ਪੰਨਾ:Sevadar.pdf/136

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਐਤਕੀ ਸੇਵਾ ਸਿੰਘ ਤੋਂ ਚੁਪ ਨਾ ਰਿਹਾ ਗਿਆ। ਉਹ ਬੋਲਿਆ‘ਬਰਾਦਰੀ ਦੀ ਕਮਜ਼ੋਰੀ ਦੀ ਹਾਲਤ ਹੈ । ਅਸੀਂ ਪਹਾੜ ਤੋਂ ਡਿਗਦੇ ਝਰਨੇ ਵਾਂਗ ਕਮਜ਼ੋਰੀਆਂ ਵਲ ਵਧ ਰਹੇ ਹਾਂ ਪਰ ਕੋਈ ਰੋਕਣ ਵਾਲਾ ਨਹੀਂ । ਏਸੇ ਸ਼ੀਲਾ ਵਾਲੇ ਮਾਮਲੇ ਵਿਚ, ਜਿਸ ਤਰਾਂ ਜ਼ੁਲਮ ਹੋਇਆ ਹੈ, ਉਸ ਦਾ ਕਲੰਕ ਕਿਸੇ ਬਰਾਦਰੀ ਦੇ ਮਥੇ ਤੋਂ ਕਿਵੇਂ ਲੱਥ ਸਕਦਾ ਹੈ ?

ਲਾਲ ਸਿੰਘ ਬੋਲਿਆ-'ਮੇਰੀ ਉਸ ਵੇਲੇ ਵੀ ਮਰਜ਼ੀ ਨਹੀਂ ਸੀ ਕਿ ਲਾ ਬਾਬਤ ਇਹੋ ਜਿਹੀ ਰਾਏ ਬਣਾਈ ਜਾਵੇ ਪਰ ਮੈਂ ਡਰਦਾ ਹੀ ਨਾਂ ਬੋਲਿਆ ਪਈ ਕਹਿਣਗੇ, ਤੁਹਾਨੂੰ ਸਿੱਖਾਂ ਨੂੰ ਸਾਡੇ ਸਨਾਤਨੀਆਂ ਦੇ ਧਰਮ ਤੇ ਰਵਾਜਾਂ ਦਾ ਕੀ ਪਤਾ । ਤੁਸੀਂ ਤਾਂ ਸੇਵਾ ਸਿੰਘ, ਬੜਾ ਹੌਸਲਾ ਕੀਤਾ ਸੀ ਪਰ ਵੇਖ ਲਓ ਇਹ ਲੋਕ ਮੰਨੇ ਕਿਸੇ ਦੀ ਵੀ ਨਹੀਂ ਸਨ।

ਸੇਵਾ ਸਿੰਘ ਨੇ ਕਿਹਾ-'ਕੋਸ਼ਿਸ਼ ਕਰੀਏ ਤਾਂ ਬਰਾਦਰੀਆਂ ਨੂੰ ਇਸ ਜ਼ਲਮ ਤੋਂ ਰੋਕਿਆ ਜਾ ਸਕਦਾ ਹੈ । ਸ਼ੀਲਾ ਨਾਲ ਹੋਈ ਵਰਤੋਂ ਤੋਂ ਪਤਾ ਲਗਦਾ ਹੈ ਕਿ ਇਹ ਬਰਾਦਰੀਆਂ ਨਿਆਂ ਤੇ ਅਨਿਆਂ ਤੇ ਵਿਚਾਰ ਕਰਨ ਲਈ ਤਿਆਰ ਹੀ ਨਹੀਂ । ਨਿਰਾ ਹਠ ਪਿਟਿਆ ਜਾ ਰਿਹਾ ਹੈ।

ਲਾਲ ਸਿੰਘ ਨੇ ਕਿਹਾ-'ਇਸ ਵੇਲੇ ਸਾਰਾ ਸ਼ਹਿਰ ਸ਼ੀਲਾ ਦੇ ਗੁਣ ਗਾ ਰਿਹਾ ਹੈ । ਮੇਰੇ ਖਿਆਲ ਵਿਚ ਹੁਣ ਤਾਂ ਉਸ ਨੂੰ ਕੋਈ ਦੋਸ਼ੀ ਨਹੀਂ ਮੰਨਦਾ ਹੋਵੇਗਾ।

ਸੇਵਾ ਸਿੰਘ ਬੋਲਿਆ-'ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਲੋਕ ਇਨਸਾਫ ਦੇ ਰਾਹ ਤੇ ਆ ਗਏ ਹਨ ਪਰ ਇਕ ਗੱਲ ਇਹ ਵੀ ਧਿਆਨ ਵਿਚ ਰਖਣੀ ਚਾਹੀਦੀ ਹੈ ਕਿ ਜਿਥੇ ਖੁਦਗਰਜ਼ੀ ਹੁੰਦੀ ਹੈ, ਜਿਥੇ ਕਿਸੇ ਦਬਾ ਵਿਚ ਪੈ ਕੇ ਕੋਈ ਮਨੁਖ ਕੋਈ ਕੰਮ ਕਰਨ ਲਈ ਤਿਆਰ ਹੁੰਦਾ ਹੈ, ਉਥੇ ਇਕ ਵਾਰ ਜੇਕਰ ਸਫਲਤਾਂ ਹੋ ਵੀ ਜਾਂਦੀ ਹੈ ਤਾਂ ਉਹ

-੧੩੯-