦਾ । ਇਕ ਗੱਲ ਮੈਂ ਕਹਾਂਗਾ ਕਿ ਇਕ ਵਾਰ ਏਸੇ ਗੱਲ ਦੀ ਫੇਰ ਕੋਸ਼ਸ਼ ਹੋਣੀ ਚਾਹੀਦੀ ਹੈ ਕਿ ਜਿਸ ਨਾਲ ਸ਼ੀਲਾ ਫੇਰ ਘਰ ਵਿਚ ਆ ਜਾਏ। ਇਕ ਨਿਰ-ਅਪਰਾਧਣੀ ਨੂੰ ਇਸਤਰਾਂ ਸਜ਼ਾ ਦੇਣੀ ਭਿਆਨਕ ਗੱਲ ਹੈ। ਇਸ ਨਾਲ ਸਾਰੀ ਬਰਾਦਰੀ ਕਲੰਕਿਤ ਹੁੰਦੀ ਹੈ ।

-੧੩੬-