ਪੰਨਾ:Sevadar.pdf/134

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੇਵਾ ਸਿੰਘ ਨੇ ਕਿਹਾ- 'ਗੱਲ ਤੁਸੀ ਠੀਕ ਹੀ ਕਹਿੰਦੇ ਹੌ; ਮੈਂ ਇਸ ਕੋਸ਼ਸ਼ ਵਿਚ ਹਾਂ ਵੀ, ਕਈ ਮਨਖਾਂ ਨਾਲ ਇਸ ਬਾਬਤ ਗੱਲਾਂ ਹੋਈਆਂ ਹਨ ਪਰ ਬਰਾਦਰੀ ਵਾਲੇ ਮਨਣ ਤਾਂ ਏ ਨਾ। ਕਿਸੇ ਨਾ ਕਿਸੇ ਨੂੰ ਜ਼ਰੂਰ ਲੱਤ ਅੜਾ ਦੇਣੀ ਹੋਈ ! ਫੇਰ ਵੀ ਕੋਸ਼ਸ਼ ਕਰਨਾ ਸਾਡਾ ਫਰਜ ਹੈ।

ਏਸੇ ਸਮੇਂ ਮੋਹਨ ਲਾਲ ਤੇ ਸ: ਲਾਲ ਸਿੰਘ ਉਥੇ ਆ ਪਹੁੰਚੇ। ਮੋਹਨ ਲਾਲ ਹੁਣ ਉਹ ਮੋਹਨ ਲਾਲ ਨਹੀਂ ਸੀ। ਉਹ ਆਪ ਵੀ ਸੇਵਕ ਜਥੇ ਦਾ ਮੈਂਬਰ ਬਣ ਗਿਆ ਸੀ ਤੇ ਆਪਣੇ ਪੁੱਤਰਾਂ ਨੂੰ ਵੀ ਉਸ ਨੇ ਸੇਵਾ ਸਿੰਘ ਨਾਲ ਕੰਮ ਕਰਨ ਦੀ ਆਗਿਆ ਦੇ ਦਿੱਤੀ ਸੀ । ਉਸ ਦਾ ਇਕ ਪੁਤਰ ਸਿਖ ਭੀ ਬਣ ਚੁੱਕਾ ਸੀ ਜਿਸਨੂੰ ਸ੍ਰ: ਲਾਲ ਸਿੰਘ ਨੇ ਆਪਣੀ ਲੜਕੀ ਹਰਬੰਸ ਕੌਰ ਦਾ ਨਾਤਾ ਦਿਤਾ ਸੀ ।

ਇਸ ਵੇਲੇ ਮੋਹਨ ਲਾਲ ਤੇ ਸ: ਲਾਲ ਸਿੰਘ ਨੂੰ ਆਉਂਦਾ ਵੇਖਕੇ ਮਦਨ ਲਾਲ ਤੇ ਸੇਵਾ ਸਿੰਘ ਦੋਵੇਂ ਤ੍ਰਬਕ ਗਏ।

ਲਾਲ ਸਿੰਘ ਨੇ ਆਉਂਦਿਆਂ ਹੀ ਕਿਹਾ-'ਅਜ ਇਕ ਜ਼ਰੂਰੀ ਕੰਮ ਕਰਕੇ ਇਸ ਸਮੇਂ ਤੁਹਾਨੂੰ ਤਕਲੀਫ ਦਿਤੀ ਹੈ । ਆਸ ਹੈ ਕਿ ਤੁਸੀਂ ਮਾਫ ਕਰੋਗੇ। ਨਾਲ ਹੀ ਜੇਕਰ ਮੈਂ ਕੁਝ ਪਛਾਂ ਤਾਂ ਉਸਦਾ ਵੀ ਠੀਕ ਜਵਾਬ ਦਿਓਗੇ।

ਮਦਨ ਲਾਲ ਨੇ ਸ਼ਾਂਤੀ ਨਾਲ ਕਿਹਾ-ਖੁਸ਼ੀ ਨਾਲ ਪੁੱਛ, ਮੈਂ ਜਵਾਬ ਦੇਣ ਲਈ ਤਿਆਰ ਹਾਂ ।

‘ਚੰਗਾ, ਕਿਰਪਾ ਕਰਕੇ ਇਹ ਦਸੋ ਕਿ ਸ਼ੀਲਾ ਨੂੰ ਬਰਾਦਰੀ ਦੇ ਆਖੇ ਅਖਾਏ ਤੁਸੀਂ ਉਸ ਨੂੰ ਨਿਰਦੋਸ਼ ਸਮਝਦਿਆਂ ਵੀ ਆਪਣੇ ਘਰ ਕਿਵੇਂ ਜਾਣ ਦਿੱਤਾ ਤੇ ਜੇਕਰ ਉਸ ਨੂੰ ਤੁਸਾਂ ਨੇ ਤਿਆਗ ਹੀ ਦਿਤਾ ਤਾ ਹੁਣ ਤੁਸੀਂ ਹੋਰ ਵਿਆਹ ਕਿਉਂ ਨਹੀਂ ਕਰ ਲੈਂਦੇ ?

ਮਦਨ ਲਾਲ ਨੇ ਕਿਹਾ-“ਕੀ ਦਸਾਂ ਮੈਂ ਤਾਂ ਬਰਾਦਰੀ ਨੂੰ ਫਰੰਟ

-੧੩੭-